ਨਵੀਂ ਦਿੱਲੀ : ਭਾਰਤ (India) ਵਿਚ ਕੋਰੋਨਾ ਵਾਇਰਸ (Corona Virus) ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਜਿਸ ਨੂੰ ਰੋਕਣ ਲਈ ਕਈ ਸੂਬਿਆਂ ਵਲੋਂ ਨਾਈਟ ਕਰਫਿਊ (Night Curfew) ਦੇ ਨਾਲ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ (Guidelines) ਲਗਾਈਆਂ ਹਨ। ਜਿਨ੍ਹਾਂ ਦੀ ਸਖਤੀ ਨਾਲ ਪਾਲਨ ਕਰਨ ਲਈ ਸਰਕਾਰ ਲੋਕਾਂ ਨੂੰ ਕਹਿ ਰਹੀ ਹੈ। ਇਸ ਦੇ ਬਾਵਜੂਦ ਜੋ ਲੋਕ ਨਹੀਂ ਮੰਨ ਰਹੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਵੀ ਚਿਤਾਵਨੀ (Warning) ਦਿੱਤੀ ਗਈ ਹੈ। ਵਿਦੇਸ਼ ਤੋਂ ਭਾਰਤ ਪਰਤੇ ਯਾਤਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ (Corona Report Positive) ਆ ਰਹੀ ਹੈ। Also Read : ਚੋਣ ਕਮਿਸ਼ਨ ਦੇ ਆਈਕੋਨ ਨਹੀਂ ਹੋਣਗੇ ਹੁਣ ਸੋਨੂੰ ਸੂਦ, ਇਸ ਕਾਰਣ ਨਿਯੁਕਤੀ ਕੀਤੀ ਰੱਦ
ਜਿਸ ਨੂੰ ਲੈ ਕੇ ਸਰਕਾਰ ਵਲੋਂ ਸਖ਼ਤ ਐਕਸ਼ਨ ਲਿਆ ਗਿਆ ਹੈ। ਕੋਵਿਡ 19 ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਲੋਂ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਾਰੇ ਅੰਤਰਰਾਸ਼ਟਰੀ ਯਾਤਰੀ 7 ਦਿਨਾਂ ਲਈ ਲਾਜ਼ਮੀ ਹੋਮ ਕੁਆਰੰਟੀਨ ਤੋਂ ਗੁਜ਼ਰਨਗੇ। ‘ਜੋਖ਼ਮ’ ਵਾਲੇ ਦੇਸ਼ਾਂ ਦੀ ਸੂਚੀ ਜਿੱਥੋਂ ਯਾਤਰੀਆਂ ਨੂੰ ਭਾਰਤ ਪਹੁੰਚਣ ‘ਤੇ ਵਾਧੂ ਉਪਾਵਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ, ਉਹ ਦੇਸ਼ ਹੇਠਾਂ ਲਿਖੇ ਅਨੁਸਾਰ ਹਨ। ਇਨ੍ਹਾਂ ਵਿਚ ਯੂਰਪੀਅਨ ਦੇਸ਼ ਯੂ.ਕੇ., ਸਾਊਥ ਅਫਰੀਕਾ, ਬ੍ਰਾਜ਼ੀਲ, ਬੋਤਸਵਾਨਾ, ਚੀਨ, ਘਾਨਾ, ਮੌਰੀਸ਼ੀਅਸ, ਨਿਊਜ਼ੀਲੈਂਡ, ਜ਼ਿੰਬਾਬਵੇ, ਤਨਜ਼ਾਨੀਆ, ਹਾਂਗਕਾਂਗ, ਇਜ਼ਰਾਇਲ, ਕੋਂਗੋ, ਇਥੋਪੀਆ, ਕਜ਼ਾਕਿਸਤਾਨ, ਕੀਨੀਆ, ਨਾਈਜੀਰੀਆ, ਟਿਊਨੀਸ਼ੀਆ ਅਤੇ ਜ਼ਾਂਬੀਆ ਆਦਿ ਦੇਸ਼ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਬੀਤੇ ਕਲ ਪੰਜਾਬ ਦੇ ਅੰਮ੍ਰਿਤਸਰ ਵਿਖੇ ਏਅਰਪੋਰਟ ‘ਤੇ ਇਟਲੀ ਤੋਂ ਆਏ ਜਹਾਜ਼ ਵਿਚੋਂ 179 ਯਾਤਰੀਆਂ ਵਿਚੋਂ 125 ਯਾਤਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਦੋਂ ਕਿ ਅੱਜ ਵੀ ਦੋ ਫਲਾਈਟਾਂ ਵਿਚ ਆਏ ਤਕਰੀਬਨ 173 ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਿਨ੍ਹਾਂ ਨੂੰ ਸਰਕਾਰ ਵਲੋਂ ਕੁਆਰੰਟੀਨ ਕਰ ਦਿੱਤਾ ਗਿਆ ਹੈ।




