ਨਵੀਂ ਦਿੱਲੀ- IDFC ਫਸਟ ਬੈਂਕ ਦੇ ਕੁਝ ਕਰਮਚਾਰੀਆਂ ਨੂੰ ਪਹਿਲਾਂ ਹੀ ਹੋਲੀ ਦਾ ਤੋਹਫਾ ਮਿਲ ਚੁੱਕਾ ਹੈ। ਬੈਂਕ ਦੇ ਐੱਮਡੀ ਅਤੇ ਸੀਈਓ ਵੀ ਵੈਦਿਆਨਾਥਨ ਨੇ 5 ਲੋਕਾਂ ਨੂੰ ਬੈਂਕ ਦੇ 9 ਲੱਖ ਸ਼ੇਅਰ ਗਿਫਟ ਕੀਤੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 4 ਕਰੋੜ ਰੁਪਏ ਹੈ। ਇਹ ਤੋਹਫ਼ਾ ਪੰਜਾਂ ਨੂੰ ਮਕਾਨ ਖਰੀਦਣ ਵਿੱਚ ਮਦਦ ਕਰਨ ਲਈ ਦਿੱਤਾ ਗਿਆ ਹੈ।
Also Read: ਚੰਡੀਗੜ੍ਹ ‘ਚ ਬਿਜਲੀ ਸੰਕਟ: ਹਾਈਕੋਰਟ ਨੇ ਲਿਆ ਨੋਟਿਸ, ਬਿਜਲੀ ਵਿਭਾਗ ਦੇ ਚੀਫ ਇੰਜੀਨੀਅਰ ਨੂੰ ਕੀਤਾ ਤਲਬ
ਨਿੱਜੀ ਖੇਤਰ ਦੇ ਬੈਂਕ ਨੇ ਇਹ ਜਾਣਕਾਰੀ ਬੀ.ਐੱਸ.ਈ. ਨੂੰ ਦਿੱਤੀ ਹੈ। ਬੈਂਕ ਨੇ ਦੱਸਿਆ ਕਿ ਉਸ ਦੇ ਐੱਮਡੀ ਨੇ ਇਹ ਸ਼ੇਅਰ ਆਪਣੀ ਨਿੱਜੀ ਸਮਰੱਥਾ ਤੋਂ ਦਿੱਤੇ ਹਨ। ਜਿਨ੍ਹਾਂ 5 ਲੋਕਾਂ ਨੂੰ ਤੋਹਫਾ ਮਿਲਿਆ ਹੈ, ਉਨ੍ਹਾਂ ‘ਚ ਵੈਦਿਆਨਾਥਨ ਦਾ ਟ੍ਰੇਨਰ, ਡਰਾਈਵਰ ਅਤੇ ਹਾਊਸ ਹੈਲਪ ਸ਼ਾਮਲ ਹਨ। IDFC ਫਸਟ ਬੈਂਕ ਦੇ ਸੀਈਓ ਵੀ ਵੈਦਿਆਨਾਥਨ ਨੇ ਪਿਛਲੇ ਸਮੇਂ ਵਿੱਚ ਵੀ ਕੁਝ ਲੋਕਾਂ ਨੂੰ ਬੈਂਕ ਦੇ ਸ਼ੇਅਰ ਗਿਫਟ ਕੀਤੇ ਹਨ।
Also Read: ਕਰਨਾਟਕ ਹਾਈਕੋਰਟ ‘ਚ ਸੁਣਵਾਈ, ਸਰਕਾਰ ਨੇ ਕਿਹਾ-‘ਕੈਂਪਸ ਅੰਦਰ ਹਿਜਾਬ ਪਾਉਣ ‘ਤੇ ਰੋਕ ਨਹੀਂ’
ਬੈਂਕ ਨੇ ਕਿਹਾ ਕਿ ਵੈਦਿਆਨਾਥਨ ਨੇ 21 ਫਰਵਰੀ ਨੂੰ ਪੰਜ ਲੋਕਾਂ ਨੂੰ ਇਹ ਸ਼ੇਅਰ ਗਿਫਟ ਕੀਤੇ ਸਨ। ਇਨ੍ਹਾਂ ਵਿੱਚੋਂ 3 ਲੱਖ ਸ਼ੇਅਰ ਟਰੇਨਰ ਰਮੇਸ਼ ਰਾਜੂ ਨੂੰ, 2-2 ਲੱਖ ਸ਼ੇਅਰ ਹਾਊਸਹੈਲਪ ਪ੍ਰਾਂਜਲ ਨਾਰਵੇਕਰ ਅਤੇ ਡਰਾਈਵਰ ਅਲਗਰਸਾਮੀ ਸੀ ਮੁੰਨਾਪਰ ਨੂੰ ਅਤੇ 1-1 ਲੱਖ ਆਫਿਸ ਸਪੋਰਟ ਸਟਾਫ ਦੀਪਕ ਪਠਾਰੇ ਅਤੇ ਹਾਊਸ ਹੈਲਪ ਸੰਤੋਸ਼ ਜੋਗਲੇ ਨੂੰ ਦਿੱਤੇ ਗਏ। ਸੋਮਵਾਰ ਨੂੰ ਬੀਐੱਸਈ ‘ਤੇ ਬੈਂਕ ਦੇ ਸ਼ੇਅਰ ਦੀ ਕੀਮਤ 43.90 ਰੁਪਏ ਸੀ। ਇਸ ਤਰ੍ਹਾਂ ਤੋਹਫੇ ਵਿਚ ਦਿੱਤੇ ਗਏ ਸਾਰੇ ਸ਼ੇਅਰਾਂ ਦੀ ਕੀਮਤ 3.95 ਕਰੋੜ ਰੁਪਏ ਤੋਂ ਥੋੜ੍ਹੀ ਜ਼ਿਆਦਾ ਹੋ ਜਾਂਦੀ ਹੈ।
Also Read: ਭਾਰਤ ਸਰਕਾਰ ਨੇ SFJ ਨਾਲ ਜੁੜੇ ਐਪਸ ਤੇ ਵੈੱਬਸਾਈਟਾਂ ਕੀਤੀਆਂ ਬਲਾਕ
ਬੈਂਕ ਨੇ ਇਹ ਵੀ ਦੱਸਿਆ ਕਿ ਸਮਾਜਿਕ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ, ਰੁਕਮਣੀ ਸੋਸ਼ਲ ਵੈਲਫੇਅਰ ਟਰੱਸਟ ਨੇ 2 ਲੱਖ ਇਕਵਿਟੀ ਸ਼ੇਅਰਾਂ ਦਾ ਨਿਪਟਾਰਾ ਕੀਤਾ ਹੈ। ਇਸ ਤਰ੍ਹਾਂ ਆਈਡੀਐੱਫਸੀ ਫਸਟ ਬੈਂਕ ਦੇ ਕੁੱਲ 11 ਲੱਖ ਸ਼ੇਅਰਾਂ ਦਾ ਨਿਪਟਾਰਾ ਕੀਤਾ ਗਿਆ, ਜਿਸ ਵਿੱਚ ਗਿਫਟ ਅਤੇ ਸਮਾਜਿਕ ਗਤੀਵਿਧੀਆਂ ਸ਼ਾਮਲ ਹਨ। ਬੈਂਕ ਨੇ ਕਿਹਾ ਕਿ ਇਸ ਲੈਣ-ਦੇਣ ਤੋਂ ਵੈਦਿਆਨਾਥਨ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੋਈ ਲਾਭ ਨਹੀਂ ਹੋਇਆ ਹੈ।



