ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਅੰਕੜੇ ਹੁਣ ਡਰਾਉਣ ਲੱਗੇ ਹਨ। ਬੁੱਧਵਾਰ ਨੂੰ ਇਥੇ ਲਗਾਤਾਰ ਦੂਜੇ ਦਿਨ 1 ਹਜ਼ਾਰ ਤੋਂ ਵਧੇਰੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਕੋਰੋਨਾ ਦੇ 1375 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜੋ ਕਿ ਇਕ ਦਿਨ ਪਹਿਲਾਂ ਆਏ ਮਾਮਲਿਆਂ ਤੋਂ 275 ਜ਼ਿਆਦਾ ਹੈ। ਮੰਗਲਵਾਰ ਨੂੰ 1118 ਕੋਰੋਨਾ ਮਾਮਲੇ ਦਰਜ ਕੀਤੇ ਗਏ ਸਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਦਿੱਲੀ ਵਿਚ ਐਕਟਿਵ ਕੇਸਾਂ ਦੀ ਗਿਣਤੀ 3643 ਹੋ ਗਈ ਹੈ।
Also Read: ਕੀ ਤੁਸੀਂ ਦੇਖਿਐ Youtube ‘ਤੇ ਅਪਲੋਡ ਹੋਇਆ ਸਭ ਤੋਂ ਪਹਿਲਾ ਵੀਡੀਓ? ਹੁਣ ਤੱਕ ਮਿਲੇ 23.5 ਕਰੋੜ ਵਿਊਜ਼
ਕੋਰੋਨਾ ਦੇ ਮਾਮਲਿਆਂ ਵਿਚ ਵਾਧੇ ਦੇ ਨਾਲ-ਨਾਲ ਦਿੱਲੀ ਵਿਚ ਪਾਜ਼ੇਟਿਵਿਟੀ ਰੇਟ ਵੀ ਤੇਜ਼ੀ ਨਾਲ ਵਧ ਰਹੀ ਹੈ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਪਾਜ਼ੇਟਿਵਿਟੀ ਰੇਟ 6.5 ਫੀਸਦੀ ਸੀ, ਜੋ ਬੁੱਧਵਾਰ ਨੂੰ ਵਧਕੇ 7.01 ਫੀਸਦੀ ਹੋ ਗਈ। ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਕਾਰਨ 909 ਲੋਕ ਰਿਕਵਰ ਹੋਏ। ਬੁੱਧਵਾਰ ਨੂੰ ਦਿੱਲੀ ਵਿਚ 19,622 ਕੋਰੋਨਾ ਟੈਸਟ ਕੀਤੇ ਗਏ।
ਇਸ ਤੋਂ ਪਹਿਲਾਂ 14 ਜੂਨ ਨੂੰ ਦਿੱਲੀ ਵਿਚ ਕੋਰੋਨਾ ਦੇ 614 ਮਾਮਲੇ ਦਰਜ ਕੀਤੇ ਗਏ ਸਨ। ਪਰ ਅਗਲੇ ਹੀ ਦਿਨ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਿਚ ਉਛਾਲ ਦੇਖਿਆ ਗਿਆ ਤੇ ਗਿਣਤੀ ਵਧ ਕੇ ਸਿੱਧਾ 1118 ਹੋ ਗਈ।
Also Read: ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ ‘ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 ‘ਚ ਸ਼ਾਮਲ
ਕੁਝ ਦਿਨ ਪਹਿਲਾਂ ਤੱਕ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਕੰਟਰੋਲ ਵਿਚ ਆਉਂਦੇ ਦਿਖ ਰਹੇ ਸਨ ਪਰ ਅਚਾਨਕ ਆਏ ਉਛਾਲ ਨੇ ਲੋਕਾਂ ਦੇ ਨਾਲ-ਨਾਲ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ ਹੈ।



