ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ੇ ਦੇ ਖਿਲਾਫ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਕਈ ਕਈ ਵੱਡੀ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪਿਆਂ ਨੂੰ ਦਬੋਚਿਆ ਹੈ। ਇਸੇ ਤਰ੍ਹਾਂ ਹੀ ਪੰਜਾਬ ਪੁਲਿਸ ਨੇ ਇਕ ਡੀਐਸਪੀ ਦੇ ਭਰਾ ਤੇ ਭਰਜਾਈ ਨੂੰ ਹੈਰੋਇਨ ਦੇ ਨਾਲ ਹਿਰਾਸਤ ‘ਚ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਦੋਹਾਂ ਨੂੰ ਇਕ ਗੁਪਤ ਸੁਚਨਾ ਦੇ ਆਧਾਰ ਤੇ ਹਿਰਾਸਤ ਚ ਲਿਆ ਹੈ। ਇਹਨਾਂ ਦੋਹਾਂ ਦੇ ਨਾਲ ਇਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਚਿੱਟੇ ਨੂੰ ਵੇਚਣ ਲਈ ਜਾ ਰਹੇ ਸੀ। ਉੱਥੇ ਹੀ ਪੁਲਿਸ ਨੇ ਦੱਸਿਆ ਕਿ ਫੜੇ ਗਏ ਆਰੋਪਿਆਂ ਕੋਲੋਂ ਚੈਕਿੰਗ ਦੌਰਾਨ 1.57 ਕਿੱਲੋ ਹੈਰੋਇਨ, ਤਿੰਨ ਗੱਡੀਆਂ , 1.2 ਲੱਖ ਰੁਪਏ, 20 ਮੋਬਾਈਲ ਫੋਨ ਤੇ 10 ਘੜੀਆਂ ਬਰਾਮਦ ਕੀਤੀਆਂ ਗਈਆਂ ਹਨ।
ਗ੍ਰਿਫਤਾਰ ਕੀਤੇ ਗਏ ਆਰੋਪੀਆਂ ਨੇ ਦੱਸਿਆ ਕਿ ਉਹਨਾਂ ਦਾ ਇਕ ਭਰਾ ਪੰਜਾਬ ਪੁਲਿਸ ‘ਚ ਡੀਐਸਪੀ ਹੈ। ਪੁਲਿਸ ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਇਹ ਵੀ ਦੱਸਿਆ ਕਿ ਉਹ ਨਸ਼ਾ ਅੰਮ੍ਰਿਤਸਰ ਤੋਂ ਲੈਕੇ ਆਉਂਦਾ ਸੀ ਤੇ ਉਸਨੂੰ ਲੁਧਿਆਣਾ ਚ ਸਪਲਾਈ ਕਰਦਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

