ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਭਾਰਤੀ ਸਿੰਘ ਨੇ 19 ਦਸੰਬਰ ਨੂੰ ਆਪਣੇ ਦੂਜੇ ਬੱਚੇ ਇੱਕ ਪਿਆਰੇ ਬੇਟੇ ਨੂੰ ਜਨਮ ਦਿੱਤਾ ਹੈ। ਭਾਰਤੀ ਨੇ ਆਪਣੇ ਲੇਟੈਸਟ ਯੂਟਿਊਬ ਵਲੌਗ (Vlog) ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ ਅਤੇ ਆਪਣੇ ਨਵਜੰਮੇ ਬੇਟੇ ਦੀ ਪਹਿਲੀ ਝਲਕ ਦਿਖਾਈ ਹੈ, ਜਿਸ ਨੂੰ ਉਹ ਪਿਆਰ ਨਾਲ ‘ਕਾਜੂ’ ਕਹਿ ਕੇ ਬੁਲਾ ਰਹੇ ਹਨ।
ਭਾਵੁਕ ਹੋਈ Bharti Singh
ਆਪਣੇ ਵਲੌਗ ਵਿੱਚ ਭਾਰਤੀ ਨੇ ਦੱਸਿਆ ਕਿ ਉਸ ਦੀ ਡਿਲਿਵਰੀ ਕਾਫ਼ੀ ਮੁਸ਼ਕਲ ਰਹੀ। ਜਨਮ ਦੇ ਦੋ ਦਿਨਾਂ ਬਾਅਦ ਜਦੋਂ ਨਰਸ ਨੇ ਪਹਿਲੀ ਵਾਰ ਬੱਚੇ ਨੂੰ ਭਾਰਤੀ ਦੀ ਗੋਦ ਵਿੱਚ ਦਿੱਤਾ ਤਾਂ ਉਹ ਆਪਣੇ ਜਜ਼ਬਾਤਾਂ ‘ਤੇ ਕਾਬੂ ਨਹੀਂ ਰੱਖ ਸਕੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਛਲਕ ਆਏ। ਭਾਰਤੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਫਿਲਹਾਲ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਅਤੇ ਰੁਟੀਨ ਚੈੱਕਅੱਪ ਲਈ ਹਸਪਤਾਲ ਵਿੱਚ ਹੀ ਰੱਖਿਆ ਗਿਆ ਹੈ।
‘ਗੋਲਾ‘ ਦਾ ਛੋਟਾ ਭਰਾ ਕਾਜੂ
ਵੀਡੀਓ ਵਿੱਚ ਭਾਰਤੀ ਆਪਣੇ ਪੁੱਤਰ ਨੂੰ ਪਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਭਾਵੁਕ ਹੁੰਦਿਆਂ ਕਿਹਾ, “ਆਖ਼ਰਕਾਰ ਕਾਜੂ ਆ ਹੀ ਗਿਆ, ਇਹ ਕਿੰਨਾ ਪਿਆਰਾ ਹੈ।” 41 ਸਾਲਾ ਭਾਰਤੀ ਨੇ ਰੱਬ ਦਾ ਸ਼ੁਕਰਾਨਾ ਕਰਦਿਆਂ ਦੁਆ ਕੀਤੀ ਕਿ ਉਸ ਦਾ ਬੱਚਾ ਹਮੇਸ਼ਾ ਤੰਦਰੁਸਤ ਰਹੇ।
ਪ੍ਰਸ਼ੰਸਕਾਂ ਅਤੇ ਸਿਤਾਰਿਆਂ ਵੱਲੋਂ ਵਧਾਈਆਂ ਦਾ ਤਾਂਤਾ
ਭਾਰਤੀ ਅਤੇ ਹਰਸ਼ ਨੂੰ ਸੋਸ਼ਲ ਮੀਡੀਆ ‘ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਪ੍ਰਸ਼ੰਸਕਾਂ ਵੱਲੋਂ ‘ਗੋਲਾ’ ਦੇ ਛੋਟੇ ਭਰਾ ‘ਕਾਜੂ’ ‘ਤੇ ਖੂਬ ਪਿਆਰ ਲੁਟਾਇਆ ਜਾ ਰਿਹਾ ਹੈ। ਭਾਰਤੀ ਸਿੰਘ ਅਕਸਰ ਆਪਣੇ ਵਲੌਗਸ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਦੇ ਖ਼ਾਸ ਪਲਾਂ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ ਅਤੇ ਇਸ ਵਾਰ ਵੀ ਉਸਨੇ ਆਪਣੇ ਮਾਂ ਬਣਨ ਦੇ ਸਫ਼ਰ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਭਾਰਤੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਭਾਰਤੀ ਸਿੰਘ ਡਿਲਵਰੀ ਤੋਂ ਬਾਅਦ 5 ਦਿਨਾਂ ਲਈ ਹਸਪਤਾਲ ‘ਚ ਰਹਿਣ ਤੋਂ ਬਾਅਦ ਹੁਣ ਭਾਰਤੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਭਾਰਤੀ ਸਿੰਘ ਅਤੇ ਉਹਨਾਂ ਦੇ ਪਤੀ ਹਰਸ਼ ਦੇ ਬਾਹਰ ਆਉਂਦੇ ਹੀ ਪੈਪਰਾਜੀਆਂ ਨੇ ਉਹਨਾਂ ਨੂੰ ਘੇਰ ਲਿਆ। ਪੱਤਰਕਾਰਾਂ ਵੱਲੋਂ ਭਾਰਤੀ ਨੂੰ ਵਧਾਈਆਂ ਦਿੱਤੀਆਂ ਗਈਆ। ਇਸ ਦੇ ਨਾਲ ਹੀ ਭਾਰਤੀ ਨੇ ਉਹਨਾਂ ਨਾਲ ਮਜ਼ਾਕ ਕਰਦੇ ਹੋਏ ਕਿਹਾ ਕਿ ਹੁਣ ਕਾਜੂ ਪੱਕ ਗਿਆ ਹੈ। ਭਾਰਤੀ ਦੀ ਹਿਮੰਤ ਤੇ ਬੇਮਿਸਾਲ ਅੰਦਾਜ਼ ਹਰ ਕਿਸੇ ਨੂੰ ਪ੍ਰੇਰਿਤ ਕਰਦਾ ਹੈ ਕਿ ਹਮੇਸ਼ਾ ਮੁਸਕਾਉਂਦੇ ਅਤੇ ਹਾਸਾ ਮਜ਼ਾਕ ਕਰਦੇ ਰਹਿਣਾ ਚਾਹੀਦਾ ਹੈ।
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



