ਤਾਏ ਨੂੰ ਨਹੀਂ ਪਾਈ ਮੁੰਦਰੀ ਤਾਂ ਮੁੰਡੇ ਵਾਲਿਆਂ ਨੇ ਲਾੜੀ ਬਿਨ੍ਹਾਂ ਵਾਪਸ ਤੋਰੀ ਬਾਰਾਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਸਮਾਜ ਚ ਕੁੜੀਆਂ ਹਰ ਥਾਂ ਤੇ ਅੱਗੇ ਜਾ ਰਹੀਆਂ ਹਨ ਪਰ ਦਾਜ ਦੇ ਲੋਭੀ ਹਾਲੇ ਵੀ ਆਪਣੀ ਕਰਤੂਤਾਂ ਤੋ ਬਾਜ਼ ਨਹੀਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਸਮਾਜ ਚ ਕੁੜੀਆਂ ਹਰ ਥਾਂ ਤੇ ਅੱਗੇ ਜਾ ਰਹੀਆਂ ਹਨ ਪਰ ਦਾਜ ਦੇ ਲੋਭੀ ਹਾਲੇ ਵੀ ਆਪਣੀ ਕਰਤੂਤਾਂ ਤੋ ਬਾਜ਼ ਨਹੀਂ ਆ ਰਹੇ ਹਨ। ਇਸੇ ਤਰ੍ਹਾ ਦਾ ਇਕ ਹੋਰ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਤਾਏ ਨੂੰ ਮੁੰਦਰੀ ਨਾ ਪਾਉਣ ਤੇ ਮੁੰਡੇ ਵਾਲੇ ਆਪਣੀ ਬਾਰਾਤ ਵਾਪਸ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਬਾਰਾਤ ਆਈ ਤੇ ਮਿਲਣੀ ਦੇ ਸਮੇਂ ਤਾਏ ਨੂੰ ਮੁੰਦਰੀ ਨਾ ਪਾਉਣ ਤੇ ਬਾਰਾਤੀ ਨਾਰਾਜ ਹੋ ਗਏ।

https://www.youtube.com/watch?v=iM8VdrxYlM8

ਨਾਲ ਹੀ ਮੁੰਡਿਆਂ ਵਾਲਿਆਂ ਨੇ ਲੱਖਾਂ ਦੀ ਨਕਦੀ ਤੇ ਕਾਰ ਦੀ ਮੰਗ ਕੀਤੀ। ਪਰ ਲਾਚਾਰ ਕੁੜੀ ਦੇ ਮਾਪੇ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਾ ਕਰ ਸਕੇ। ਜਿਸ ਕਾਰਨ ਕੁੜੀ ਦੇ ਪਿਓ ਨੇ ਮੁੰਡਿਆਂ ਅੱਗੇ ਹੱਥ ਜੋੜੇ ਪੈਰ ਫੜੇ ਪਰ ਬਾਰਾਤ ਨਾ ਰੁਕੀ ਤੇ ਬਿਨ੍ਹਾਂ ਲਾੜੀ ਨੂੰ ਲਏ ਉਹ ਵਾਪਿਸ ਚਲੇ ਗਏ।

dowry dowry

ਫਿਲਹਾਲ ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰ ਇਸ ਤਰ੍ਹਾਂ ਦੇ ਮਾਮਲੇ ਅੱਜ ਦੇ ਸਮੇਂ ਚ ਵੀ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਖੜੇ ਕਰਦੇ ਹਨ ਕਿ ਪੜੇ ਲਿਖੇ ਨੌਜਵਾਨ ਆਪਣੇ ਮਾਪਿਆਂ ਨੂੰ ਇਸ ਦਾਜ ਰੁਪੀ ਸ਼ੈਤਾਨ ਨੂੰ ਲੈਣ ਤੋਂ ਕਿਉਂਕਿ ਨਹੀਂ ਰੋਕਦੇ। ਪੜੇ ਲਿਖੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੁਰੀਤੀ ਤੋਂ ਬਚਣ ਤੇ ਆਪਣੇ ਮਾਪਿਆਂ ਨੂੰ ਵੀ ਇਸ ਸੰਬੰਧੀ ਸਮਝਾਉਣ।

Leave a Reply

Your email address will not be published. Required fields are marked *