LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਜ ਕੁੰਦਰਾ ਕੇਸ 'ਚ ਸ਼ਿਲਪਾ ਸ਼ੈੱਟੀ ਤੇ ਸ਼ਰਲਿਨ ਚੋਪੜਾ ਨੂੰ ਬਣਾਇਆ ਗਵਾਹ, ਚਾਰਜਸ਼ੀਟ ਦਾਇਰ

16s 3

ਨਵੀਂ ਦਿੱਲੀ- ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੇ ਖਿਲਾਫ ਮੁੰਬਈ ਪੁਲਿਸ ਨੇ ਚਾਰਜਸ਼ੀਟ ਫਾਇਲ ਕੀਤੀ ਹੈ। 1500 ਪੇਜਾਂ ਦੀ ਇਸ ਚਾਰਜਸ਼ੀਟ ਵਿਚ 43 ਗਵਾਹਾਂ ਦੇ ਨਾਂ ਦਿੱਤੇ ਗਏ ਹਨ। ਗਵਾਹਾਂ ਦੀ ਇਸ ਲਿਸਟ ਵਿਚ ਸ਼ਿਲਪਾ ਸ਼ੈੱਟੀ ਤੇ ਸ਼ਰਲਿਨ ਚੋਪੜਾ ਦਾ ਵੀ ਨਾਂ ਹੈ। ਦੱਸ ਦਈਏ ਕਿ ਇਸੇ ਸਾਲ 19 ਜੁਲਾਈ ਨੂੰ ਮੁੰਬਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਘਰ ਵਿਚ ਡੂੰਘੀ ਪੁੱਛਗਿੱਛ ਤੋਂ ਬਾਅਦ ਪਤੀ ਰਾਜ ਕੁੰਦਰਾ ਨੂੰ ਗ੍ਰਿਫਤਾਰ ਕੀਤਾ ਸੀ। ਰਾਜ ਕੁੰਦਰਾ ਉੱਤੇ ਅਸ਼ਲੀਲ ਫਿਲਮਾਂ ਦੇ ਕਾਰੋਬਾਰ ਨਾਲ ਜੁੜੇ ਹੋਣ ਦਾ ਦੋਸ਼ ਲੱਗਿਆ ਹੈ।

ਪੜੋ ਹੋਰ ਖਬਰਾ: 4 ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ ਹਾਈ ਅਰਲਟ ਦੇ ਹੁਕਮ

ਰਾਜ ਕੁੰਦਰਾ ਦਾ ਜੀਜਾ ਵੀ ਹੈ ਦੋਸ਼ੀ
ਖਬਰਾਂ ਦੇ ਮੁਤਾਬਕ ਚਾਰਜਸ਼ੀਟ ਵਿਚ ਦੋ ਹੋਰ ਦੋਸ਼ੀਆਂ ਦਾ ਵੀ ਨਾਂ ਹੈ। ਯਸ਼ ਠਾਕੁਰ ਉਰਫ ਅਰਵਿੰਦ ਸ਼੍ਰੀਵਾਸਤਵ ਜੋ ਕਥਿਤ ਤੌਰ ਉੱਤੇ ਸਿੰਗਾਪੁਰ ਰਹਿ ਰਿਹਾ ਹੈ ਤੇ ਰਾਜ ਕੁੰਦਰਾ ਦਾ ਜੀਜਾ ਪ੍ਰਦੀਪ ਬਖਸ਼ੀ, ਜੋ ਲੰਡਨ ਵਿਚ ਹੈ। ਸ਼ਿਲਪਾ ਨੇ ਵੀ ਆਪਣੇ ਬਿਆਨ ਵਿਚ ਜੀਜੇ ਨੂੰ ਹੀ ਇਨ੍ਹਾਂ ਸਾਰਿਆਂ ਦਾ ਜ਼ਿੰਮੇਦਾਰ ਦੱਸਿਆ ਸੀ। ਉਥੇ ਹੀ ਕ੍ਰਾਈਮ ਬ੍ਰਾਂਚ ਨੇ ਦਾਅਵਾ ਕੀਤਾ ਕਿ ਯਸ਼ ਠਾਕੁਰ ਦਾ ਨਾਂ ਇਕ ਦੋਸ਼ੀ, ਤਨਵੀਰ ਹਾਸ਼ਮੀ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ। ਜਿਸ ਨੇ ਕਥਿਤ ਤੌਰ ਉੱਤੇ ਆਪਣੇ ਨਿਊਫਲਿਕਸ ਐਪ ਦੇ ਲਈ ਅਸ਼ਲੀਲ ਸਮੱਗਰੀ ਮੁਹੱਈਆ ਕਰਵਾਈ ਸੀ।

ਪੜੋ ਹੋਰ ਖਬਰਾ: ਚੰਡੀਗੜ੍ਹ 'ਚ ਡਰੋਨ ਉਡਾਉਣ 'ਤੇ ਲੱਗੀ ਪਾਬੰਦੀ, ਪੰਜਾਬ 'ਚ ਹਾਈ ਅਲਰਟ ਤੋਂ ਬਾਅਦ ਲਿਆ ਫੈਸਲਾ

1.17 ਕਰੋੜ ਦੀ ਕਮਾਈ
ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਨੂੰ ਠਾਕੁਰ ਤੇ ਹਾਸ਼ਮੀ ਦੇ ਚੈਟ ਰਿਕਾਰਡ ਤੇ ਬੈਂਕ ਲੈਣ ਦੇਣ ਦੇ ਸਬੂਤ ਵੀ ਮਿਲੇ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਅਸ਼ਲੀਲ ਫਿਲਮਾਂ ਤੋਂ ਕੁੰਦਰਾ ਨੇ ਅਗਸਤ ਤੇ ਦਸੰਬਰ 2020 ਵਿਚਾਲੇ ਐਪਲ ਦੇ ਐਪ ਸਟੋਰ ਉੱਤੇ ਆਪਣੇ ਹਾਟਸਪਾਟ ਐਪ ਦੇ ਰਾਹੀਂ ਗਾਹਕਾਂ ਤੋਂ ਕਥਿਤ ਤੌਰ ਉੱਤੇ 1.17 ਕਰੋੜ ਰੁਪਏ ਤੋਂ ਵਧੇਰੇ ਦੀ ਕਮਾਈ ਕੀਤੀ ਸੀ।

ਪੜੋ ਹੋਰ ਖਬਰਾ: ਦੇਸ਼ 'ਚ 4 ਦਿਨਾਂ ਬਾਅਦ ਫਿਰ 30 ਹਜ਼ਾਰ ਤੋਂ ਵਧੇਰੇ ਮਾਮਲੇ, 431 ਲੋਕਾਂ ਦੀ ਮੌਤ

ਅਡਲਟ ਫਿਲਮਾਂ ਨਾਲ ਜੁੜਿਆ ਹੈ ਮਾਮਲਾ
ਮਾਮਲੇ ਦੀ ਜਾਂਚ ਦੌਰਾਨ ਰਾਜ ਕੁੰਦਰਾ ਦੇ ਲੈਪਟਾਪ ਤੋਂ ਮੁੰਬਈ ਕ੍ਰਾਈਮ ਬ੍ਰਾਂਚ ਨੂੰ 68 ਅਡਲਟ ਮੂਵੀਜ਼ ਮਿਲੀਆਂ ਸਨ। ਇਸ ਤੋਂ ਇਲਾਵਾ ਰਾਜ ਨੇ ਆਈਫੋਨ ਤੋਂ ਆਪਣਾ ਆਈ ਕਲਾਊਡ ਅਕਾਊਂਟ ਡਲੀਟ ਕੀਤਾ ਸੀ। ਹਾਲਾਂਕਿ ਕ੍ਰਾਈਮ ਬ੍ਰਾਂਚ ਨੇ ਆਈਕਲਾਊਡ ਨੂੰ ਰੀਟ੍ਰੀਵ ਕਰ ਲਿਆ।

In The Market