ਚੰਡੀਗੜ੍ਹ : ਬਾਲੀਵੁੱਡ ਸਟਾਰ (Bollywood star) ਹੁਣ ਚੋਣ ਕਮਿਸ਼ਨ (Election Commission) ਦੇ ਵੋਟਿੰਗ ਆਈਕਨ (Voting icon) ਨਹੀਂ ਹੋਣਗੇ। ਚੋਣ ਕਮਿਸ਼ਨ (Election Commission) ਨੇ ਉਨ੍ਹਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਸੋਨੂੰ ਸੂਦ ਨੂੰ ਵੋਟਿੰਗ ਫੀਸਦੀ (Voting percentage) ਵਧਾਉਣ ਲਈ ਪੰਜਾਬ ਦਾ ਸਟੇਟ ਆਈਕੋਨ (State Icon of Punjab) ਨਿਯੁਕਤ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐੱਸ. ਕਰੁਣਾ ਰਾਜੂ (Election Officer Dr. S. Karuna Raju) ਨੇ ਕਿਹਾ ਕਿ 4 ਜਨਵਰੀ 2022 ਤੋਂ ਬਾਅਦ ਉਹ ਇਸ ਨਿਯੁਕਤੀ ‘ਤੇ ਨਹੀਂ ਹਨ। ਸੋਨੂੰ ਸੂਦ (Sonu Sood) ਦੀ ਭੈਣ ਮਾਲਵਿਕਾ ਸੂਦ (Malvika Sood) ਸੱਚਰ ਇਸ ਵਾਰ ਚੋਣ ਲੜਣ ਵਾਲੀ ਹੈ। ਇਸ ਦਾ ਐਲਾਨ ਸੋਨੂੰ ਸੂਦ ਨੇ ਹੀ ਮੋਗਾ ਵਿਚ ਕੀਤਾ ਸੀ। ਮਾਲਵਿਕਾ ਮੋਗਾ ਤੋਂ ਚੋਣ ਲੜੇਗੀ। ਹਾਲਾਂਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੀ ਹੈ ਪਰ ਸਿਆਸਤ ਵਿਚ ਆਉਣ ਦੇ ਐਲਾਨ ਬਾਅਦ ਚੋਣ ਕਮਿਸ਼ਨ ਨੇ ਇਹ ਕਦਮ ਚੁੱਕਿਆ ਹੈ। Also Read : PM ਦੇ ਪੰਜਾਬ ਦੌਰੇ ਤੋਂ ਬਾਅਦ ਮਿਲੇ ਹੈਂਡ ਗ੍ਰਨੇਡ, ਕੈਨੇਡਾ ਬੈਠੇ ਗੈਂਗਸਟਰ ਨਾਲ ਸਬੰਧਿਤ 3 ਮੁਲਜ਼ਮ ਗ੍ਰਿਫਤਾਰ

ਬਾਲੀਵੁੱਡ ਸਟਾਰ ਲਗਾਤਾਰ ਰਾਜਨੀਤੀ ਵਿਚ ਆਉਣ ਨੂੰ ਲੈ ਕੇ ਦਿਲਚਸਪੀ ਦਿਖਾ ਰਹੇ ਹਨ। ਇਸ ਸਬੰਧ ਵਿਚ ਪਹਿਲਾਂ ਉਹ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਮਿਲੇ। ਫਿਰ ਉਨ੍ਹਾਂ ਨੇ ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਦੀ ਕਾਂਗਰਸ ਸਰਕਾਰ ਦੇ ਸੀ.ਐੱਮ. ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ। ਫਿਰ ਉਹ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲੇ। ਇਸ ਤੋਂ ਪਹਿਲਾਂ ਉਹ ਸੀ.ਐੱਮ. ਰਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਚੁੱਕੇ ਹਨ। ਉਹ ਇਸ ਵਜ੍ਹਾ ਨਾਲ ਚੋਣ ਕਮਿਸ਼ਨ ਨੂੰ ਸੋਨੂੰ ਸੂਦ ਤੋਂ ਪੱਲਾ ਝਾੜਣਾ ਪਿਆ। Also Read : ਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮ

ਸੋਨੂੰ ਸੂਦ ਖੁਦ ਤਾਂ ਸਰਗਰਮੀ ਨਾਲ ਸਿਆਸਤ ਵਿਚ ਨਹੀਂ ਆ ਰਹੇ ਪਰ ਭੈਣ ਮਾਲਵਿਕਾ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਉਹ ਭੈਣ ਲਈ ਵੋਟ ਵੀ ਮੰਗ ਰਹੇ ਹਨ। ਇਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਸੂਦ ਦੀ ਭੈਣ ਛੇਤੀ ਕੋਈ ਸਿਆਸੀ ਪਾਰਟੀ ਜੁਆਇਨ ਕਰ ਸਕਦੀ ਹੈ। 5 ਜਨਵਰੀ ਨੂੰ ਪੰਜਾਬ ਵਿਚ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਹੋਣੀ ਹੈ। ਇਸ ਲਈ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਉਨ੍ਹਾਂ ਤੋਂ ਕਿਨਾਰਾ ਕਰ ਲਵੇਗਾ।



