LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਣਦੀਪ ਹੁੱਡਾ ਦੀ ਸੋਸ਼ਲ ਮੀਡੀਆ 'ਤੇ ਉਠ ਰਹੀ ਹੈ ਗ੍ਰਿਫਤਾਰੀ ਦੀ ਮੰਗ, ਜਾਣੋ ਕੀ ਹੈ ਮਾਮਲਾ

bollywood

ਨਵੀਂ ਦਿੱਲੀ (ਇੰਟ.)- ਬਾਲੀਵੁੱਡ ਅਤੇ ਟੀ.ਵੀ. ਸੈਲੇਬਸ ਇਨ੍ਹੀਂ ਦਿਨੀਂ ਵਿਵਾਦਤ ਬਿਆਨਾਂ ਕਾਰਣ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਮੁਨਮੁਨ ਦੱਤਾ (Munmun Dutta) ਅਤੇ ਯੁਵਿਕਾ ਚੌਧਰੀ (Yuvika Chaudhary)ਵਾਂਗ ਹੀ ਹੁਣ ਰਣਦੀਪ ਹੁੱਡਾ (Randeep Hooda) ਵੀ ਵਿਵਾਦਾਂ ਵਿਚ ਘਿਰ ਗਏ ਹਨ। ਇਨ੍ਹਾਂ ਦੋਹਾਂ ਐਕਟ੍ਰੈਸ ਵਾਂਗ ਹੀ ਰਣਦੀਪ ਹੁੱਡਾ ਨੇ ਵੀ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਹ ਵੀ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ (Mayawati)'ਤੇ ਸ਼ੁੱਕਰਵਾਰ ਦੀ ਸਵੇਰ ਤੋਂ ਗ੍ਰਿਫਤਾਰ ਰਣਦੀਪ ਹੁੱਡਾ ਅਤੇ ਮਾਇਆਵਤੀ ਟ੍ਰੈਂਡ ਕਰ ਰਿਹਾ ਹੈ।

 

ਇਹ ਵੀ ਪੜ੍ਹੋ- ਜਦੋਂ ਅਚਾਨਕ ਕੌਫੀ ਸ਼ੌਪ ਦੇ ਬਾਹਰ ਮੀਕਾ ਸਿੰਘ ਤੇ ਰਾਖੀ ਸਾਵੰਤ ਦੀ ਹੋਈ ਮੁਲਾਕਾਤ

ਸੋਸ਼ਲ ਮੀਡੀਆ 'ਤੇ ਰਣਦੀਪ ਹੁੱਡਾ (Randeep Hooda)ਦੀ ਇਕ ਵੀਡੀਓ ਬੀਤੇ ਦਿਨੀਂ ਵਾਇਰਲ ਹੋ ਰਹੀ ਹੈ। ਇਸ ਵਿਚ ਉਹ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ (Mayawati) ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਹੁਣ ਅਜਿਹੇ ਵਿਚ ਟਵਿੱਟਰ 'ਤੇ ਗ੍ਰਿਫਤਾਰ ਰਣਦੀਪ ਹੁੱਡਾ ਟ੍ਰੈਂਡ ਹੋ ਰਿਹਾ ਹੈ। ਬਸਪਾ ਅਤੇ ਮਾਇਆਵਤੀ ਹਮਾਇਤੀ ਲਗਾਤਾਰ ਐਕਟਰ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਅਦਾਕਾਰ ਸੰਜੇ ਦੱਤ ਨੂੰ ਮਿਲਿਆ UAE ਦਾ ਗੋਲਡਨ ਵੀਜ਼ਾ, ਮਿਲਣਗੇ ਇਹ ਫਾਇਦੇ

ਰਣਦੀਪ ਹੁੱਡਾ ਦੀ ਵਾਇਰਲ ਵੀਡੀਓ ਉਨ੍ਹਾਂ ਕਿਹਾ ਕਿ ਉਹ ਆਪਣੇ ਦਰਸ਼ਕਾਂ ਨੂੰ ਗੰਦਾ ਜੋਕ ਸੁਣਾਉਂਦੇ ਹਨ। ਉਹ ਕਹਿੰਦੇ ਹਨ 'ਮਾਇਆਵਤੀ 2 ਬੱਚਿਆਂ ਨਾਲ ਜਾ ਰਹੀ ਹੁੰਦੀ ਹੈ ਅਤੇ ਉਸ ਨੂੰ ਇਕ ਵਿਅਕਤੀ ਪੁੱਛਦਾ ਹੈ ਕਿ ਇਹ ਦੋਵੇਂ ਬੱਚੇ ਜੌੜਾ ਹਨ? ਤਾਂ ਮਾਇਆਵਤੀ ਨੇ ਆਖਦੀ ਹੈ ਕਿ ਨਹੀਂ ਇਕ ਬੱਚਾ ਚਾਰ ਸਾਲ ਤੇ ਦੂਜਾ 8 ਸਾਲ ਦਾ ਹੈ। ਇਸ ਮਗਰੋਂ ਜਿਹੜੀ ਗੱਲ ਰਣਦੀਪ ਹੁੱਡਾ ਨੇ ਆਖੀ ਉਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਗੱਲ ਰਣਦੀਪ ਹੁੱਡਾ ਦੀ ਮੁਆਫੀ ਤੱਕ ਪਹੁੰਚ ਗਈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਹੋਣ ਲੱਗੀ।

In The Market