ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਘੱਟ ਹੁੰਦਾ ਜਾ ਰਿਹਾ ਹੈ। ਪੀੜਤਾਂ ਦੀ ਗਿਣਤੀ ਵਿਚ ਜਿਥੇ ਭਾਰੀ ਗਿਰਾਵਟ ਹੋ ਰਹੀ ਹੈ ਉਥੇ ਹੀ ਮ੍ਰਿਤਕਾਂ ਦਾ ਅੰਕੜਾ ਵੀ ਤੇਜ਼ੀ ਨਾਲ ਘੱਟ ਹੁੰਦਾ ਜਾ ਰਿਹਾ ਹੈ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦਰਮਿਆਨ ਕੋਰੋਨਾ ਵਾਇਰਸ ਦੇ 8013 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 119 ਲੋਕਾਂ ਦੀ ਮੌਤ ਹੋਈ ਹੈ ਜੋ ਕਿ ਬੀਤੇ ਦਿਨ ਦੀ ਤੁਲਨਾ ਵਿਚ ਤਕਰੀਬਨ ਅੱਧੀ ਹੈ।
Also Read: ‘ਆਪਰੇਸ਼ਨ ਗੰਗਾ’ ਅਧੀਨ 249 ਹੋਰ ਭਾਰਤੀਆਂ ਦੀ ਯੂਕਰੇਨ ਤੋਂ ਹੋਈ ਵਤਨ ਵਾਪਸੀ
ਸਭ ਤੋਂ ਵੱਡੀ ਰਾਹਤ ਇਹ ਹੈ ਕਿ ਦੇਸ਼ ਵਿਚ ਹੁਣ 1.02 ਲੱਖ ਕੋਰੋਨਾ ਦੇ ਐਕਟਿਵ ਮਾਮਲੇ ਹੀ ਬਚੇ ਹਨ। ਐਕਟਿਵ ਮਾਮਲਿਆਂ ਵਿਚ ਭਾਰੀ ਕਮੀ ਦਾ ਮਤਲਬ ਹੈ ਕਿ ਕੋਰੋਨਾ ਇਨਫੈਕਟਿਡ ਮਰੀਜ਼ ਤੇਜ਼ੀ ਨਾਲ ਸਿਹਤਮੰਦ ਹੋ ਰਹੇ ਹਨ। ਉਥੇ ਹੀ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਸਿਹਤਮੰਦ ਹੋਣ ਵਾਲੇ ਕੁੱਲ ਮਰੀਜ਼ਾਂ ਦੀ ਗਿਣਤੀ 4.23 ਕਰੋੜ ਹੋ ਗਈ ਹੈ। ਰੋਜ਼ਾਨਾ ਇਨਫੈਕਸ਼ਨ ਦਰ ਦੀ ਗੱਲ ਕਰੀਏ ਤਾਂ ਇਹ ਸਿਰਫ 1.11 ਫੀਸਦ ਰਹਿ ਗਈ ਹੈ ਜੋ ਕਿ ਰਾਹਤ ਦੀ ਖਬਰ ਹੈ। ਦੇਸ਼ ਵਿਚ ਕੋਰੋਨਾ ਤੋਂ ਸਿਹਤਮੰਦ ਹੋਣ ਦੀ ਦਰ 98.56 ਫੀਸਦ ਹੋ ਗਈ ਹੈ।
Also Read: ਪੁਤਿਨ ਨੇ ਪ੍ਰਮਾਣੂ ਬਲਾਂ ਨੂੰ ਕੀਤਾ ਅਲਰਟ, ਯੂਕਰੇਨ ਮਾਮਲੇ ‘ਤੇ PM ਮੋਦੀ ਨੇ ਸੱਦੀ ਹਾਈ ਲੈਵਲ ਮੀਟਿੰਗ



