ਸ਼ਮਸ਼ਾਨਘਾਟ ਵਿੱਚੋਂ ਮ੍ਰਿਤਕ ਦੇ ਨਕਲੀ ਗੋਡੇ ਚੋਰੀ: ਬਠਿੰਡਾ ਦੇ ਪਿੰਡ ਦੀ ਹੈਰਾਨ ਕਰਨ ਵਾਲੀ ਘਟਨਾ

ਬਠਿੰਡਾ :  ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਭਾਈ ਬਖ਼ਤੌਰ ਤੋਂ ਚੋਰੀ ਦਾ ਇੱਕ ਬੇਹੱਦ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।…

ਬਠਿੰਡਾ :  ਪੰਜਾਬ ਦੇ ਬਠਿੰਡਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਭਾਈ ਬਖ਼ਤੌਰ ਤੋਂ ਚੋਰੀ ਦਾ ਇੱਕ ਬੇਹੱਦ ਅਜੀਬੋ-ਗਰੀਬ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੋਰਾਂ ਨੇ ਹੱਦਾਂ ਪਾਰ ਕਰਦਿਆਂ ਮਰ ਚੁੱਕੇ ਵਿਅਕਤੀ ਦੀ ਚਿਤਾ ਨੂੰ ਵੀ ਨਹੀਂ ਬਖਸ਼ਿਆ ਅਤੇ ਸੰਸਕਾਰ ਤੋਂ ਬਾਅਦ ਅਸਥੀਆਂ ਵਿੱਚੋਂ ਮ੍ਰਿਤਕ ਦੇ ਨਕਲੀ ਗੋਡੇ ਚੋਰੀ ਕਰ ਕੇ ਲੈ ਗਏ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

ਫੁੱਲ ਚੁਗਣ ਵੇਲੇ ਸਾਹਮਣੇ ਆਇਆ ਮਾਮਲਾ

ਜਾਣਕਾਰੀ ਅਨੁਸਾਰ ਪਿੰਡ ਦੇ ਰਹਿਣ ਵਾਲੇ ਲਗਭਗ 65-70 ਸਾਲਾ ਬਜ਼ੁਰਗ ਕਿਸਾਨ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਮ੍ਰਿਤਕ ਬਜ਼ੁਰਗ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਦੋਵੇਂ ਗੋਦੇ ਬਦਲਵਾ ਕੇ ਨਕਲੀ ਗੋਡੇ ਡਲਵਾਏ ਸਨ। ਪਰਿਵਾਰਕ ਮੈਂਬਰਾਂ ਅਤੇ ਰੀਤੀ-ਰਿਵਾਜਾਂ ਸੰਸਕਾਰ ਕਰਨ ਤੋਂ ਬਾਅਦ ਜਦੋਂ ਅਗਲੇ ਦਿਨ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸ਼ਮਸ਼ਾਨਘਾਟ ਵਿੱਚ ਫੁੱਲ ਚੁਗਣ ਲਈ ਗਏ, ਤਾਂ ਉੱਥੇ ਦਾ ਨਜ਼ਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਚਿਤਾ ਵਾਲੀ ਜਗ੍ਹਾ ਤੋਂ ਮ੍ਰਿਤਕ ਦੇ ਸਰੀਰ ਵਿੱਚ ਪਾਏ ਗਏ ਨਕਲੀ ਗੋਡੇ ਗਾਇਬ ਸਨ।

ਚੋਰ ਨੇ ਮ੍ਰਿਤਕ ਦੀ ਮੌਤ ਦਾ ਲਾਇਆ ਪਤਾ

ਪਰਿਵਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚੋਰ ਨੂੰ ਇਸ ਗੱਲ ਦੀ ਪੂਰੀ ਭਿਣਕ ਲੱਗ ਗਈ ਸੀ ਕਿ ਬਜ਼ੁਰਗ ਕਿਸਾਨ ਦੇ ਨਕਲੀ ਗੋਡੇ ਪਏ ਹੋਏ ਹਨ। ਮੌਤ ਹੋਣ ਤੋਂ ਬਾਅਦ ਜਦੋਂ ਕਿਸਾਨ ਦੀ ਲਾਸ਼ ਨੂੰ ਸ਼ਮਸ਼ਾਨਘਾਟ ਵਿੱਚ ਅਗਨ ਭੇਟ ਕੀਤਾ ਗਿਆ, ਤਾਂ ਮੌਕਾ ਦੇਖ ਕੇ ਚੋਰ ਚਿਤਾ ਦੀ ਰਾਖ ਨੂੰ ਫਰੋਲ ਕੇ ਉਨ੍ਹਾਂ ਕੀਮਤੀ ਗੋਡਿਆਂ ਨੂੰ ਲੱਭ ਕੇ ਚੋਰੀ ਕਰਕੇ ਆਪਣੇ ਨਾਲ ਲੈ ਗਿਆ।

ਪਿੰਡ ਵਾਸੀਆਂ ਦਾ ਗੁੱਸਾ

ਇਸ ਹੈਰਾਨ ਕਰਨ ਵਾਲੀ ਘਟਨਾ ਨੂੰ ਲੈ ਕੇ ‘ਲਿਵਿੰਗ ਇੰਡੀਆ’ ਦੀ ਟੀਮ ਨੇ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰ ਨਾਲ ਖਾਸ ਗੱਲਬਾਤ ਕੀਤੀ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਆਖਿਆ ਕਿ ਅੱਜ ਦੇ ਸਮੇਂ ਵਿੱਚ ਚੋਰਾਂ ਦੀ ਹਿੰਮਤ ਇੰਨੀ ਵਧ ਚੁੱਕੀ ਹੈ ਕਿ ਉਹ ਹੁਣ ਦੁਨੀਆ ਛੱਡ ਚੁੱਕੇ ਇਨਸਾਨਾਂ ਨੂੰ ਵੀ ਨਹੀਂ ਬਖਸ਼ ਰਹੇ ਅਤੇ ਮ੍ਰਿਤਕਾਂ ਦਾ ਮਾਸ ਜਾਂ ਸਰੀਰਕ ਹਿੱਸੇ ਤੱਕ ਚੋਰੀ ਕਰਨੋਂ ਗੁਰੇਜ਼ ਨਹੀਂ ਕਰ ਰਹੇ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਚੋਰ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੇ ਵਰਤਾਰਿਆਂ ਨੂੰ ਰੋਕਿਆ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Bathinda Police’s big action: ਸੰਗਤ ਮੰਡੀ ਵਿੱਚ ਚਲਾਇਆ ਗਿਆ ਵਿਸ਼ੇਸ਼ ਸਰਚ ਆਪ੍ਰੇਸ਼ਨ, ਕਈ ਸ਼ੱਕੀ ਕਾਬੂ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *