ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗੀਤਕਾਰ 'ਤੇ ਅਦਾਕਾਰ ਨਿਮਰਤ ਖਹਿਰਾ (Nimrat Khaira) ਜੋ ਆਪਣੀਆਂ ਫ਼ਿਲਮਾਂ ਤੇ ਗੀਤਾਂ ਦੋਵਾਂ ਲਈ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੀ ਹੈ। ਉਹ ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਇੰਸਟਾਗ੍ਰਾਮ 'ਤੇ ਦਲਜੀਤ ਦੋਸਾਂਝ ਨਾਲ ਆਪਣੇ ਆਉਣ ਵਾਲੇ ਗੀਤ ਦੀ ਪੋਸਟ ਸ਼ੇਅਰ ਕੀਤੀ ਹੈ।ਇਸ ਐਲਾਨ ਤੋਂ ਬਾਅਦ ਫੈਨਜ਼ ਦੇ ਉਤਸ਼ਾਹ ਦਾ ਪੱਧਰ ਹੋਰ ਵੀ ਵਧ ਗਿਆ ਹੈ, ਕਿਉਂਕਿ ਨਿਮਰਤ ਖਹਿਰਾ ਨੇ ਆਪਣੇ ਗੀਤ ਬਾਰੇ ਕੁਝ ਹੋਰ ਜਾਣਕਾਰੀ ਵੀ ਸ਼ੇਅਰ ਕੀਤੀ ਹੈ।
Also Read : ਬਟਾਲਾ 'ਚ ਕੁੜੀ ਪਿੱਛੇ ਮੰਡੀਰ ਦੇ 2 ਗਰੁੱਪ ਆਹਮੋ -ਸਾਹਮਣੇ! ਹੋਈ ਫਾਇਰਿੰਗ! ਇੱਕ ਨੌਜਵਾਨ ਜ਼ਖਮੀ
ਆਪਣੀ ਸੋਸ਼ਲ ਮੀਡੀਆ ਸਟੋਰੀ 'ਤੇ ਨਿਮਰਤ ਨੇ ਲਿਖਿਆ- ‘Next one WHAT VE’। ਗੀਤ ‘What Ve’ ਇਕ ਡੁਇਟ ਗੀਤ ਹੈ। ਦਿਲਜੀਤ ਦੋਸਾਂਝ ਇਸ 'ਚ ਨਿਮਰਤ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਦੋਵੇਂ ਕਲਾਕਾਰ ਅਕਸਰ ਸੋਸ਼ਲ ਮੀਡੀਆ 'ਤੇ ਇਕੱਠੇ ਰੀਲ ਬਣਾਉਂਦੇ ਜਾਂ ਆਪਣੀ ਆਉਣ ਵਾਲੀ ਫ਼ਿਲਮ 'ਜੋੜੀ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਂਦੇ ਹਨ। ਅਜੇ ‘What Ve’ ਦਾ ਪੋਸਟਰ ਅਜੇ ਰਿਲੀਜ਼ ਨਹੀਂ ਹੋਇਆ ਹੈ, ਪਰ ਗਾਇਕ ਨੇ ਵੀਡੀਓ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ।
View this post on Instagram
ਜਿਵੇਂ ਕਿ ਟਾਈਟਲ ਤੇ ਤਸਵੀਰ ਤੋਂ ਪਤਾ ਲੱਗਦਾ ਹੈ, ਗੀਤ 'ਚ ਕੁਝ ਵਿਅੰਗਮਈ ਬੋਲ ਤੇ ਆਕਰਸ਼ਕ ਬੀਟਸ ਹਨ। ਹਾਲਾਂਕਿ ਟ੍ਰੇਲਰ ਜਾਂ ਅਧਿਕਾਰਤ ਗੀਤ ਦੇ ਆਉਣ 'ਤੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ।ਜੇ ਲਿਖਤ ਦੀ ਗੱਲ ਕਰੀਏ ਤਾਂ ‘WHAT VE’ ਕਿਸੇ ਹੋਰ ਨੇ ਨਹੀਂ ਸਗੋਂ ਅਰਜਨ ਢਿੱਲੋਂ ਦੁਆਰਾ ਲਿਖਿਆ ਗਿਆ ਹੈ। ਨਾਲ ਹੀ ਬਲਜੀਤ ਸਿੰਘ ਦੇਵ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ ਤੇ ਗੀਤ ਦੇਸੀ ਕਰੂ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਜਲਦੀ ਹੀ ਮਿਊਜ਼ਿਕ ਚਾਰਟ 'ਤੇ ਆਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर