ਨਸ਼ੇ ਦੇ ਆਦੀ ਪੁੱਤਾਂ ਤੋਂ ਬਾਅਦ ਧੀਆਂ ਨੂੰ ਵੀ ਮਾਪੇ ਜ਼ੰਜੀਰਾਂ ਦੇ ਨਾਲ ਬੰਨ੍ਹਣ ਲਈ ਮਜ਼ਬੂਰ, ਦੇਖੋ ਵੀਡੀਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਇਸ ਕਦਰ ਫੈਲ ਗਿਆ ਹੈ ਕਿ ਲੋਕ ਆਪਣੇ ਧੀਆਂ -ਪੁੱਤਰਾਂ ਨੂੰ ਇਸ ਦਲਦਲ ਤੋਂ ਬਾਹਰ ਕੱਢਣ ਲਈ ਜ਼ੰਜੀਰਾ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਇਸ ਕਦਰ ਫੈਲ ਗਿਆ ਹੈ ਕਿ ਲੋਕ ਆਪਣੇ ਧੀਆਂ -ਪੁੱਤਰਾਂ ਨੂੰ ਇਸ ਦਲਦਲ ਤੋਂ ਬਾਹਰ ਕੱਢਣ ਲਈ ਜ਼ੰਜੀਰਾ ਦੇ ਨਾਲ ਬੰਨ੍ਹਣ ਤੇ ਮਜਬੂਰ ਹਨ। ਪਹਿਲਾ ਪੰਜਾਬ ਦੇ ਗੰਭਰੂ ਜਵਾਨ ਕਹਿ ਜਾਣ ਵਾਲੇ ਮੰਡੇ ਨਸ਼ੇ ਦੇ ਦਲਦਲ ਚ ਵੜ੍ਹ ਰਹੇ ਹਨ ਤੇ ਹੁਣ ਪੰਜਾਬ ਦੀਆਂ ਮੁਟਿਆਰਾ ਵੀ ਇਸ ਦਲਦਲ ‘ਚ ਫਸ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਮਜਬੂਰ ਪਰਿਵਾਰ ਨੇ ਆਪਣੀ ਧੀ ਨੂੰ ਜ਼ੰਜੀਰਾ ਦੇ ਨਾਲ ਬੰਨ੍ਹਿਆ ਹੋਇਆ ਹੈ।

https://youtu.be/b2q6sDF56dY

ਮਿਲੀ ਜਾਣਕਾਰੀ ਦੇ ਅਨੁਸਾਰ 24 ਸਾਲਾਂ ਲੜਕੀ ਨਸ਼ੇ ਦੀ ਆਦੀ ਹੈ। ਉਹ ਨਸ਼ੇ ਦੀ ਪੂਰਤੀ ਦੇ ਲਈ ਘਰ ਦਾ ਸਾਮਾਨ ਤੱਕ ਵੇਚ ਦਿੰਦੀ ਸੀ। ਇਸ ਮਾਮਲੇ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਹਰ ਰੋਜ 500 ਤੋਂ 100 ਤੱਕ ਦਾ ਨਸ਼ੇ ਦਾ ਇਸਤੇਮਾਲ ਕਰਦੀ ਸੀ। ਨਸ਼ੇ ਦੀ ਪੂਰਤੀ ਦੇ ਲਈ ਉਹ ਘਰ ਦਾ ਸਾਮਾਨ ਤੱਕ ਵੇਚ ਦਿੰਦੀ ਸੀ। ਇਹਨਾਂ ਹੀ ਨਹੀਂ ਜਦੋ ਉਹ ਕੁੜੀ ਨੂੰ  ਖੋਲ ਦਿੰਦੇ ਸੀ ਤਾਂ ਉਹ ਭੱਜ ਜਾਂਦੀ ਸੀ ਤੇ ਬਾਹਰ ਜਾ ਕੇ ਨਸ਼ਾ ਕਰਦੀ ਸੀ। ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਹਨਾਂ ਦੀ ਮਦਦ ਕਰਨ ਤਾਂ ਜੋ ਉਹ ਆਪਣੀ ਧੀ ਨੂੰ ਇਸ ਜਿੰਦਗੀ ਤੋਂ ਬਾਹਰ ਕੱਢ ਸਕਣ।

Leave a Reply

Your email address will not be published. Required fields are marked *