ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਅੱਜ ਪਹਿਲੀ ਬਰਸੀ ਹੈ। ਦੱਸ ਦੇਈਏ ਕਿ ਪਿਛਲੇ 14 ਜੂਨ ਨੂੰ ਹੀ ਅੱਜ ਦੇ ਦਿਨ ਹੀ ਉਨ੍ਹਾਂ ਦੀ ਲਾਸ਼ ਮੁੰਬਈ ਦੇ ਬਾਂਦਰਾ ਸਥਿਤ ਘਰ ਵਿਚ ਫਾਹੇ ਨਾਲ ਲਟਕਦੀ ਮਿਲੀ ਸੀ। ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਉਨ੍ਹਾਂ ਨੂੰ ਯਾਦ ਕਰ ਰਹੇ ਹਨ।
ਇਸ ਵਿਚਕਾਰ ਅੱਜ ਬਾਲੀਵੁੱਡ ਅਦਾਕਾਰਾ (Riya Chakraborty) ਰਿਆ ਚੱਕਰਵਰਤੀ ਨੇ (Sushant Singh Rajput) ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਡੈਥ ਐਨਵਰਸਰੀ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅੱਜ ਦੇ ਦਿਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਸੀ।
ਰਿਆ ਚੱਕਰਵਰਤੀ ਦੀ ਭਾਵੁਕ ਪੋਸਟ
ਸੁਸ਼ਾਂਤ (Sushant Singh Rajput) ਨੂੰ ਯਾਦ ਕਰਦਿਆਂ ਰਿਆ (Riya Chakraborty)ਨੇ ਕਿਹਾ, "ਅਜਿਹਾ ਕੋਈ ਪਲ ਨਹੀਂ ਜਦੋਂ ਮੈਂ ਵਿਸ਼ਵਾਸ ਨਹੀਂ ਕਰ ਸਕੀ ਕਿ ਤੁਸੀਂ ਹੁਣ ਇੱਥੇ ਨਹੀਂ ਹੋ। ਕਹਿੰਦੇ ਹਨ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਤੁਸੀਂ ਹੀ ਮੇਰਾ ਸਮਾਂ ਤੇ ਮੇਰਾ ਸਭ ਕੁਝ ਸੀ।
View this post on Instagram
ਮੈਨੂੰ ਪਤਾ ਹੈ ਕਿ ਹੁਣ ਤੁਸੀਂ ਮੇਰੇ ਸ਼ੁਭਚਿੰਤਕ ਬਣ ਕੇ ਮੈਨੂੰ ਚੰਦਰਮਾ ਤੋਂ ਆਪਣੇ ਟੈਲੀਸਕੋਪ ਨਾਲ ਦੇਖ ਰਹੇ ਹੋ ਤੇ ਮੈਨੂੰ ਪ੍ਰੋਟੈਕਟ ਕਰ ਰਹੇ ਹੋ। ਮੈਨੂੰ ਹਰ ਰੋਜ਼ ਤੁਹਾਡੀ ਉਡੀਕ ਰਹਿੰਦੀ ਹੈ, ਮੈਂ ਤੁਹਾਨੂੰ ਹਰ ਜਗ੍ਹਾ ਲੱਭਦੀ ਹਾਂ- ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਨਾਲ ਹੀ ਹੋ।"
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर