ਨੂਰ ਸੁਲਤਾਨ: ਕਜ਼ਾਕਿਸਤਾਨ (Kazakhstan) ਦੇ ਕੁਝ ਹਿੱਸਿਆਂ ਵਿਚ ਪੰਜ ਦਿਨ ਤੋਂ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਕਾਸਿਮ ਜੋਮਾਰਟ ਤੋਕਾਯੇਵ (President Qasim Jomart Tokayev) ਨੇ ਦੇਸ਼ ਨੂੰ ਫਿਰ ਤੋਂ ਸੰਬੋਧਿਤ ਕੀਤਾ। ਇਕ ਹਫਤੇ ਅੰਦਰ ਤੀਜੀ ਵਾਰ ਕੀਤੇ ਗਏ ਟੀ.ਵੀ. ਸੰਬੋਧਨ (TV Address) ਵਿਚ ਤੋਕਾਯੇਵ ਨੇ ਕਿਹਾ ਕਿ ਦੇਸ਼ ਵਿਚ ਕਈ ਮਾਮਲਿਆਂ ਵਿਚ ਸੰਵਿਧਾਨਕ ਵਿਵਸਥਾ ਬਹਾਲ ਕਰ ਦਿੱਤੀ ਗਈ ਹੈ। ਲਿਕਵਿਡ ਪੈਟ੍ਰੋਲੀਅਮ ਗੈਸ (Liquid petroleum gas) (ਐਲ.ਪੀ.ਜੀ.) ਦੀਆਂ ਮਹਿੰਗੀਆਂ ਕੀਮਤਾਂ ਦੇ ਵਿਰੋਧ ਵਿਚ ਸ਼ੁਰੂ ਹੋਏ ਭੜਕਾਊ ਪ੍ਰਦਰਸ਼ਨਾਂ ਦੇ ਚੱਲਦੇ ਫਿਲਹਾਲ ਕਜ਼ਾਖ ਰਾਸ਼ਟਰਪਤੀ (Kazakh President) ਨੇ ਦੇਸ਼ ਵਿਚ ਦੋ ਹਫਤੇ ਦੀ ਐਮਰਜੈਂਸੀ ਲਗਾਈ (Emergency imposed) ਹੈ। Also Read : ਅੰਮ੍ਰਿਤਸਰ ਏਅਰਪੋਰਟ ‘ਤੇ 150 ਯਾਤਰੀ ਫਿਰ ਆਏ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਗਿਆ ਏਕਾਂਤਵਾਸ

ਕਜ਼ਾਕਿਸਤਾਨ ਦੀ ਮਦਦ ਲਈ ਰੂਸ ਦੀ ਅਗਵਾਈ ਵਿਚ ਪੂਰਬੀ ਸੋਵੀਅਤ ਸੰਘ ਦਾ ਹਿੱਸਾ ਰਹੇ ਦੇਸ਼ਾਂ ਨੇ ਫੌਜੀ ਟੁਕੜੀਆਂ ਭੇਜੀਆਂ ਹਨ। ਫੌਜੀ ਸਹਾਇਤਾ ਲਈ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਧੰਨਵਾਦ ਜਤਾਉਂਦੇ ਹੋਏ ਤੋਕਾਯੇਵ ਨੇ ਪ੍ਰਦਰਸ਼ਨਕਾਰਈਆਂ ਨੂੰ ਚਿਤਾਵਨੀ ਵੀ ਦਿੱਤੀ। ਤੋਕਾਯੇਵ ਨੇ ਅਲਮਾਟੀ ਸ਼ਹਿਰ ਨੂੰ ਬਰਬਾਦ ਕਰਨ ਵਾਲੇ 20,000 ਡਕੈਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤਬਾਹ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਲਗਾਤਾਰ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਜਾ ਰਹੇ ਹਨ ਅਤੇ ਆਮ ਨਾਗਰਿਕਾਂ ਵਿਰੁੱਧ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹਨ। ਮੈਂ ਕਾਨੂੰਨ ਦਾ ਪਾਲਨ ਯਕੀਨੀ ਕਰਨ ਵਾਲੀਆਂ ਏਜੰਸਈਆਂ ਨੂੰ ਹੁਕਮ ਦਿੱਤਾ ਹੈ ਕਿ ਉਹ ਬਿਨਾਂ ਚਿਤਾਵਨੀ ਗੋਲੀ ਮਾਰ ਦੇਣ।ਇਸ ਵਿਚਾਲੇ ਰੂਸੀ ਫੌਜ ਦੀਆਂ ਟੁਕੜੀਆਂ ਵੀ ਲਗਾਤਾਰ ਜਹਾਜ਼ ਰਾਹੀਂ ਕਜ਼ਾਕਿਸਤਾਨ ਭੇਜੀ ਜਾ ਰਹੀ ਹੈ। ਰੂਸ ਦੀ ਨਿਊਜ਼ ਏਜੰਸੀ ਇੰਟਰਫਲੈਕਸ ਨੇ ਰੂਸੀ ਰੱਖਿਆ ਮੰਤਰਾਲਾ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਰੂਸੀ ਫੌਜ ਨੇ ਕਜ਼ਾਕ ਏਜੰਸੀਆਂ ਦੇ ਨਾਲ ਮਿਲ ਕੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਦੇ ਏਅਰਪੋਰਟ ਨੂੰ ਕੰਟਰੋਲ ਵਿਚ ਲੈ ਲਿਆ ਹੈ। Also Read : PM ਮੋਦੀ ਦਾ ਜਿਸ ਥਾਂ ‘ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ ‘ਤੇ ਮਿਲੀ ਪਾਕਿਸਤਾਨੀ ਕਿਸ਼ਤੀ

ਪੈਟਰੋਲੀਅਮ ਪਦਾਰਥਾਂ ਨਾਲ ਸੰਪੂਰਨ ਕਜ਼ਾਕਿਸਤਾਨ ਵਿਚ 2022 ਦੀ ਸ਼ੁਰੂਆਤ ਦੇ ਨਾਲ ਹੀ ਐੱਲ.ਪੀ.ਜੀ. ਦੀਆਂ ਕੀਮਤਾਂ ‘ਤੇ ਸਰਕਾਰੀ ਕੀਮਤਾਂ ਤੋਂ ਕੰਟਰੋਲ ਹਟ ਗਿਆ। ਇਸ ਦੇ ਚੱਲਦੇ ਐੱਲ.ਪੀ.ਜੀ. ਦੀਆਂ ਕੀਮਤਾਂ ਤਕਰੀਬਨ ਦੁੱਗਣੀਆਂ ਹੋ ਗਈਆਂ। ਐੱਲ.ਪੀ.ਜੀ. ਦੀਆਂ ਕੀਮਤਾਂ ‘ਤੇ ਸਰਕਾਰੀ ਕੀਮਤ ਕੰਟਰੋਲ ਹੱਟ ਗਿਆ। ਇਸ ਦੇ ਚੱਲਦੇ ਐਲ.ਪੀ.ਜੀ. ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ। ਐਲ.ਪੀ.ਜੀ. ਨੂੰ ਇਥੇ ਆਟੋਗੈਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਸਤੀ ਹੋਣ ਕਾਰਣ ਕਜ਼ਾਕਿਸਤਾਨ ਵਿਚ ਹੁਣ ਤੱਕ ਜ਼ਿਆਦਾਤਰ ਗੱਡੀਆਂ ਐਲ.ਪੀ.ਜੀ. ਨਾਲ ਹੀ ਚੱਲਦੀਆਂ ਹਨ। ਅਜਿਹੇ ਵਿਚ ਗੈਸ ਦੀ ਕੀਮਤ ਵਿਚ ਵਾਧੇ ਨਾਲ ਲੋਕਾਂ ‘ਤੇ ਸਿੱਧਾ ਅਸਰ ਪਿਆ।ਦੋ ਜਨਵਰੀ ਨੂੰ ਐਲ.ਪੀ.ਜੀ. ਗੈਸ ਦੀਆਂ ਕੀਮਤਾਂ ਨੂੰ ਵਿਰੋਧ ਵਿਚ ਸਭ ਤੋਂ ਪਹਿਲਾਂ ਪ੍ਰਦਰਸ਼ਨ ਝਾਨਾਓਜੇਨ ਸ਼ਹਿਰ ਵਿਚ ਸ਼ੁਰੂ ਹੋਏ। ਦੇਖਦੇ ਹੀ ਦੇਖਦੇ ਅਲਮਾਟੀ ਵਿਚ ਪ੍ਰਦਰਸ਼ਨ ਹੋਣ ਲੱਗੇ। 20 ਲੱਖ ਦੀ ਆਬਾਦੀ ਵਾਲਾ ਅਲਮਾਟੀ ਕਜ਼ਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। 1997 ਤੱਕ ਕਜ਼ਾਕਿਸਤਾਨ ਦੀ ਰਾਜਧਾਨੀ ਨੂਰ ਸੁਲਤਾਨ ਹੈ। ਪਹਿਲਾਂ ਜੋ ਥਾਂ ਅਸਤਾਨਾ ਕਹਾਉਂਦੀ ਸੀ। ਉਸੇ ਦਾ ਨਾਂ ਬਦਲ ਕੇ ਤਿੰਨ ਦਹਾਕੇ ਤੱਕ ਕਜ਼ਾਕਿਸਤਾਨ ‘ਤੇ ਸ਼ਾਸਨ ਕਰਨ ਵਾਲੇ ਨੂਰ ਸੁਲਤਾਨ ਨਜ਼ਰਬਾਯੇਵ ਦੇ ਸਨਮਾਨ ਵਿਚ ਰੱਖਿਆ ਗਿਆ। 81 ਸਾਲ ਦੇ ਨਜਰਬਾਯੇਵ ਨੇ ਮਾਰਚ 2019 ਵਿਚ ਅਸਤੀਫਾ ਦਿੱਤਾ ਅਤੇ ਤੋਕਾਯੇਵ ਨੂੰ ਆਪਣੀ ਥਾਂ ਦੇ ਦਿੱਤੀ। Also Read : ‘ਕਿਸਾਨ ਬੰਦੇ’ ਗੀਤ ਨਾਲ ਚਰਚਾ ‘ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ ‘ਤੇ ਪਾ ਰਿਹੈ ਧਮਾਲਾਂ

ਕਜ਼ਾਕਿਸਤਾਨ ਦੇ ਸਰਕਾਰੀ ਖਬਰ ਏਜੰਸੀ ਮੁਤਾਬਕ ਅਲਮਾਟੀ ਦੇ ਪ੍ਰਦਰਸ਼ਨਾਂ ਵਿਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। 3000 ਤੋਂ ਜ਼ਿਆਦਾ ਲੋਕਾਂ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਦੱਸ ਕੇ ਗ੍ਰਿਫਤਾਰ ਕੀਤਾ ਗਿਆ ਹੈ। ਅਲਮਾਟੀ ਵਿਚ 63. 1 ਫੀਸਦੀ ਮੂਲ ਕਜ਼ਾਕ ਅਤੇ ਰੂਸੀ ਮੂਲ ਦੇ 23.7 ਫੀਸਦੀ ਕਜ਼ਾਕ ਰਹਿੰਦੇ ਹਨ ਦੇਸ਼ ਦੇ ਦੱਖਣੀ ਪੱਛਮ ਵਿਚ ਸਥਿਤੀ ਅਲਮਾਟੀ ਕਿਰਗਿਸਤਾਨ ਨਾਲ ਲੱਗਦੀ ਹੈ। ਅਲਮਾਟੀ ਤੋਂ ਚੀਨ ਦਾ ਬਾਰਡਰ ਵੀ ਜ਼ਿਆਦਾ ਦੂਰ ਨਹੀਂ ਹੈ। ਚਾਰੋ ਪਾਸਿਓਂ ਜ਼ਮੀਨ ਨਾਲ ਘਿਰਿਆ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਕਜ਼ਾਕਿਸਤਾਨ ਹੀ ਹੈ। ਪੰਜ ਜਨਵਰੀ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆੰ ਨੇ ਅਲਮਾਟੀ ਦੇ ਏਅਰਪੋਰਟ ਨੂੰ ਕਬਜ਼ੇ ਵਿਚ ਲੈ ਲਿਆ ਸੀ। ਇਸ ਤੋਂ ਬਾਅਦ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਤੋਕਾਯੇਵ ਨੇ ਰੂਸ ਸਰਕਾਰ ਤੋਂ ਫੌਜੀ ਮਦਦ ਮੰਗੀ। ਮਾਸਕੋ ਨੇ ਬਿਨਾਂ ਦੇਰੀ ਕੀਤੇ ਇਕ ਤੋਂ ਬਾਅਦ ਜਹਾਜ਼ ਭੇਜ ਕੇ ਆਪਣੀਆਂ ਫੌਜੀ ਟੁਕੜੀਆਂ ਅਲਮਾਟੀ ਪਹੁੰਚਾ ਦਿੱਤੀਆਂ। ਰੂਸੀ ਅਤੇ ਕਜ਼ਾਕ ਫੌਜ ਨੇ ਇਕ ਦਿਨ ਦੇ ਅੰਦਰ ਹੀ ਏਅਰਪੋਰਟ ਨੂੰ ਖਾਲੀ ਕਰਵਾ ਲਿਆ। ਇਸ ਵਿਚਾਲੇ ਰੂਸ ਦੇ ਉਪ ਵਿਦੇਸ਼ ਮੰਤਰੀ ਅਲੈਕਜ਼ੈਂਡਰ ਗਰੁਸ਼ੇਕੋ ਨੇ ਭਰੋਸਾ ਜਤਾਇਆ ਹੈ ਕਿ ਸਾਬਕਾ ਸੋਵੀਅਤ ਸੰਘ ਦਾ ਹਿੱਸਾ ਰਿਹਾ ਕਜ਼ਾਕਿਸਤਾਨ ਇਸ ਸੰਕਟ ਵਿਚੋਂ ਨਿਕਲ ਆਵੇਗਾ। ਸ਼ੁੱਕਰਵਾਰ ਨੂੰ ਗਰੁਸ਼ੇਕੋ ਨੇ ਕਿਹਾ ਕਿ ਰੂਸ ਅਤੇ ਪੂਰਬੀ ਸੋਵੀਅਤ ਸੰਘ ਦੇ ਹੋਰ ਦੇਸ਼ਾਂ ਦੀ ਸਮੂਹਕ ਸੁਰੱਖਿਆ ਸੰਧੀ ਸੰਸਥਾ ਨੇ ਮਦਦ ਲਈ ਸ਼ਾਂਤੀ ਫੌਜ ਕਜ਼ਾਕਿਸਤਾਨ ਭੇਜੀ ਹੈ। ਗਰੁਸ਼ੇਕੋ ਮੁਤਾਬਕ ਕਜ਼ਾਕਿਸਤਾਨ ਵਿਚ ਅਸ਼ਾਂਤੀ ਦਾ ਧਮਾਕਾ ਹੋ ਚੁੱਕਾ ਹੈ ਅਤੇ ਅਸੀਂ ਕਜ਼ਾਕਿਸਤਾਨ ਦੇ ਨਾਲ ਉਂਝ ਹੀ ਖੜੇ ਹਾਂ ਜਿਵੇਂ ਸਹਿਯੋਗੀਆਂ ਨੂੰ ਖੜ੍ਹੇ ਰਹਿਣਾ ਚਾਹੀਦਾ ਹੈ। ਉਥੇ ਹੀ ਦੂਜੀ ਪਾਸੇ ਕਈ ਮਨੁੱਖੀ ਅਧਿਾਕਰ ਸੰਗਠਨ ਕਜ਼ਾਕ ਸਰਕਾਰ ‘ਤੇ ਭ੍ਰਿਸ਼ਟਾਚਾਰ, ਵੱਧਦੀ ਗਰੀਬੀ ਅਤੇ ਬੇਰੋਜ਼ਗਾਰੀ ਦਾ ਦੋਸ਼ ਲਗਾਉਂਦੇ ਹਨ।



