Jacqueline Fernandezs ਖਿਲਾਫ ED ਦੀ ਵੱਡੀ ਕਾਰਵਾਈ, ਅਟੈਚ ਕੀਤੀ 7.27 ਕਰੋੜ ਦੀ ਜਾਇਦਾਦ

ਮੁੰਬਈ– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੱਡੀ ਮੁਸੀਬਤ ’ਚ ਫੱਸ ਗਈ ਹੈ। ਈ. ਡੀ. ਨੇ ਜ਼ਬਰਨ ਵਸੂਲੀ ਕੇਸ ’ਚ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ।…

ਮੁੰਬਈ– ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੱਡੀ ਮੁਸੀਬਤ ’ਚ ਫੱਸ ਗਈ ਹੈ। ਈ. ਡੀ. ਨੇ ਜ਼ਬਰਨ ਵਸੂਲੀ ਕੇਸ ’ਚ ਜੈਕਲੀਨ ਫਰਨਾਂਡੀਜ਼ ਖ਼ਿਲਾਫ਼ ਵੱਡਾ ਐਕਸ਼ਨ ਲਿਆ ਹੈ। ਈ. ਡੀ. ਨੇ ਜੈਕਲੀਨ ਦੀ 7.27 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਅਟੈਚਡ ਸੰਪਤੀ ’ਚ ਜੈਕਲੀਨ ਦੀ 7.12 ਕਰੋੜ ਰੁਪਏ ਦੀ ਐੱਫ. ਡੀ. ਵੀ ਸ਼ਾਮਲ ਹੈ।

Also Read: ਚਾਰ ਸਾਲ ਬੱਚੀ ਦੀ ਛਾਤੀ ‘ਚ ਫਸਿਆ ਰਿਹਾ ਸਿੱਕਾ! ਅਚਾਨਕ ਸਿਹਤ ਵਿਗੜਨ ‘ਤੇ ਲੱਗਿਆ ਪਤਾ

ਈ. ਡੀ. ਮੁਤਾਬਕ ਠੱਗ ਸੁਕੇਸ਼ ਚੰਦਰਸ਼ੇਖਰ ਨੇ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਜੈਕਲੀਨ ਨੂੰ 5.71 ਕਰੋੜ ਰੁਪਏ ਦੇ ਤੋਹਫ਼ੇ ਦਿੱਤੇ ਸਨ। ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਹਿੰਗੇ ਤੋਹਫ਼ੇ ਭੇਜੇ ਸਨ। ਪਰਿਵਾਰ ਨੂੰ ਦਿੱਤੇ ਤੋਹਫ਼ਿਆਂ ’ਚ ਕਾਰ, ਮਹਿੰਗਾ ਸਾਮਾਨ ਵੀ ਸ਼ਾਮਲ ਹੈ। ਦੱਸ ਦੇਈਏ ਕਿ ਜੈਕਲੀਨ ਕਾਫੀ ਸਮੇਂ ਤੋਂ ਈ. ਡੀ. ਦੀ ਰਡਾਰ ’ਚ ਸੀ। ਜਦੋਂ ਉਸ ਦੇ ਤੇ ਠੱਗ ਸੁਕੇਸ਼ ਚੰਦਰਸ਼ੇਖਰ ਦੇ ਰਿਸ਼ਤੇ ਦਾ ਖ਼ੁਲਾਸਾ ਹੋਇਆ ਤਾਂ ਜੈਕਲੀਨ ਦਾ ਨਾਂ ਵਿਵਾਦਾਂ ’ਚ ਆ ਗਿਆ।

Also Read: ਬ੍ਰਿਟਿਸ਼ ਇੰਡੀਅਨ ਗਾਇਕ Taz ਦਾ 54 ਸਾਲ ਦੀ ਉਮਰ ‘ਚ ਦੇਹਾਂਤ, 2 ਸਾਲ ਤੋਂ ਸਨ ਬਿਮਾਰ

ਸੁਕੇਸ਼ ਨੇ ਦਿੱਲੀ ਦੀ ਜੇਲ੍ਹ ’ਚ ਬੰਦ ਰਹਿੰਦਿਆਂ ਇਕ ਮਹਿਲਾ ਤੋਂ 200 ਕਰੋੜ ਰੁਪਏ ਠੱਗੇ ਸਨ। ਫਿਰ ਸੁਕੇਸ਼ ਨੇ ਜੈਕਲੀਨ ਨੂੰ ਇਨ੍ਹਾਂ ਜ਼ਬਰਨ ਵਸੂਲੀ ਦੇ ਪੈਸਿਆਂ ਨਾਲ ਕਰੋੜਾਂ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਇਨ੍ਹਾਂ ’ਚ ਹੀਰੇ, ਗਹਿਣੇ, 52 ਲੱਖ ਦਾ ਘੋੜਾ ਵਰਗੇ ਮਹਿੰਗੇ ਤੋਹਫ਼ੇ ਸ਼ਾਮਲ ਹਨ। ਸੁਕੇਸ਼ ਨੇ ਇਹ ਸਾਰਾ ਪੈਸਾ ਜੁਰਮ ਕਰਕੇ ਕਮਾਇਆ ਸੀ। ਈ. ਡੀ. ਮੁਤਾਬਕ ਅਜੇ ਜੈਕਲੀਨ ਖ਼ਿਲਾਫ਼ ਇਹ ਸ਼ੁਰੂਆਤੀ ਕਾਰਵਾਈ ਹੈ। ਜੈਕਲੀਨ ਇਸ ਕੇਸ ’ਚ ਹੋਰ ਵੀ ਜ਼ਿਆਦਾ ਫੱਸ ਸਕਦੀ ਹੈ। ਈ. ਡੀ. ਜੈਕਲੀਨ ਦੀ ਹੋਰ ਵੀ ਜਾਇਦਾਦ ਨੂੰ ਅਟੈਚ ਕਰ ਸਕਦੀ ਹੈ।

Leave a Reply

Your email address will not be published. Required fields are marked *