ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ਵਿਚ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਊਨਾ ਜ਼ਿਲੇ ਦੇ ਟਾਹਲੀਵਾਲ ਸਥਿਤ ਫੈਕਟਰੀ ਵਿਚ ਹੋਏ ਇਸ ਧਮਾਕੇ ਵਿਚ 7 ਲੋਕਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਾਰੇ ਬਲਾਸਟ ਵਿਚ ਜ਼ਿੰਦਾ ਸੜ ਗਏ ਸਨ। ਇਸ ਦੇ ਇਲਾਵਾ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਾਰਿਆਂ ਜ਼ਖਮੀਆਂ ਨੂੰ ਊਨਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਤੇ ਕੁਝ ਹੋਰ ਪ੍ਰਸ਼ਾਸਨਿਕ ਲੋਕ ਮੌਕੇ ਉੱਤੇ ਪਹੁੰਚ ਗਏ ਹਨ।
Also Read: ਵਿਆਹ ਤੋਂ ਪਰਤ ਰਹੇ ਲੋਕਾਂ ਦੀ ਜੀਪ ਖੱਡ ‘ਚ ਡਿੱਗੀ, 14 ਹਲਾਕ
ਮ੍ਰਿਤਕਾਂ ਵਿਚ ਇਕ ਤਿੰਨ ਸਾਲ ਦੀ ਬੱਚੀ ਵੀ ਸ਼ਾਮਲ ਹੈ ਤੇ ਉਹ ਬਲਾਸਟ ਦੌਰਾਨ ਆਪਣੀ ਮਾਂ ਦੇ ਨਾਲ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾਵਾਂ ਯੂਪੀ ਦੀਆਂ ਦੱਸੀਆਂ ਜਾ ਰਹੀਆਂ ਹਨ। ਹਾਲਾਂਕਿ ਅਜੇ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ।
Also Read: ਸਿੱਧੂ ਦੇ ਕਰੀਬੀ ਸਾਬਕਾ DGP ਮੁਸਤਫਾ ਦੀਆਂ ਵਧੀਆਂ ਮੁਸ਼ਕਲਾਂ, ਭੜਕਾਊ ਭਾਸ਼ਣ ਮਾਮਲੇ ‘ਚ SIT ਅੱਗੇ ਪੇਸ਼
ਦੂਜੇ ਪਾਸੇ ਅੱਜ ਉੱਤਰਾਖੰਡ ਵਿਚ ਵੀ ਸੜਕੀ ਹਾਦਸਾ ਵਾਪਰਿਆ। ਇਥੇ ਵਾਹਨ ਖੱਡ ਵਿਚ ਡਿੱਗ ਗਿਆ, ਜਿਸ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਵਾਹਨ ਵਿਚ ਕੁੱਲ 16 ਲੋਕ ਸਵਾਰ ਸਨ। ਇਹ ਲੋਕ ਇਕ ਵਿਆਹ ਦੇ ਪ੍ਰੋਗਰਾਮ ਤੋਂ ਪਰਤ ਰਹੇ ਸਨ। ਸੁਖੀਡਾਂਗ ਰੀਠਾ ਸਾਹਿਬ ਰੋਡ ਦੇ ਨੇੜੇ ਇਹ ਹਾਦਸਾ ਵਾਪਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਵਿਚ ਹਾਦਸੇ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।



