LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸ਼ਾਹਿਦ ਕਪੂਰ ਦੀ ਫਿਲਮ 'Jersey' ਦੀ ਟਲੀ ਰਿਲੀਜ਼ਿੰਗ ਡੇਟ

28 dec 16

ਮੁੰਬਈ : ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼ਾਹਿਦ ਕਪੂਰ ਅਤੇ ਮ੍ਰਿਣਾਲ ਠਾਕੁਰ ਸਟਾਰਰ ਫਿਲਮ 'ਜਰਸੀ' (Jersey) ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਇਹ ਫਿਲਮ ਇਸ ਸ਼ੁੱਕਰਵਾਰ ਯਾਨੀ 31 ਦਸੰਬਰ ਨੂੰ ਦੇਸ਼ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ। ਹਾਲ ਹੀ ਦੇ ਦਿਨਾਂ 'ਚ ਕੋਰੋਨਾ ਦੇ ਆਮ ਮਾਮਲਿਆਂ ਦੇ ਨਾਲ-ਨਾਲ ਇਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਵੀ ਵਧੇ ਹਨ, ਜਿਸ ਕਾਰਨ ਕਈ ਸੂਬਿਆਂ 'ਚ ਫਿਰ ਤੋਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ।

Also Read :  ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਐਲਾਨਿਆ ਗਿਆ ਉਮੀਦਵਾਰ

ਇਸ ਸਬੰਧ 'ਚ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ 'ਜਰਸੀ' ਦੀ ਟੀਮ ਨੇ ਦੱਸਿਆ, 'ਮੌਜੂਦਾ ਹਾਲਾਤਾਂ ਅਤੇ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਅਸੀਂ ਸਿਨੇਮਾਘਰਾਂ 'ਚ ਫਿਲਮ 'ਜਰਸੀ' ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਹੈ। ਅਧਿਕਾਰਤ ਬਿਆਨ ਨੇ ਅੱਗੇ ਕਿਹਾ, 'ਸਾਨੂੰ ਹੁਣ ਤੱਕ ਫਿਲਮ ਲਈ ਤੁਹਾਡੇ ਸਾਰਿਆਂ ਤੋਂ ਬਹੁਤ ਪਿਆਰ ਮਿਲਿਆ ਹੈ, ਜਿਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ... ਤੁਹਾਡਾ ਸਾਰਿਆਂ ਦਾ ਧਿਆਨ ਰੱਖੋ। ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।

Also Read : ਕਿਸਾਨਾਂ ਵਲੋਂ ਰੇਲਵੇ ਟ੍ਰੈਕ ਖਾਲੀ ਹੋਣ ਦੇ ਬਾਵਜੂਦ ਨਹੀਂ ਚੱਲਣਗੀਆਂ ਟ੍ਰੇਨਾਂ, ਜਾਣੋਂ ਵਜ੍ਹਾ

ਕਦੋਂ ਹੋਵੇਗੀ ਰਿਲੀਜ਼ ?

ਤੁਹਾਨੂੰ ਦੱਸ ਦੇਈਏ ਕਿ ਮੇਕਰਸ ਇਸ ਫਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਕਰਨਗੇ। 'ਜਰਸੀ' ਇਸੇ ਨਾਮ ਦੀ ਤੇਲਗੂ ਫਿਲਮ ਦਾ ਰੀਮੇਕ ਹੈ, ਜਿਸ ਦਾ ਨਿਰਦੇਸ਼ਨ ਗੌਤਮ ਤਿਨਾਨੁਰੀ (Gautam Tinanuri) ਨੇ ਕੀਤਾ ਹੈ।ਧਿਆਨ ਯੋਗ ਹੈ ਕਿ ਓਮੀਕਰੋਨ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਵਾਰ ਫਿਰ ‘ਯੈਲੋ ਅਲਰਟ’ ਜਾਰੀ ਕਰਕੇ ਸਿਨੇਮਾ ਘਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਫਿਲਮ ਦੇ ਨਿਰਮਾਤਾਵਾਂ ਨੇ 'ਜਰਸੀ' ਦੀ ਰਿਲੀਜ਼ ਨੂੰ ਟਾਲਣ ਦਾ ਫੈਸਲਾ ਲਿਆ ਹੈ।

In The Market