ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਇਕ ਕਦਰ ਵਧ ਚੱਲਿਆ ਹੈ ਕਿ ਪੰਜਾਬ ਦੇ ਮੁੰਡੇ ਕੁੜੀ ਦੋਵੇ ਵੀ ਇਸ ਦਾ ਸੇਵਨ ਕਰ ਮੌਤ ਦੇ ਮੂੰਹ ‘ਚ ਜਾਣ ਲੱਗ ਪਏ ਹਨ। ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲੱਖਾਂ ਹੀ ਦਾਅਵੇ ਕਰਦੀ ਹੈ
ਪਰ ਪੰਜਾਬ ਚੋਂ ਨਸ਼ਾ ਖਤਮ ਹੁੰਦਾ ਹੋਇਆ ਨਹੀਂ ਦਿਖ ਰਿਹਾ ਸਗੋਂ ਇਹ ਵਧਦਾ ਹੀ ਜਾ ਰਿਹਾ ਹੈ। ਉੱਥੇ ਹੀ ਇਸ ਗੰਭੀਰ ਮਾਮਲੇ ਨੂੰ ਲੈਕੇ ਤਰਨਤਾਰਨ ਚ ਨਸ਼ੇ ਦੇ ਖਿਲਾਫ ਲੋਕ ਇਕਜੁੱਟ ਹੋ ਗਏ ਹਨ।
ਇਸੇ ਦੇ ਚੱਲਦੇ ਲੋਕਾਂ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ। ਮਿਲੀ ਜਾਣਕਾਰੀ ਦੇ ਅਨੁਸਾਰ ਲੋਕਾਂ ਨੇ 2 ਨਸ਼ਾ ਤਸਕਰਾਂ ਨੂੰ ਹੈਰੋਇਨ ਦੇ ਨਾਲ ਰੰਗੀ ਹੱਥੀ ਫੜਿਆ। ਜਿਸ ਤੋਂ ਬਾਅਦ ਉਹਨਾਂ ਨੇ ਦੋਹਾਂ ਨਸ਼ੇੜੀਆਂ ਦਾ ਜੰਮ ਕੇ ਕੁਟਾਪਾ ਚਾੜਿਆ।
ਨਸ਼ੇੜੀਆਂ ਦਾ ਜੰਮਕੇ ਕੁਟਾਪਾ ਚਾੜਣ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਉੱਥੇ ਹੀ ਇਸ ਮਾਮਲੇ ਤੇ ਲੋਕਾਂ ਨੇ ਦੱਸਿਆ ਕਿ ਦੋਵੇ ਨਸ਼ੇੜੀ ਪਿੰਡ ਬ੍ਰਹਮਪੁਰਾ ਚ ਹੈਰੋਇਨ ਲੈਣ ਲਈ ਆਏ ਸੀ। ਪਰ ਉਹਨਾਂ ਨੇ ਨਸ਼ੇੜੀਆਂ ਨੂੰ ਦਬੋਚ ਲਿਆ।

