LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁਸੀਬਤ 'ਚ ਲਾਲ ਸਿੰਘ ਚੱਢਾ! Netflix ਨੇ ਰੱਦ ਕੀਤਾ ਸੌਦਾ, ਫਿਲਮ ਨੂੰ OTT ਰਿਲੀਜ਼ ਲਈ ਨਹੀਂ ਮਿਲ ਰਹੇ ਖਰੀਦਦਾਰ

22 aug lal

ਮੁੰਬਈ- ਲਾਲ ਸਿੰਘ ਚੱਢਾ ਦੀ ਖਰਾਬ ਬਾਕਸ ਆਫਿਸ ਕਲੈਕਸ਼ਨ ਨੂੰ ਦੇਖਦੇ ਹੋਏ ਹੁਣ ਇਸ ਫਿਲਮ ਤੋਂ ਸਾਰਿਆਂ ਦੀਆਂ ਉਮੀਦਾਂ ਟੁੱਟ ਗਈਆਂ ਹਨ। ਆਮਿਰ ਖਾਨ ਦੀ ਵਾਪਸੀ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ। ਲਾਲ ਸਿੰਘ ਚੱਢਾ ਦਾ ਇੰਨਾ ਬੁਰਾ ਹਾਲ ਹੋਵੇਗਾ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਬੁਰੀ ਖ਼ਬਰ ਇਹ ਹੈ ਕਿ ਲਾਲ ਸਿੰਘ ਚੱਢਾ ਦਾ ਬੁਰਾ ਹਾਲ ਦੇਖ ਕੇ Netflix ਵੀ ਪਿੱਛੇ ਹਟ ਗਿਆ ਹੈ।

Also Read: ਪੰਜਾਬ 'ਚ ਪਤੀ-ਪਤਨੀ ਦੀ ਗੁੰਡਾਗਰਦੀ, ਚਲਾਨ ਕੱਟਣ 'ਤੇ ਸੈਨੇਟਰੀ ਇੰਸਪੈਕਟਰ ਦੀ ਡੰਡੇ ਨਾਲ ਕੁੱਟਮਾਰ

ਮੁਸ਼ਕਿਲ ਵਿਚ ਲਾਲ ਸਿੰਘ ਚੱਢਾ ਦੀ ਓ.ਟੀ.ਟੀ. ਰਿਲੀਜ਼
ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੇ ਕੁਝ ਸਾਲਾਂ ਵਿਚ OTT ਪਲੇਟਫਾਰਮ ਦਾ ਰੁਝਾਨ ਬਹੁਤ ਵਧਿਆ ਹੈ। ਇਸ ਦੇ ਮੱਦੇਨਜ਼ਰ, ਥੀਏਟਰ ਰਿਲੀਜ਼ ਤੋਂ ਕੁਝ ਸਮੇਂ ਬਾਅਦ ਫਿਲਮਾਂ ਓਟੀਟੀ 'ਤੇ ਵੀ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਕਈ ਲੋਕ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੀ ਓਟੀਟੀ ਰਿਲੀਜ਼ ਦਾ ਵੀ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਲੱਗਦਾ ਹੈ ਕਿ ਇਹ ਉਡੀਕ ਸਿਰਫ਼ ਇੰਤਜ਼ਾਰ ਹੀ ਰਹੇਗੀ।

Netflix ਨੇ ਰੱਦ ਕੀਤਾ ਸੌਦਾ!
ਸੂਤਰਾਂ ਦੀ ਮੰਨੀਏ ਤਾਂ ਬਾਕਸ ਆਫਿਸ 'ਤੇ ਲਾਲ ਸਿੰਘ ਚੱਢਾ ਨੂੰ ਬੁਰੀ ਤਰ੍ਹਾਂ ਪਛੜਦੇ ਦੇਖ ਕੇ ਨੈੱਟਫਲਿਕਸ ਨੇ ਆਮਿਰ ਦੀ ਫਿਲਮ ਨਾਲ ਡੀਲ ਰੱਦ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਆਮਿਰ ਖਾਨ ਅਤੇ ਵਾਇਕਾਮ ਲਾਲ ਸਿੰਘ ਚੱਢਾ ਦੇ ਡਿਜੀਟਲ ਰਾਈਟਸ ਲਈ ਕਰੀਬ 200 ਕਰੋੜ ਰੁਪਏ ਚਾਹੁੰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈੱਟਫਲਿਕਸ ਤੋਂ ਮੰਗ ਕੀਤੀ ਸੀ ਕਿ ਥੀਏਟਰ ਅਤੇ ਓਟੀਟੀ ਰਿਲੀਜ਼ਾਂ ਵਿਚਾਲੇ ਘੱਟੋ-ਘੱਟ ਤਿੰਨ ਮਹੀਨਿਆਂ ਦਾ ਅੰਤਰ ਰੱਖਿਆ ਜਾਵੇ। ਪਰ ਹੁਣ ਜਦੋਂ ਫਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਹੋ ਗਈ ਹੈ, ਨੈੱਟਫਲਿਕਸ ਹੁਣ ਲਾਲ ਸਿੰਘ ਚੱਢਾ ਨੂੰ ਖਰੀਦਣ ਵਿੱਚ ਦਿਲਚਸਪੀ ਨਹੀਂ ਲੈ ਰਿਹਾ ਹੈ। OTT ਰਿਲੀਜ਼ ਲਈ ਸੌਦਾ ਰੱਦ ਕਰ ਦਿੱਤਾ ਗਿਆ ਹੈ।

Also Read: ਪੰਜਾਬ 'ਚ ਲੁਕਿਆ ਹੈ ਮੁਖਤਾਰ ਅੰਸਾਰੀ ਦਾ ਬੇਟਾ! ਅੱਬਾਸ ਦੀ ਭਾਲ 'ਚ ਯੂਪੀ ਪੁਲਿਸ ਦੇ ਛਾਪੇ

ਸਵਾਲ ਇਹ ਹੈ ਕਿ ਜਦੋਂ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਅਸਫਲ ਰਹੀ ਹੈ ਤਾਂ ਰਿਲੀਜ਼ ਦੇ ਇੰਨੇ ਮਹੀਨਿਆਂ ਬਾਅਦ ਇਸ ਫਿਲਮ ਨੂੰ ਓਟੀਟੀ 'ਤੇ ਕੌਣ ਦੇਖੇਗਾ ਅਤੇ ਕਿਉਂ? ਇਹੀ ਕਾਰਨ ਹੈ ਕਿ ਓ.ਟੀ.ਟੀ ਪਲੇਟਫਾਰਮ ਲਈ ਲਾਲ ਸਿੰਘ ਚੱਢਾ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਹੈ। ਆਮਿਰ ਦੀ ਫਿਲਮ ਦੇ ਢੇਰ ਹੁੰਦੇ ਦੇਖ ਸਾਰਿਆਂ ਨੇ ਹੱਥ ਖੜ੍ਹੇ ਕਰ ਦਿੱਤੇ।

ਲਾਲ ਸਿੰਘ ਚੱਢਾ ਨੇ 11 ਦਿਨਾਂ ਵਿਚ ਕਤੀੀ ਇੰਨੀ ਕਮਾਈ
ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਨੇ 11 ਦਿਨਾਂ 'ਚ ਸਿਰਫ 55.89 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੀ ਡਿੱਗਦੀ ਕਮਾਈ ਨੂੰ ਦੇਖ ਕੇ ਲੱਗਦਾ ਹੈ ਕਿ ਲਾਲ ਸਿੰਘ ਚੱਢਾ ਜਲਦ ਹੀ ਸਿਨੇਮਾਘਰਾਂ 'ਚੋਂ ਵੀ ਗਾਇਬ ਹੋ ਸਕਦੀ ਹੈ ਕਿਉਂਕਿ ਫਿਲਮ ਨੂੰ ਦਰਸ਼ਕ ਨਹੀਂ ਮਿਲ ਰਹੇ, ਕਈ ਸ਼ੋਅ ਖਾਲੀ ਜਾ ਰਹੇ ਹਨ।

Also Read: ਕਾਂਗਰਸ 'ਚ ਘਮਸਾਣ! ਗੇਟ ਨਾ ਖੋਲ੍ਹਣ 'ਤੇ ਨਾਰਾਜ਼ ਹੋ ਕੇ ਪਰਤੇ ਵਿਧਾਇਕ ਦਲ ਦੇ ਆਗੂ ਬਾਜਵਾ

ਆਮਿਰ ਖਾਨ ਨੇ 4 ਸਾਲ ਬਾਅਦ ਫਿਲਮ ਲਾਲ ਸਿੰਘ ਚੱਢਾ ਨਾਲ ਸਿਲਵਰ ਸਕ੍ਰੀਨ 'ਤੇ ਵਾਪਸੀ ਕੀਤੀ। ਇਹ ਫਿਲਮ ਆਮਿਰ ਖਾਨ ਦਾ ਡਰੀਮ ਪ੍ਰੋਜੈਕਟ ਸੀ। ਪਰ ਇਸ ਫਿਲਮ ਨੂੰ ਦਰਸ਼ਕਾਂ ਨੇ ਠੁਕਰਾ ਦਿੱਤਾ ਹੈ। ਇਸ ਫਿਲਮ 'ਚ ਬਾਲੀਵੁੱਡ ਬਿਊਟੀ ਕੁਈਨ ਕਰੀਨਾ ਕਪੂਰ ਖਾਨ ਵੀ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਆਮਿਰ ਖਾਨ ਨੇ ਫਿਲਮ ਨੂੰ ਪ੍ਰਮੋਟ ਕਰਨ 'ਚ ਕੋਈ ਕਸਰ ਨਹੀਂ ਛੱਡੀ। ਫਿਲਮ ਨੂੰ ਲੈ ਕੇ ਮਾਹੌਲ ਵੀ ਕਾਫੀ ਗਰਮਾਇਆ ਹੋਇਆ ਸੀ। ਅਜਿਹਾ ਲੱਗ ਰਿਹਾ ਸੀ ਕਿ ਬਾਈਕਾਟ ਦੇ ਰੁਝਾਨ ਤੋਂ ਬਾਅਦ ਵੀ ਆਮਿਰ ਦੀ ਫਿਲਮ ਰਿਕਾਰਡ ਤੋੜ ਦੇਵੇਗੀ। ਪਰ ਅਫਸੋਸ, ਅਜਿਹਾ ਕੁਝ ਨਹੀਂ ਹੋਇਆ ਅਤੇ ਲਾਲ ਸਿੰਘ ਚੱਢਾ 2022 ਦੀ ਸਭ ਤੋਂ ਵੱਡੀ ਡਿਜ਼ਾਸਟਰ ਫਿਲਮਾਂ ਵਿਚ ਸ਼ੁਮਾਰ ਹੋ ਗਈ।

In The Market