LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹ ਤੋਂ ਪਰਤ ਰਹੇ ਲੋਕਾਂ ਦੀ ਜੀਪ ਖੱਡ 'ਚ ਡਿੱਗੀ, 14 ਹਲਾਕ

22f jeep

ਚੰਪਾਵਤ- ਉੱਤਰਾਖੰਡ ਦੇ ਚੰਪਾਵਤ ਵਿਚ ਸੜਕ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਸਵੇਰੇ 3-4 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ਵੇਲੇ ਜੀਪ ਵਿਚ 16 ਲੋਕ ਸਵਾਰ ਹੋ ਕੇ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਇਸੇ ਦੌਰਾਨ ਵਾਹਨ ਖੱਡ ਵਿਚ ਡਿੱਗ ਗਿਆ। ਫਿਲਹਾਲ SDRF ਟੀਮ ਮੌਕੇ ਉੱਤੇ ਮੌਜੂਦ ਹੈ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ।

Also Read: ਸਿੱਧੂ ਦੇ ਕਰੀਬੀ ਸਾਬਕਾ DGP ਮੁਸਤਫਾ ਦੀਆਂ ਵਧੀਆਂ ਮੁਸ਼ਕਲਾਂ, ਭੜਕਾਊ ਭਾਸ਼ਣ ਮਾਮਲੇ 'ਚ SIT ਅੱਗੇ ਪੇਸ਼

ਇਸ ਹਾਦਸੇ ਵਿਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਫਿਲਹਾਲ ਤਲਾਸ਼ੀ ਅਭਿਆਨ ਜਾਰੀ ਹੈ। ਰੈਸਕਿਊ ਟੀਮ ਜ਼ਖਮੀਆਂ ਨੂੰ ਕੱਢ ਕੇ ਇਲਾਜ ਦੇ ਲਈ ਹਸਪਤਾਲ ਭੇਜ ਚੁੱਕੀ ਹੈ। ਹੁਣ ਮ੍ਰਿਤਕਾਂ ਦੀਆਂ ਲਾਸ਼ਾਂ ਕੱਢ ਕੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਹਾਦਸੇ ਵਾਲੀ ਥਾਂ ਪੰਚਾਇਤ ਮੁੱਖ ਦਫਤਰ ਤੋਂ ਦੂਰ ਹੋਣ ਕਾਰਨ ਰੈਸਕਿਊ ਆਪਰੇਸ਼ਨ ਚਲਾਉਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Also Read: ਰੂਸ ਦੇ ਚੁੱਕਿਆ ਵੱਡਾ ਕਦਮ, ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ-'ਅਸੀਂ ਕਿਸੇ ਤੋਂ ਨਹੀਂ ਡਰਦੇ'

ਹਾਦਸਾ ਪੰਜਾਇਤ ਦੇ ਸੁਖੀਢਾਂਗ ਰੀਠਾ ਸਾਹਿਬ ਮੋਟਰ ਮਾਰਗ ਉੱਤੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਵਿਚ ਸ਼ਾਮਲ ਸਾਰੇ ਲੋਕ ਟਨਪੁਰ ਦੀ ਪੰਚਮੁਖੀ ਧਰਮਸ਼ਾਲਾ ਵਿਚ ਹੋਏ ਵਿਆਹ ਵਿਚ ਸ਼ਾਮਲ ਹੋ ਕੇ ਪਰਤ ਰਹੇ ਸਨ। ਉੱਤਰਾਖੰਡ ਵਿਚ ਵਾਪਰੇ ਇਸ ਹਾਦਸੇ ਉੱਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਉੱਤਰਾਖੰਡ ਦੇ ਚੰਪਾਵਤ ਵਿਚ ਹੋਇਆ ਹਾਦਸਾ ਬਹੁਤ ਦੁਖਦਾਇਕ ਹੈ। ਇਸ ਵਿਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਮੈਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਵਿਅਕਤ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜ ਵਿਚ ਲੱਗਿਆ ਹੋਇਆ ਹੈ।

In The Market