LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਸਟ੍ਰੇਲੀਆ 'ਚ 'ਦਿ ਕੇਰਲਾ ਸਟੋਰੀ' ਦੀ ਜ਼ਬਰਦਸਤ ਓਪਨਿੰਗ, ਸ਼ੁਰੂਆਤੀ ਦਿਨਾਂ 'ਚ ਕੀਤਾ ਇੰਨਾ ਕਾਰੋਬਾਰ

story235

ਨਵੀਂ ਦਿੱਲੀ: ਵਿਵਾਦਾਂ 'ਚ ਘਿਰੀ 'ਦਿ ਕੇਰਲ ਸਟੋਰੀ' ਟਿਕਟ ਖਿੜਕੀ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਵਿੱਚ ਹਿੰਦੂ ਕੁੜੀਆਂ ਦੇ ਧਰਮ ਪਰਿਵਰਤਨ ਅਤੇ ਉਨ੍ਹਾਂ ਦੇ ISIS ਵਰਗੇ ਅੱਤਵਾਦੀ ਸੰਗਠਨ ਵਿੱਚ ਜਬਰੀ ਸ਼ਾਮਲ ਹੋਣ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ।

ਗੰਭੀਰ ਵਿਸ਼ੇ 'ਤੇ ਬਣੀ ਫਿਲਮ ਨੂੰ ਲੈ ਕੇ ਕੁਝ ਰਾਜਾਂ 'ਚ ਪਾਬੰਦੀ ਹੈ, ਜਦਕਿ ਕੁਝ ਸੂਬਿਆਂ 'ਚ ਇਸ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੂੰ ਦੇਖ ਸਕਣ। ਇਹ ਫਿਲਮ ਭਾਰਤ ਵਿੱਚ 100 ਕਰੋੜ ਦੇ ਅੰਕੜੇ ਦੇ ਬਹੁਤ ਨੇੜੇ ਹੈ, ਅਤੇ ਵਿਦੇਸ਼ਾਂ ਵਿੱਚ ਵੀ ਚਰਚਾ ਪੈਦਾ ਕਰ ਰਹੀ ਹੈ।

'ਦਿ ਕੇਰਲਾ ਸਟੋਰੀ' ਭਾਰਤ 'ਚ 5 ਮਈ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਅੱਠ ਦਿਨਾਂ ਵਿੱਚ ਹੀ 90 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ। ਅਤੇ 12 ਮਈ ਨੂੰ ਇਹ ਫਿਲਮ 37 ਦੇਸ਼ਾਂ ਵਿਦੇਸ਼ਾਂ ਵਿੱਚ ਰਿਲੀਜ਼ ਹੋਈ। ਭਾਰਤ ਦੇ ਨਾਲ-ਨਾਲ 'ਦਿ ਕੇਰਲਾ ਸਟੋਰੀ' ਦੀ ਕਹਾਣੀ ਵਿਦੇਸ਼ਾਂ 'ਚ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ। 

In The Market