ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੀ ਗਾਇਕੀ ਤੇ ਲੋਖਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਮਸ਼ਹੂਰ ਗਾਇਕ ਐਲੀ ਮਾਂਗਟ ਨੂੰ ਆਪਣੇ ਗੁੱਸੇ ਦੀ ਵਜ੍ਹਾ ਨਾਲਅੱਜ ਜੇਲ ਦੀ ਹਵਾ ਖਾਣੀ ਪੈ ਰਹੀ ਹੈ। ਰੂਪਨਗਰ ਜੇਲ ਵਿੱਚ ਐਲੀ ਮਾਂਗਟ ਨੂੰ ਆਮ ਹਵਾਲਾਤੀਆਂ ਦੀ ਤਰ੍ਹਾਂ ਹੀ ਰੱਖਿਆਗਿਆ ਹੈ ਤੇ ਜੋ ਖਾਣਾ ਆਮ ਕੈਦੀਆਂ ਤੇ ਹਵਾਲਾਤੀਆਂ ਨੂੰ ਦਿੱਤਾ ਜਾ ਰਿਹਾ ਹੈ ਉਹੀ ਖਾਣਾ ਐਲੀ ਮਾਂਗਟ ਨੂੰ ਖਾਣਾ ਪੈ ਰਿਹਾਹੈ ।
ਮੋਹਾਲੀ ਦੀਆਂ ਸੜਕਾਂ ਤੇਸ਼ਰੇਆਮ ਗੁੰਡਾ ਗਰਦੀ ਕਰਨ ਦੇ ਦੋਸ਼ ਵਿੱਚ ਮੁਹਾਲੀ ਪੁਲਿਸ ਵੱਲੋਂ ਫੜੇ ਗਾਇਕ ਐਲੀ ਮਾਂਗਟ ਦੇ ਖਿਲਾਫ ਵੱਖ ਵੱਖਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋ ਦਿਨਾਂ• ਦੇ ਰਿਮਾਂਡ ਦੇ ਬਾਅਦ ਉਸ ਨੂੰ 14 ਦਿਨਾਂ• ਦੀ ਨਿਆਇਕ ਹਿਰਾਸਤ‘ਚ ਰੂਪਨਗਰ ਜੇਲ ਵਿੱਚ ਰੱਖਿਆ ਗਿਆ ਹੈ।
Watch Video
https://www.facebook.com/LivingIndiaNewschannel/videos/427720744538799/
