Comedy Queen Bharti Singh ਨੇ ਡਿਲਵਰੀ ਤੋਂ ਬਾਅਦ ਸਾਂਝਾ ਕੀਤਾ vlog, ‘ਲਾਫਟਰ ਸ਼ੈਫਸ 3’ ਬਾਰੇ ਜਾਣੋ ਕੀ ਦਿੱਤਾ ਵੱਡਾ ਅਪਡੇਟ

ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੀ ਹੈ। ਭਾਰਤੀ ਨੇ 19 ਦਸੰਬਰ ਨੂੰ…

Comedy Queen Bharti Singh

ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਇਸ ਸਮੇਂ ਆਪਣੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਪਲਾਂ ਦਾ ਆਨੰਦ ਮਾਣ ਰਹੀ ਹੈ। ਭਾਰਤੀ ਨੇ 19 ਦਸੰਬਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਆਪਣੇ ਦੂਜੇ ਬੇਟੇ ‘ਕਾਜੂ’ ਨੂੰ ਜਨਮ ਦਿੱਤਾ ਹੈ। ਹਾਲਾਂਕਿ ਭਾਰਤੀ ਨੂੰ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਦੇ ਘਰ ਧੀ ਆਵੇਗੀ, ਪਰ ਬੇਟੇ ਦੇ ਆਉਣ ਨਾਲ ਵੀ ਪੂਰਾ ਪਰਿਵਾਰ ਬੇਹੱਦ ਖੁਸ਼ ਹੈ। ਭਾਰਤੀ ਅਤੇ ਨਵਜੰਮਿਆ ਬੱਚਾ ਦੋਵੇਂ ਪੂਰੀ ਤਰ੍ਹਾਂ ਸਿਹਤਮੰਦ ਹਨ।

Vlog ‘ਚ ਭਾਰਤੀ ਹੋਈ ਭਾਵੁਕ

ਆਪਣੇ ਤਾਜ਼ਾ ਵਲੌਗ (Vlog) ਵਿੱਚ ਭਾਰਤੀ ਨੇ ਹਸਪਤਾਲ ਤੋਂ ਕਈ ਅਪਡੇਟਸ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਿਜ਼ੇਰੀਅਨ ਡਿਲੀਵਰੀ ਕਾਰਨ ਉਨ੍ਹਾਂ ਨੂੰ ਕੁਝ ਦਿਨ ਹਸਪਤਾਲ ਰਹਿਣਾ ਪਿਆ। ਜਦੋਂ ਉਨ੍ਹਾਂ ਦਾ ਵੱਡਾ ਬੇਟਾ ਲਕਸ਼ (ਗੋਲਾ) ਆਪਣੇ ਛੋਟੇ ਭਰਾ ਨੂੰ ਮਿਲਣ ਆਇਆ ਤਾਂ ਉਹ ਦ੍ਰਿਸ਼ ਬਹੁਤ ਭਾਵੁਕ ਸੀ। ਭਾਰਤੀ ਨੇ ਦੱਸਿਆ ਕਿ ਗੋਲਾ ਆਪਣੀ ਮੰਮੀ ਨੂੰ ਹਸਪਤਾਲ ਵਿੱਚ ਦੇਖ ਕੇ ਪ੍ਰੇਸ਼ਾਨ ਹੋ ਗਿਆ ਸੀ ਅਤੇ ਵਾਰ-ਵਾਰ ਪੁੱਛ ਰਿਹਾ ਸੀ, “ਮੰਮਾ, ਤੁਸੀਂ ਠੀਕ ਹੋ ਨਾ?” ਇਹ ਸੁਣ ਕੇ ਭਾਰਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

ਨਹੀਂ ਕਰੇਣਗੇ ਫਿਲਹਾਲ ਕਾਜੂ ਦਾ face reveal

ਪ੍ਰਸ਼ੰਸਕ ਬੇਸਬਰੀ ਨਾਲ ਭਾਰਤੀ ਦੇ ਦੂਜੇ ਬੇਟੇ ਦੀ ਪਹਿਲੀ ਝਲਕ ਦੇਖਣਾ ਚਾਹੁੰਦੇ ਹਨ, ਪਰ ਭਾਰਤੀ ਨੇ ਸਾਫ਼ ਕਰ ਦਿੱਤਾ ਹੈ ਕਿ ਅਜੇ ਉਹ ਬੱਚੇ ਦਾ ਚਿਹਰਾ ਨਹੀਂ ਦਿਖਾਉਣਗੇ। ਉਨ੍ਹਾਂ ਕਿਹਾ ਕਿ ਬੱਚੇ ਦੀ ਸ਼ਕਲ ਦੇਖਣ ਲਈ ਪ੍ਰਸ਼ੰਸਕਾਂ ਨੂੰ ਘੱਟੋ-ਘੱਟ ਤਿੰਨ ਮਹੀਨਿਆਂ ਦਾ ਇੰਤਜ਼ਾਰ ਕਰਨਾ ਪਵੇਗਾ। ਹਰਸ਼ ਲਿੰਬਾਚੀਆ ਮੁਤਾਬਕ ‘ਕਾਜੂ’ ਬਹੁਤ ਹੀ ਕਿਊਟ ਅਤੇ ਪਿਆਰਾ ਹੈ।

ਲਾਫਟਰ ਸ਼ੈਫਸ 3ਵਿੱਚ ਕਦੋਂ ਹੋਵੇਗੀ ਵਾਪਸੀ?

ਕੰਮ ਪ੍ਰਤੀ ਭਾਰਤੀ ਦੇ ਜਜ਼ਬੇ ਬਾਰੇ ਸਭ ਜਾਣਦੇ ਹਨ। ਪਹਿਲੇ ਬੇਟੇ ਦੇ ਜਨਮ ਤੋਂ ਸਿਰਫ਼ 12 ਦਿਨਾਂ ਬਾਅਦ ਹੀ ਉਹ ਕੰਮ ‘ਤੇ ਪਰਤ ਆਈ ਸੀ। ਆਪਣੇ ਕਮਬੈਕ ਬਾਰੇ ਗੱਲ ਕਰਦਿਆਂ ਭਾਰਤੀ ਨੇ ਕਿਹਾ, “ਮੈਂ ਚਾਹੁੰਦੀ ਹਾਂ ਕਿ ਜਲਦੀ ਕੰਮ ‘ਤੇ ਪਰਤਾਂ, ਪਰ ਫਿਲਹਾਲ ਟਾਂਕਿਆਂ (stitches) ਕਾਰਨ ਮੈਂ ਸ਼ਾਇਦ ‘ਲਾਫਟਰ ਸ਼ੈਫਸ’ ਦੇ ਅਗਲੇ ਦੋ ਐਪੀਸੋਡ ਸ਼ੂਟ ਨਾ ਕਰ ਸਕਾਂ।” ਉਨ੍ਹਾਂ ਦੇ ਇਸ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਬਹੁਤ ਜਲਦ ਸੈੱਟ ‘ਤੇ ਵਾਪਸੀ ਕਰਨ ਦੀ ਤਿਆਰੀ ਵਿੱਚ ਹੈ।

 ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ   

 

Leave a Reply

Your email address will not be published. Required fields are marked *