ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਇਕ ਵਾਰ ਫਿਰ ਤੋਂ ਬਿਜਲੀ ਵਿਭਾਗ ਦੀ ਵੱਡੀ ਗਲਤੀ ਸਾਹਮਣੇ ਆਈ ਹੈ। ਬਿਜਲੀ ਵਿਭਾਗ ਜਰੂਰਤ ਤੋਂ ਜਿਆਦਾ ਬਿਜਲੀ ਦਾ ਬਿਲ ਭੇਜਣ ਨੂੰ ਲੈਕੇ ਕਾਫੀ ਚਰਚਾ ‘ਚ ਬਣਿਆ ਰਹਿੰਦਾ ਹੈ।
ਇਸੇ ਤਰ੍ਹਾਂ ਦਾ ਇਖ ਹੋਰ ਕਰਨਾਮਾ ਕਾਰਨ ਬਿਜਲੀ ਵਿਭਾਗ ਚਰਚਾ ਚ ਆ ਗਿਆ ਹੈ। ਦਸ ਦਈਏ ਕਿ ਗੁਰਦਾਸਪੁਰ ਦੇ ਬਟਾਲਾ ‘ਚ ਇਕ ਬੰਦ ਪਏ ਘਰ ਨੂੰ ਬਿਜਲੀ ਵਿਭਾਗ ਵੱਲੋ 90 ਲੱਖ ਰੁਪਏ ਦਾ ਬਿਲ ਭੇਜਿਆ ਹੈ।
ਇਸ ਮਾਮਲੇ ਤੇ ਘਰ ਦੇ ਮਾਲਕ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਜਿਸ ਘਰ ਦਾ ਲੱਖਾਂ ਦਾ ਬਿਲ ਭੇਜਿਆ ਹੈ ਉਹ ਘਰ ਕਾਫੀ ਸਮੇਂ ਤੋਂ ਬੰਦ ਹੈ ਤੇ ਉਸ ਘਰ ਦਾ ਕਦੇ ਕਦਾਰ ਹੀ ਇਕ ਪੱਖਾ ਤੇ ਤਿੰਨ ਬੱਲਬ ਜਗਦੇ ਹਨ।
ਉੱਥੇ ਹੀ ਘਰ ਦੇ ਮਾਲਕ ਨੇ ਇਹ ਵੀ ਦੱਸਿਆ ਕਿ ਬਿਜਲੀ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਬਿਲ ਦਾ ਭੁਗਤਾਨ ਸਮੇਂ ਸਿਰ ਨਹੀਂ ਕੀਤਾ ਤਾਂ ਉਹਨਾਂ ਦੇ ਭਾਰੀ ਜੁਰਮਾਨਾ ਪਾ ਦਿੱਤਾ ਜਾਵੇਗਾ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।




