LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰੂਜ਼ ਡਰੱਗਜ਼ ਮਾਮਲੇ 'ਚ ਆਰੀਅਨ ਖਾਨ ਨੂੰ ਕਲੀਨ ਚਿੱਟ, NCB ਦੀ ਚਾਰਜਸ਼ੀਟ 'ਚ ਨਹੀਂ ਸ਼ਾਹਰੁਖ ਦੇ ਬੇਟੇ ਦਾ ਨਾਂ

27may sharukh

ਮੁੰਬਈ- ਮੁੰਬਈ ਦੇ ਮਸ਼ਹੂਰ ਕਰੂਜ਼ ਡਰੱਗਜ਼ ਮਾਮਲੇ 'ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਨੂੰ ਵੱਡੀ ਰਾਹਤ ਮਿਲੀ ਹੈ। ਆਰੀਅਨ ਖਾਨ ਨੂੰ ਅਦਾਲਤ ਤੋਂ ਕਲੀਨ ਚਿੱਟ ਮਿਲ ਗਈ ਹੈ। ਨਾਰਕੋਟਿਕ ਕੰਟਰੋਲ ਬਿਊਰੋ (NCB) ਨੇ ਸ਼ੁੱਕਰਵਾਰ ਨੂੰ ਐੱਨਡੀਪੀਐੱਸ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ। ਦਾਇਰ ਚਾਰਜਸ਼ੀਟ 'ਚ ਆਰੀਅਨ ਖਾਨ ਦਾ ਨਾਂ ਸ਼ਾਮਲ ਨਹੀਂ ਸੀ। ਆਰੀਅਨ ਖਿਲਾਫ ਡਰੱਗਜ਼ ਮਾਮਲੇ 'ਚ ਕੋਈ ਸਬੂਤ ਨਹੀਂ ਮਿਲਿਆ।

Also Read: ਬਿਨਾਂ ਡਾਕਟਰ ਦੀ ਪਰਚੀ ਦੇ ਵੀ ਖਰੀਦ ਸਕੋਗੇ ਇਹ ਦਵਾਈਆਂ, ਬਦਲੇ ਜਾ ਰਹੇ ਨਿਯਮ

ਆਰੀਅਨ ਖਾਨ ਨੂੰ ਵੱਡੀ ਰਾਹਤ
ਮਨਮੁਨ ਧਮੇਚਾ ਅਤੇ ਅਰਬਾਜ਼ ਮਰਚੈਂਟ ਨੂੰ ਕਰੂਜ਼ ਡਰੱਗਜ਼ ਕੇਸ ਦੀ ਚਾਰਟਸ਼ੀਟ ਵਿੱਚ ਕਲੀਨ ਚਿੱਟ ਨਹੀਂ ਮਿਲੀ ਹੈ। ਦੋਵਾਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਮੁਲਜ਼ਮ ਦੱਸਿਆ ਗਿਆ ਹੈ। ਅਰਬਾਜ਼ ਮਰਚੈਂਟ ਸਟਾਰ ਕਿਡ ਆਰੀਅਨ ਖਾਨ ਦਾ ਦੋਸਤ ਹੈ। ਚਾਰਟ ਸ਼ੀਟ ਵਿੱਚ ਲਿਖਿਆ ਹੈ ਕਿ 6 ਵਿਅਕਤੀਆਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਆਰੀਅਨ ਖਾਨ, ਅਵਿਨ ਸਾਹੂ, ਗੋਪਾਲ ਜੀ ਆਨੰਦ, ਸਮੀਰ ਸੈਘਨ, ਭਾਸਕਰ ਅਰੋੜਾ, ਮਾਨਵ ਸਿੰਘਲ ਅਜਿਹੇ ਹਨ ਜਿਨ੍ਹਾਂ ਦੇ ਖਿਲਾਫ ਸਬੂਤ ਨਹੀਂ ਮਿਲੇ ਹਨ। ਬਾਕੀ 14 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਕਲੀਨ ਚਿੱਟ ਨਹੀਂ ਮਿਲੀ ਹੈ। ਹੁਣ ਇਨ੍ਹਾਂ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ਕੀ ਹੈ ਪੂਰਾ ਮਾਮਲਾ?
2 ਅਕਤੂਬਰ 2021 ਨੂੰ, ਕੋਰਡੇਲੀਆ ਕਰੂਜ਼ ਜਹਾਜ਼ 'ਤੇ NCB ਨੇ ਛਾਪਾ ਮਾਰਿਆ ਸੀ। NCB ਨੂੰ ਕਰੂਜ਼ ਜਹਾਜ਼ 'ਤੇ ਰੇਵ ਪਾਰਟੀ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਕਰੂਜ਼ ਜਹਾਜ਼ 'ਚੋਂ ਆਰੀਅਨ ਖਾਨ ਸਮੇਤ 8 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ। ਫਿਰ ਅਗਲੇ ਦਿਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਸਾਰੇ ਗ੍ਰਿਫਤਾਰ ਵਿਅਕਤੀ ਵੱਖ-ਵੱਖ ਸਮੇਂ ਜ਼ਮਾਨਤ 'ਤੇ ਬਾਹਰ ਆਏ ਸਨ। ਮੁਲਜ਼ਮਾਂ ਵਿੱਚੋਂ ਇੱਕ ਇਸ ਸਮੇਂ ਜੇਲ੍ਹ ਵਿੱਚ ਹੈ। ਆਰੀਅਨ ਖਾਨ ਇਸ ਮਾਮਲੇ 'ਚ 28 ਦਿਨਾਂ ਤੱਕ ਜੇਲ 'ਚ ਸੀ। ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਬੇਟੇ ਦੀ ਰਿਹਾਈ ਲਈ ਆਪਣੀ ਪੂਰੀ ਜਾਨ ਲਗਾ ਦਿੱਤੀ ਸੀ।

Also Read: ਰੋਜ਼ਾਨਾ ਸ਼ਰਾਬ ਪੀਣ ਤੋਂ ਬਾਅਦ ਵੀ ਇਸ ਵਿਅਕਤੀ ਦੀ 113 ਸਾਲ ਲੰਬੀ ਉਮਰ, ਦੱਸਿਆ ਰਾਜ਼

ਆਰੀਅਨ 'ਤੇ NCB ਨੇ ਅੰਤਰਰਾਸ਼ਟਰੀ ਬਾਜ਼ਾਰ 'ਚ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਐਨਸੀਬੀ ਨੇ ਆਰੀਅਨ ਤੋਂ ਡਰੱਗ ਬਰਾਮਦ ਨਹੀਂ ਕੀਤੀ ਸੀ। NCB ਨੂੰ ਆਰੀਅਨ ਦੇ ਦੋਸਤ ਅਰਬਾਜ਼ ਮਰਚੈਂਟ ਤੋਂ ਡਰੱਗਜ਼ ਮਿਲੀ ਸੀ। ਗ੍ਰਿਫਤਾਰੀ ਤੋਂ ਬਾਅਦ ਆਰੀਅਨ ਖਾਨ ਨੂੰ ਐਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਫਿਰ ਉਹ ਕਈ ਦਿਨ ਆਰਥਰ ਰੋਡ ਜੇਲ੍ਹ ਵਿੱਚ ਰਿਹਾ। ਇਸ ਦੌਰਾਨ ਉਸ ਦੀ ਜ਼ਮਾਨਤ ਅਰਜ਼ੀ ਵਾਰ-ਵਾਰ ਖਾਰਜ ਹੁੰਦੀ ਰਹੀ। ਆਰੀਅਨ ਖਾਨ ਨੂੰ ਕਾਫੀ ਮਿਹਨਤ ਤੋਂ ਬਾਅਦ 30 ਅਕਤੂਬਰ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ ਸੀ।

In The Market