ਘਰੇਲੂ ਵਿਵਾਦ ਨੇ ਫੜਿਆ ਭਿਆਨਕ ਰੂਪ, ਪਤਨੀ ਨੇ ਪਤੀ ਦੇ ਘਰੋਂ ਬਰਾਮਦ ਕੀਤੇ 100 ਤੋਂ ਵੱਧ ਜਿੰਦਾ ਕਾਰਤੂਸ, ਵੀਡੀਓ ਵਾਇਰਲ

ਮੰਡੀ ਗੋਬਿੰਦਗੜ੍ਹ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਮੀਡੀਆ ‘ਤੇ ਇੱਕ ਮਹਿਲਾ…

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਮੀਡੀਆ 'ਤੇ ਇੱਕ ਮਹਿਲਾ ਦੀ ਵੀਡੀਓ ਵਾਇਰਲ

ਮੰਡੀ ਗੋਬਿੰਦਗੜ੍ਹ : ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੋਸ਼ਲ ਮੀਡੀਆ ‘ਤੇ ਇੱਕ ਮਹਿਲਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਮਹਿਲਾ ਆਪਣੇ ਸਹੁਰੇ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਅਸਲਾ (ਜਿੰਦਾ ਕਾਰਤੂਸ) ਦਿਖਾਉਂਦੀ ਨਜ਼ਰ ਆ ਰਹੀ ਹੈ। ਮਹਿਲਾ ਨੇ ਆਪਣੇ ਪਤੀ ‘ਤੇ ਗੰਭੀਰ ਸਵਾਲ ਚੁੱਕੇ ਹਨ, ਜਦਕਿ ਪਤੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਪਤਨੀ ‘ਤੇ ਹੀ ਉਸ ਨੂੰ ਫਸਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।

ਸਫਾਈ ਦੌਰਾਨ ਮਿਲੇ 100 ਤੋਂ ਵੱਧ ਕਾਰਤੂਸ

ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਹਮਣੇ ਆਈ ਜਾਣਕਾਰੀ ਅਨੁਸਾਰ, ਮੰਡੀ ਗੋਬਿੰਦਗੜ੍ਹ ਦੇ ਸੁਭਾਸ਼ ਨਗਰ ਦੀ ਰਹਿਣ ਵਾਲੀ ਹਰਮਨਜੋਤ ਕੌਰ ਦਾ ਆਪਣੇ ਪਤੀ ਗੁਰਵਿੰਦਰ ਸਿੰਘ ਨਾਲ ਲੰਬੇ ਸਮੇਂ ਤੋਂ ਪਰਿਵਾਰਕ ਝਗੜਾ ਚੱਲ ਰਿਹਾ ਹੈ। ਹਰਮਨਜੋਤ ਕੌਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਪੇਕੇ ਘਰੋਂ ਵਾਪਸ ਸਹੁਰੇ ਘਰ ਆਈ ਅਤੇ ਸਫਾਈ ਕੀਤੀ, ਤਾਂ ਉਸਨੂੰ ਘਰ ਵਿੱਚੋਂ 100 ਤੋਂ ਵੱਧ ਵੱਖ-ਵੱਖ ਬੋਰਾਂ ਦੇ ਜਿੰਦਾ ਕਾਰਤੂਸ ਮਿਲੇ। ਉਸਨੇ ਪਤੀ ‘ਤੇ ਗੈਰ-ਕਾਨੂੰਨੀ ਕੰਮਾਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ ਅਤੇ ਕਿਹਾ ਕਿ ਉਸਨੂੰ ਆਪਣੀ ਜਾਨ ਦਾ ਖਤਰਾ ਹੈ। ਮਹਿਲਾ ਨੇ 112 ਨੰਬਰ ‘ਤੇ ਪੁਲਿਸ ਨੂੰ ਸੂਚਿਤ ਕੀਤਾ ਸੀ।

ਪਤੀ ਦਾ ਦਾਅਵਾ

ਦੂਜੇ ਪਾਸੇ, ਪਤੀ ਗੁਰਵਿੰਦਰ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਗੁਰਵਿੰਦਰ ਨੇ ਕਿਹਾ ਕਿ ਉਸਦੀ ਪਤਨੀ ਅਕਤੂਬਰ ਮਹੀਨੇ ਤੋਂ ਪੇਕੇ ਘਰ ਰਹਿ ਰਹੀ ਹੈ। ਉਸਨੇ ਦਾਅਵਾ ਕੀਤਾ, “ਜਦੋਂ ਮੈਂ ਵਿਦੇਸ਼ ਗਿਆ ਸੀ, ਤਾਂ ਮੇਰੀ ਪਤਨੀ ਨੇ ਮੇਰੇ ਭਰਾ ਅਤੇ ਇੱਕ ਹੋਰ ਸਾਥੀ ਨਾਲ ਮਿਲ ਕੇ ਘਰ ਦੇ ਤਾਲੇ ਤੋੜੇ ਅਤੇ ਮੈਨੂੰ ਫਸਾਉਣ ਲਈ ਇਹ ਕਾਰਤੂਸ ਉੱਥੇ ਰੱਖੇ।” ਗੁਰਵਿੰਦਰ ਨੇ ਮੰਨਿਆ ਕਿ ਉਸ ਕੋਲ ਲਾਇਸੈਂਸੀ ਹਥਿਆਰ ਹੈ ਅਤੇ ਕਰੀਬ 50 ਕਾਰਤੂਸ ਜਾਇਜ਼ ਹਨ, ਪਰ ਵਾਧੂ ਕਾਰਤੂਸ ਉਸਦੀ ਪਤਨੀ ਲਿਆਈ ਹੈ। ਉਸਨੇ ਦੱਸਿਆ ਕਿ ਉਸਦਾ ਸਾਲਾ ਗਨ ਹਾਊਸ ‘ਤੇ ਕੰਮ ਕਰਦਾ ਹੈ।

ਪੁਲਿਸ ਵੱਲੋਂ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮਹਿਲਾ ਦੀ ਵੀਡੀਓ ਅਤੇ ਪਤੀ ਦੇ ਦੋਸ਼ਾਂ ਨੂੰ ਮੁੱਖ ਰੱਖਦਿਆਂ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਕਾਰਤੂਸ ਅਸਲ ਵਿੱਚ ਕਿੱਥੋਂ ਆਏ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Terrible plane crash in Bolivia : ਬੈਂਕ ਦੇ ਨੋਟਾਂ ਨਾਲ ਭਰਿਆ ਜਹਾਜ਼ ਹਾਈਵੇਅ ‘ਤੇ ਡਿੱਗਿਆ, 15 ਮੌਤਾਂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *