Preparation for Lok Sabha elections : ਬਰਨਾਲਾ ਰੈਲੀ ਰਾਹੀਂ ਕਾਂਗਰਸ ਦਾ ਮਾਲਵਾ ਫਤਿਹ ਕਰਨ ਦਾ ਸੁਪਨਾ, ਰਾਹੁਲ ਗਾਂਧੀ ਨੇ ਭਰੀ ਹੁੰਕਾਰ

ਬਰਨਾਲਾ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਬਰਨਾਲਾ ਦੀ ਅਨਾਜ ਮੰਡੀ ਵਿਖੇ ਵਿਸ਼ਾਲ ‘ਮਨਰੇਗਾ ਮਜ਼ਦੂਰ-ਕਿਸਾਨ ਬਚਾਓ ਮਹਾਰੈਲੀ’ ਨੂੰ ਸੰਬੋਧਨ ਕਰਨ ਲਈ ਪਹੁੰਚ ਚੁੱਕੇ…

ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਬਰਨਾਲਾ ਦੀ ਅਨਾਜ ਮੰਡੀ ਵਿਖੇ ਵਿਸ਼ਾਲ 'ਮਨਰੇਗਾ ਮਜ਼ਦੂਰ-ਕਿਸਾਨ ਬਚਾਓ ਮਹਾਰੈਲੀ' ਨੂੰ ਸੰਬੋਧਨ ਕਰਨ ਲਈ ਪਹੁੰਚ ਚੁੱਕੇ ਹਨ।

ਬਰਨਾਲਾ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅੱਜ ਬਰਨਾਲਾ ਦੀ ਅਨਾਜ ਮੰਡੀ ਵਿਖੇ ਵਿਸ਼ਾਲ ‘ਮਨਰੇਗਾ ਮਜ਼ਦੂਰ-ਕਿਸਾਨ ਬਚਾਓ ਮਹਾਰੈਲੀ’ ਨੂੰ ਸੰਬੋਧਨ ਕਰਨ ਲਈ ਪਹੁੰਚ ਚੁੱਕੇ ਹਨ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪਾਰਟੀ ਦੇ ਕਈ ਵੱਡੇ ਦਿਗਜ਼ ਨੇਤਾ ਮੰਚ ‘ਤੇ ਮੌਜੂਦ ਹਨ। ਕਾਂਗਰਸ ਵੱਲੋਂ ਇਸ ਰੈਲੀ ਰਾਹੀਂ ਮਾਲਵਾ ਖੇਤਰ ਵਿੱਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮਾਹੌਲ ਬਣਾਉਣ ਦੀ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮਾਲਵਾ ਖੇਤਰ ਤੇ ਕਿਉਂ ਹੈ ਕਾਂਗਰਸ ਦੀ ਨਜ਼ਰ?

ਸਿਆਸੀ ਰਣਨੀਤੀ ਤਹਿਤ ਕਾਂਗਰਸ ਨੇ ਰੈਲੀ ਲਈ ਬਰਨਾਲਾ ਨੂੰ ਚੁਣਿਆ ਹੈ, ਜੋ ਮਾਲਵਾ ਖੇਤਰ ਦਾ ਕੇਂਦਰ ਮੰਨਿਆ ਜਾਂਦਾ ਹੈ। ਪਾਰਟੀ ਸੂਤਰਾਂ ਮੁਤਾਬਕ, ਕਾਂਗਰਸ ਇਸ ਰੈਲੀ ਵਿੱਚ ਕਰੀਬ ਇੱਕ ਲੱਖ ਲੋਕਾਂ ਦੀ ਭੀੜ ਇਕੱਠੀ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਪੰਜਾਬ ਦੀ ਰਾਜਨੀਤੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸੱਤਾ ਦੀ ਚਾਬੀ ਮਾਲਵਾ ਖੇਤਰ ਕੋਲ ਹੈ, ਕਿਉਂਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੇ ਨੇਤਾ ਅਤੇ ‘ਆਪ’ ਸਰਕਾਰ ਦੇ ਕਈ ਮੰਤਰੀ ਇਸੇ ਖੇਤਰ ਨਾਲ ਸਬੰਧ ਰੱਖਦੇ ਹਨ। ਕਾਂਗਰਸ ਇਸ ਇਲਾਕੇ ਵਿੱਚ ਆਪਣਾ ਗੁਆਚਿਆ ਜਨ-ਅਧਾਰ ਵਾਪਸ ਪਾਉਣ ਲਈ ਪੂਰੀ ਤਰ੍ਹਾਂ ਜ਼ੋਰ ਲਗਾ ਰਹੀ ਹੈ।

ਕੇਂਦਰ ਅਤੇ ਆਪਸਰਕਾਰ ਤੇ ਨਿਸ਼ਾਨਾ

ਰੈਲੀ ਦੌਰਾਨ ਰਾਹੁਲ ਗਾਂਧੀ ਮਨਰੇਗਾ ਸੋਧ ਬਿੱਲ ਅਤੇ ਅਮਰੀਕਾ-ਭਾਰਤ ਵਪਾਰਕ ਸਮਝੌਤੇ ਵਰਗੇ ਮੁੱਦਿਆਂ ‘ਤੇ ਕੇਂਦਰ ਸਰਕਾਰ ਨੂੰ ਘੇਰਨਗੇ ਅਤੇ ਮਜ਼ਦੂਰਾਂ-ਕਿਸਾਨਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ, ਕਾਂਗਰਸ ‘ਆਪ’ ਸਰਕਾਰ ‘ਤੇ ਵੀ ਨਿਸ਼ਾਨਾ ਸਾਧੇਗੀ, ਜਿਸ ਵਿੱਚ ਸੂਬੇ ਵਿੱਚ ਵਧ ਰਹੀ ਗੈਂਗਸਟਰਵਾਰ ਅਤੇ ਨਸ਼ਾ ਤਸਕਰੀ ਵਰਗੇ ਗੰਭੀਰ ਮੁੱਦੇ ਪ੍ਰਮੁੱਖ ਰਹਿਣਗੇ। ਇਸ ਤੋਂ ਇਲਾਵਾ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲਿਆ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਫ਼ਿਲਮੀ ਅੰਦਾਜ਼ ਵਿੱਚ ਮਨੀ ਐਕਸਚੇਂਜਰ ‘ਤੇ ਲੁੱਟ ਦੀ ਕੋਸ਼ਿਸ਼; ਸਾਬਕਾ ਫੌਜੀ ਨੇ ਦਿਖਾਈ ਬਹਾਦਰੀ, ਹਥਿਆਰ ਖੋਹ ਕੇ ਭਜਾਇਆ ਲੁਟੇਰਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *