LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

60 ਸਾਲ ਪਹਿਲਾਂ ਇੰਡੀਅਨ ਸਿਨੇਮਾ 'ਚ ਆਇਆ ਸੀ ਏਲੀਅਨ, ਸਿੱਖਣਾ ਚਾਹੁੰਦਾ ਸੀ ਡਾਂਸ, ਹੁਣ ਇਨਸਾਨ ਜਾਵੇਗਾ ਏਲੀਅਨ ਦੇ ਗ੍ਰਹਿ

shiv74

Alien came to Indian cinema 60 years ago:  ਰਿਤਿਕ ਰੌਸ਼ਨ ਦੀ ਹਿੰਦੀ ਫਿਲਮ ‘ਕੋਈ ਮਿਲ ਗਿਆ’ ਦੇਖਣਾ ਫੈਨਜ ਦੇ ਲਈ ਕਿਸੇ ਹੈਰਾਨੀਜਨਕ ਅਨੁਭਵ ਤੋਂ ਘੱਟ ਨਹੀਂ ਹੈ। ਕਿਸੇ ਦੂਸਰੀ ਦੁਨੀਆਂ ਤੋਂ ਆਏ ਹੋਏ ਬਹੁਤ ਅਜੀਬ ਦਿਖਣ ਵਾਲੇ ਏਲੀਅਨ ਜਾਦੂ ਦੀ ਮਾਸੂਮੀਅਤ ਅਤੇ ਸ਼ਕਤੀਆਂ ਦਾ ਜਾਦੂ ਲੋਕਾਂ ਨੂੰ ਅੱਜ ਵੀ ਮਹਿਸੂਸ ਹੁੰਦਾ ਹੈ।

ਦੱਸ ਦਈਏ ਕਿ ਇਕ ਵਾਰੀ ਫਿਰ ਸਕਰੀਨ ਉੱਤੇ ਏਲੀਅਨ ਆ ਰਿਹਾ ਹੈ। ਰਿਪੋਰਟ ਮੁਤਾਬਿਕ ਇਸ ਵਾਰੀ ਫਿਲਮ ਤਮਿਲ ਇੰਡਸਟਰੀ ਤੋਂ ਆ ਰਹੀ ਹੈ ਅਤੇ ਜਿਸ ਦਾ ਨਾਮ ਆਇਲਨ ਹੈ ਅਤੇ ਫਿਲਮ ਵਿੱਚ ਤਮਿਲ ਸਟਾਰ ਸ਼ਿਵ ਕਾਰਤੀਕੇਯਨ ਲੀਡ ਰੋਲ ਵਿੱਚ ਨਜ਼ਰ ਆਉਣਗੇ। ਮਿਲੀ ਜਾਣਕਾਰੀ ਅਨੁਸਾਰ ਇੰਡੀਆ ਫਿਲਮ ਹੈ ਅਤੇ ਇਹ ਕਈ ਭਾਸ਼ਾਵਾਂ ਵਿੱਚ ਡਬਿੰਗ ਦੇ ਨਾਲ ਰਿਲੀਜ਼ ਕੀਤੀ ਜਾਵੇਗੀ।

‘ਕੋਈ ਮਿਲ ਗਿਆ’ ਦੀ ਕਹਾਣੀ ਵਿੱਚ ਏਲੀਅਨ ਸ਼ਿਪ ਧਰਤੀ ਉਪਰ ਆਉਂਦਾ ਹੈ ਜਿਥੇ ਏਲੀਅਨਸ ਦਾ ਇੱਕ ਸਾਥੀ ਪਿੱਛੇ ਰਹਿ ਜਾਂਦਾ ਹੈ ਅਤੇ ਆਪਣੀਆਂ ਸ਼ਕਤੀਆਂ ਨਾਲ ਇੱਕ ਸਪੈਸ਼ਲ ਚਾਈਲਡ ਜਾਣੀ ਕਿ ਰਿਤਿਕ ਰੌਸ਼ਨ ਦੀ ਜ਼ਿੰਦਗੀ ਬਦਲ ਦਿੰਦਾ ਹੈ। ਏਲੀਅਨ ਜਾਦੂ ਦੇ ਕਾਰਨਾਮੇ ਜਿੱਥੇ ਹੀ ਧਰਤੀ ਉੱਤੇ ਖਲਬਲੀ ਮਚਾਉਣ ਲੱਗਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਸਾਥੀ ਉਨ੍ਹਾਂ ਨੂੰ ਲੈ ਜਾਂਦੇ ਹਨ।

ਹਿੰਦੀ ਸਿਨੇਮਾ ਵਿੱਚ ਜੇਕਰ ‘ਕੋਈ ਮਿਲ ਗਿਆ’ ਅਤੇ ਇਸ ਤੋਂ ਹੀ ਨਿਕਲੀ ਕਰਿਸ਼ ਫਰੈਂਚਾਈਜ਼ ਨੂੰ ਛੱਡ ਕੇ ਤਾਂ ਸਾਇੰਸ ਫਿਕਸ਼ਨ ਦੇ ਮਾਮਲੇ ਵਿੱਚ ਚੰਗੀਆਂ ਫਿਲਮਾਂ ਬਹੁਤ ਘੱਟ ਹਨ। 1987 ਵਿੱਚ ਆਈ ਮਿਸਟਰ ਇੰਡੀਆ ਫਿਲਮ ਜਿਥੇ ਹੀ ਰੀਅਲ ਲਾਈਫ ਵਿੱਚ ਸਾਇੰਸ ਦੇ ਦਖਲ ਤੋਂ ਉਪਜੇ ਡਰਾਮੇ ਦਾ ਪਰਫੈਕਟ ਅਤੇ ਕਾਮ੍ਯਾਬ ਉਦਾਹਰਣ ਹੈ ਉਥੇ ਹੀ 2014 ਵਿੱਚ ਆਈ ਪੀ.ਕੇ ਫਿਲਮ ਵਿੱਚ ਸਪੇਸ ਤੋਂ ਆਏ ਏਲੀਅਨ ਦਾ ਇਨਸਾਨਾਂ ਨੂੰ ਸਮਝਣ ਦਾ ਸਟਰਗਲ ਵੀ ਦਿਲਚਸਪ ਸੀ ਪਰ ਪੀ.ਕੇ ਵਿੱਚ ਸਾਇੰਸ ਦਾ ਦਖਲ ਉਪਰ ਔਪਨਿੰਗ ਅਤੇ ਕਲੋਜਿੰਗ ਕ੍ਰਮ ਤੱਕ ਹੀ ਜ਼ਿਆਦਾ ਲਿਮਟਿਡ ਸੀ।

In The Market