LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰਾਜ ਕੁੰਦਰਾ ਪੋਰਨੋਗ੍ਰਾਫੀ ਕੇਸ: ਮਾਡਲਾਂ ਤੋਂ ਜ਼ਬਰਦਸਤੀ ਅਸ਼ਲੀਲ ਫਿਲਮ ਸ਼ੂਟ ਕਰਾਉਣ ਦੇ ਦੋਸ਼ 'ਚ 4 ਗ੍ਰਿਫਤਾਰ

22f rajj

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਸਾਲ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਦੇ ਚੱਲਦੇ ਖ਼ਬਰਾਂ 'ਚ ਬਣੇ ਸਨ। ਇਸ ਮਾਮਲੇ 'ਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਹਾਲਾਂਕਿ ਉਹ ਲਗਭਗ 2 ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਹੋ ਗਏ। ਹੁਣ ਉਹ ਜ਼ਮਾਨਤ 'ਤੇ ਹੈ ਅਤੇ ਪਰਿਵਾਰ ਨਾਲ ਚੰਗਾ ਸਮਾਂ ਬਿਤਾ ਰਹੇ ਹਨ। ਇਸ ਵਿਚਾਲੇ ਰਾਜ ਕੁੰਦਰਾ ਦੀ ਅਸ਼ਲੀਲ ਵੀਡੀਓ ਮਾਮਲੇ 'ਚ ਖ਼ਬਰ ਸਾਹਮਣੇ ਆਈ ਹੈ। ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ 'ਚ 22 ਫਰਵਰੀ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਅਤੇ ਵਰਸੋਵਾ ਅਤੇ ਬੋਰੀਵਲੀ ਇਲਾਕੇ ਤੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਏ ਚਾਰ ਲੋਕਾਂ 'ਚ ਰਾਜ ਕੁੰਦਰਾ ਦੇ ਕਾਸਟਿੰਗ ਡਾਇਰੈਕਟਰ ਦਾ ਵੀ ਨਾਂ ਸਾਹਮਣੇ ਆਇਆ ਹੈ। 

Also Read: ਹਿਮਾਚਲ ਪ੍ਰਦੇਸ਼ ਦੇ ਊਨਾ 'ਚ ਪਟਾਕਾ ਫੈਕਟਰੀ 'ਚ ਧਮਾਕਾ, 7 ਹਲਾਕ ਤੇ 10 ਝੁਲਸੇ

ਜਾਣਕਾਰੀ ਮੁਤਾਬਕ ਗ੍ਰਿਫਤਾਰ ਲੋਕਾਂ ਦੀ ਪਛਾਣ 29 ਸਾਲ ਦੇ ਨਰੇਸ਼ ਰਾਮਾਵਤਾਰ ਪਾਲ, 32 ਸਾਲ ਸਲੀਮ ਸੈੱਯਦ, 24 ਸਾਲ ਦੇ ਅਬਦੁੱਲ ਸਈ ਅਤੇ 22 ਸਾਲ ਦੇ ਅਮਨ ਬਰਨਵਾਲ ਦੇ ਤੌਰ 'ਤੇ ਹੋਈ ਹੈ। ਇਸ 'ਚੋਂ 3 'ਤੇ ਇਕ ਵੈੱਬ ਸੀਰੀਜ਼ ਦੀ ਸ਼ੂਟਿੰਗ ਦੇ ਦੌਰਾਨ ਇਕ ਅਦਾਕਾਰਾ ਦੇ ਨਾਲ ਰੇਪ ਕਰਨ ਦਾ ਦੋਸ਼ ਹੈ। ਚਾਰੇ ਦੋਸ਼ੀ ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਸਨ ਅਤੇ ਪੁਲਸ ਇਨ੍ਹਾਂ ਦੀ ਗ੍ਰਿਫਤਾਰੀ 'ਚ ਜੁੱਟੀ ਹੋਈ ਸੀ।

Also Read: ਵਿਆਹ ਤੋਂ ਪਰਤ ਰਹੇ ਲੋਕਾਂ ਦੀ ਜੀਪ ਖੱਡ 'ਚ ਡਿੱਗੀ, 14 ਹਲਾਕ

ਕਾਸਟਿੰਗ ਡਾਇਰੈਕਟਰ ਵੀ ਗ੍ਰਿਫਤਾਰ
ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਮਾਮਲੇ ਦਾ ਇਕ ਦੋਸ਼ੀ ਕਾਸਟਿੰਗ ਡਾਇਰੈਕਟਰ ਨਰੇਸ਼ ਰਾਮਾਵਤਾਰ ਪਾਲ ਵਰਸੋਵਾ ਇਲਾਕੇ 'ਚ ਆਉਣ ਵਾਲਾ ਹੈ। ਜਾਣਕਾਰੀ ਤੋਂ ਬਾਅਦ ਪੁਲਸ ਟੀਮ ਨੇ ਟਰੈਪ ਲਗਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਪੁੱਛਗਿੱਛ ਦੌਰਾਨ ਨਰੇਸ਼ ਦੇ ਬਾਕੀ ਦੇ ਦੋਸ਼ੀਆਂ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਦੋ ਦੋਸ਼ੀ ਸਲੀਮ ਅਤੇ ਅਬਦੁੱਲ ਨੂੰ ਗੋਰੇਗਾਂਓ ਅਤੇ ਅਮਨ ਬਰਨਵਾਰ ਨੂੰ ਬੋਰੀਵਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। 

Also Read: ਸਿੱਧੂ ਦੇ ਕਰੀਬੀ ਸਾਬਕਾ DGP ਮੁਸਤਫਾ ਦੀਆਂ ਵਧੀਆਂ ਮੁਸ਼ਕਲਾਂ, ਭੜਕਾਊ ਭਾਸ਼ਣ ਮਾਮਲੇ 'ਚ SIT ਅੱਗੇ ਪੇਸ਼

ਖ਼ਬਰਾਂ ਦੀ ਮੰਨੀਏ ਤਾਂ ਕਾਸਟਿੰਗ ਡਾਇਰੈਕਟਰ ਨਰੇਸ਼ ਪਾਲ ਅਭਿਨੇਤਰੀਆਂ ਨੂੰ ਜ਼ਬਰਦਸਤੀ ਮਧ ਇਲਾਕੇ 'ਚ ਲੈ ਕੇ ਜਾਂਦਾ ਸੀ ਅਤੇ ਉਥੇ ਉਨ੍ਹਾਂ ਨੂੰ ਅਸ਼ਲੀਲ ਫਿਲਮ ਸ਼ੂਟ ਕਰਨ ਲਈ ਮਜ਼ਬੂਰ ਕਰਦਾ ਸੀ। ਪੋਰਨ ਫਿਲਮਾਂ ਜ਼ਬਰਦਸਤੀ ਸ਼ੂਟ ਕਰਨ ਤੋਂ ਬਾਅਦ ਸਿਰਫ 2000 ਰੁਪਏ ਦਿੰਦਾ ਸੀ। ਇਸ ਕੰਮ 'ਚ ਬਾਕੀ ਦੇ 3 ਦੋਸ਼ੀ ਉਸ ਦੀ ਮਦਦ ਕਰਦੇ ਸਨ। ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਦੋਸ਼ੀ ਗੋਆ ਅਤੇ ਸ਼ਿਮਲਾ 'ਚ ਲੁੱਕੇ ਹੋਏ ਸਨ। 

In The Market