ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਆਈ ਕਮੀ, 24 ਘੰਟਿਆਂ ਵਿਚ ਮੌਤ ਦਾ ਅੰਕੜਾ 4 ਹਜ਼ਾਰ ਨੂੰ ਢੁਕਿਆ

ਨਵੀਂ ਦਿੱਲੀ (ਇੰਟ.)- ਦੇਸ਼ ਭਰ ਵਿਚ ਕੋਰੋਨਾ (Corona) ਦੇ ਨਵੇਂ ਮਾਮਲਿਆਂ ਵਿਚ ਜਿੱਥੇ ਕਮੀ ਦਰਜ ਕੀਤੀ ਗਈ ਹੈ ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵਾਧਾ…

ਨਵੀਂ ਦਿੱਲੀ (ਇੰਟ.)- ਦੇਸ਼ ਭਰ ਵਿਚ ਕੋਰੋਨਾ (Corona) ਦੇ ਨਵੇਂ ਮਾਮਲਿਆਂ ਵਿਚ ਜਿੱਥੇ ਕਮੀ ਦਰਜ ਕੀਤੀ ਗਈ ਹੈ ਉਥੇ ਹੀ ਮੌਤਾਂ ਦੀ ਗਿਣਤੀ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਕੇਂਦਰੀ ਸਿਹਤ ਮੰਤਰਾਲਾ (Health MInistery) ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟੇ ਵਿਚ ਪੂਰੇ ਦੇਸ਼ ਵਿਚ ਕੋਰੋਨਾ (Corona) ਦੇ ਕੁਲ 84, 332 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 4002 ਮਰੀਜ਼ਾਂ (Patient) ਦੀ ਮੌਤ ਹੋਈ ਹੈ। ਉਥੇ ਹੀ 1,21,311 ਮਰੀਜ਼ ਡਿਸਚਾਰਜ ਕੀਤੇ ਗਏ ਹਨ।

Kerala Covid-19 wrap: State records 1,054 new cases, 11 deaths; total death  toll at 4,407 | India News,The Indian Express

ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ
ਦੇਸ਼ ਵਿਚ ਕੋਰੋਨਾ ਦੇ ਰੋਜ਼ ਆਉਣ ਵਾਲੇ ਨਵੇਂ ਮਾਮਲੇ ਲਗਾਤਾਰ ਪੰਜਵੇਂ ਦਿਨ ਇਕ ਲੱਖ ਦੇ ਅੰਕੜਿਆਂ ਤੋਂ ਘੱਟ ਹੈ ਅਤੇ 70 ਦਿਨ ਵਿਚ ਸਭ ਤੋਂ ਘੱਟ 84,332 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ਨੀਵਾਰ ਨੂੰ ਸਵੇਰੇ 8 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਨਵੇਂ ਮਾਮਲੇ ਆਉਣ ਨਾਲ ਇਨਫੈਕਸ਼ਨ (infection) ਦੇ ਕੁਲ ਮਾਮਲੇ ਵੱਧ ਕੇ 2,93,59,155 ਹੋ ਗਏ ਹਨ। ਇਸ ਮਹਾਮਾਰੀ ਨਾਲ 4,002 ਅਤੇ ਲੋਕਾਂ ਦੇ ਜਾਨ ਗਵਾਉਣ ਨਾਲ ਮਰਨ ਵਾਲਿਆਂ ਦੀ ਗਿਣਤੀ 3,67,081 ‘ਤੇ ਪਹੁੰਚ ਗਈ ਹੈ।

10 facts about the coronavirus | Faculty of Medicine | UiB

ਇਹ ਵੀ ਪੜ੍ਹੋ- ਸਾਊਦੀ ਅਰਬ ਵਿਚ ਫਸੇ ਨੌਜਵਾਨਾਂ ਨੇ ਵੀਡੀਓ ਰਾਹੀਂ ਟ੍ਰੈਵਲ ਏਜੰਟਾਂ ਦੀ ਖੋਲ੍ਹੀ ਪੋਲ

ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਡਿੱਗ ਕੇ 10,80,690 ਹੋ ਗਈ ਹੈ ਜੋ ਇਨਫੈਕਸ਼ਨ ਦੇ ਕੁਲ ਮਾਮਲਿਆਂ ਦਾ 3.68 ਫੀਸਦੀ ਹੈ ਜਦੋਂ ਕਿ ਕੋਵਿਡ-19 ਤੋਂ ਸਿਹਤਮੰਦ ਹੋਣ ਵਾਲਿਆਂ ਦੀ ਰਾਸ਼ਟਰੀ ਦਰ 95.07 ਫੀਸਦੀ ਹੋ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਭਾਰਤ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 63 ਦਿਨ ਬਾਅਦ 11 ਲੱਖ ਤੋਂ ਘੱਟ ਹੈ ਜਦੋਂ ਕਿ 24 ਘੰਟਿਆਂ ਵਿਚ ਆਏ 84,332 ਨਵੇਂ ਮਾਮਲੇ 70 ਦਿਨਾਂ ਵਿਚ ਸਭ ਤੋਂ ਘੱਟ ਹੈ। ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ (Corona Virus) ਲਈ 20,44,131 ਨਮੂਨਿਆਂ (Sample) ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੁਣ ਤੱਕ ਕੁਲ 37,42,42, 384 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *