ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲਿਆਂ ਵਿਚ ਅੱਜ ਫਿਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 5,476 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ 158 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਬੀਤੇ ਦਿਨ 5,921 ਮਾਮਲੇ ਤੇ 289 ਮੌਤਾਂ ਦਰਜ ਕੀਤੀਆਂ ਗਈਆਂ ਸਨ।
Also Read: ਯੂਕਰੇਨ ਸੰਕਟ: ਤਕਰੀਬਨ ਸਾਰੇ ਭਾਰਤੀਆਂ ਨੇ ਛੱਡ ਦਿੱਤਾ ਹੈ ਖਾਰਕੀਵ, ਵਿਦੇਸ਼ ਮੰਤਰਾਲਾ ਦਾ ਬਿਆਨ
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ ਦਿਨ ਦੇਸ਼ ਵਿਚ 13,450 ਲੋਕ ਠੀਕ ਹੋਏ, ਜਿਸ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ 59,442 ਹੋ ਗਈ ਹੈ। ਉਥੇ ਹੀ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵਧਕੇ 5,15,036 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 4 ਕਰੋੜ 23 ਲੱਖ 88 ਹਜ਼ਾਰ 475 ਲੋਕ ਸਿਹਤਮੰਦ ਹੋ ਚੁੱਕੇ ਹਨ।
Also Read: ਜਲੰਧਰ ‘ਚ ਪੁਲਿਸ ਦੀ ਸਖਤਾਈ, ਰੈਸਟੋਰੈਂਟ, ਕਲੱਬ, ਬਾਰ, ਪੱਬਾਂ ਲਈ ਨਿਰਦੇਸ਼ ਜਾਰੀ
ਦੇਸ਼ ਵਿਚ ਅੱਜ ਤੱਕ 1,78,83,79,249 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ 274 ਨਵੇਂ ਮਾਮਲੇ ਸਾਹਮਣੇ ਆਏ ਸਨ। ਜਦਕਿ ਇਨਫੈਕਸ਼ਨ ਦਰ 0.58 ਫੀਸਦੀ ਰਹੀ। ਰਾਸ਼ਟਰੀ ਰਾਜਧਾਨੀ ਵਿਚ ਇਨਫੈਕਸ਼ਨ ਨਾਲ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦੀ ਕੋਈ ਸੂਚਨਾ ਨਹੀਂ ਹੈ। ਦਿੱਲੀ ਵਿਚ ਮ੍ਰਿਤਕਾਂ ਦੀ ਗਿਣਤੀ 26,134 ਉੱਤੇ ਸਥਿਰ ਹੈ।



