ਦਿੱਲੀ : NEET ਪ੍ਰੀਖਿਆ ਲੀਕ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿੱਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਰੰਗ ਲਿਆਇਆ ਹੈ। ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਦੇ ਦਬਾਅ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਜਿੱਥੇ ਵਿਦਿਆਰਥੀਆਂ ‘ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ‘ਜਨਰੇਸ਼ਨ ਜ਼ੈੱਡ’ (Gen-Z) ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਅਤੇ ਵਿਦਿਆਰਥੀਆਂ ਦੀ ਜਿੱਤ
NEET ਪੇਪਰ ਲੀਕ ਮੁੱਦੇ ‘ਤੇ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀ, ਜਿਨ੍ਹਾਂ ‘ਚ ਜ਼ਿਆਦਾਤਰ ਨੌਜਵਾਨ (Gen-Z) ਸ਼ਾਮਲ ਸਨ, ਸੜਕਾਂ ‘ਤੇ ਉਤਰ ਕੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਆਖਿਰਕਾਰ ਸ਼ਨੀਵਾਰ ਨੂੰ ਧਰਮੇਂਦਰ ਪ੍ਰਧਾਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁਰੂ ਤੋਂ ਹੀ ਵਿਦਿਆਰਥੀਆਂ ਦਾ ਸਮਰਥਨ ਕਰ ਰਹੇ ਕਈ ਫਿਲਮੀ ਸਿਤਾਰਿਆਂ ਨੇ ਇਸ ‘ਤੇ ਖੁਸ਼ੀ ਜਤਾਈ ਹੈ।
Sonakshi ਨੇ ਵੀਡੀਓ ਸਾਂਝੀ ਕਰਕੇ ਜਤਾਈ ਖੁਸ਼ੀ
ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਖ਼ਬਰ ਸੁਣ ਕੇ ਖੁਸ਼ੀ ਨਾਲ ਝੂਮਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸੋਨਾਕਸ਼ੀ ਨੇ ਮਜ਼ਾਕੀਆ ਅਤੇ ਭਾਵੁਕ ਅੰਦਾਜ਼ ‘ਚ ਉਠਕ-ਬੈਠਕ ਲਗਾ ਕੇ ਅੱਜ ਦੀ ਨਵੀਂ ਪੀੜ੍ਹੀ (Gen-Z) ਤੋਂ ਮਾਫ਼ੀ ਮੰਗੀ ਹੈ।
“ਮੈਂ Gen-Z ਨੂੰ ਹਲਕੇ ਵਿੱਚ ਲੈਂਦੀ ਸੀ”: ਸੋਨਾਕਸ਼ੀ ਸਿਨਹਾ
ਵੀਡੀਓ ਵਿੱਚ ਅਦਾਕਾਰਾ ਨੇ ਕਿਹਾ, “ਭਰਾਵੋ, ਤੁਹਾਨੂੰ ਅੰਦਾਜ਼ਾ ਨਹੀਂ ਹੈ ਕਿ ਅੱਜ ਤੁਸੀਂ ਕੀ ਕਰ ਵਿਖਾਇਆ ਹੈ! ਮੈਂ ਇੱਕ ਆਰਟਿਸਟ ਹਾਂ, ਪਰ ਤੁਸੀਂ ਲੋਕ ਖੁਦ ਇੱਕ ਆਰਟ ਹੋ।”
ਆਪਣੀ ਪੁਰਾਣੀ ਸੋਚ ‘ਤੇ ਪਛਤਾਵਾ ਜਤਾਉਂਦੇ ਹੋਏ ਸੋਨਾਕਸ਼ੀ ਨੇ ਅੱਗੇ ਕਿਹਾ, “ਮੈਂ ਪਹਿਲਾਂ Gen-Z ਨੂੰ ਬਹੁਤ ਹਲਕੇ ‘ਚ ਲੈਂਦੀ ਸੀ। ਸੋਚਦੀ ਸੀ ਕਿ ਇਹ ਚਾਰ ਘੰਟੇ ਕੰਮ ਕਰਕੇ ਥੱਕ ਜਾਂਦੇ ਹਨ, ਇਨ੍ਹਾਂ ਤੋਂ ਕੁਝ ਨਹੀਂ ਹੋਣਾ। ਪਰ ਅੱਜ ਮੈਂ ਇਸ ਸੋਚ ਲਈ ਮਾਫ਼ੀ ਮੰਗਦੀ ਹਾਂ। ਮੈਂ ਭਵਿੱਖ ‘ਚ ਕਦੇ ਅਜਿਹਾ ਨਹੀਂ ਸੋਚਾਂਗੀ। ਤੁਹਾਨੂੰ ਸਲਾਮ ਹੈ! ਹੁਣ ਮੈਂ ਵੀ ਤੁਹਾਡੇ ਵਰਗੀ ਬਣਨਾ ਚਾਹੁੰਦੀ ਹਾਂ, ਤੁਸੀਂ ਅਵਿਸ਼ਵਾਸਯੋਗ ਕੰਮ ਕੀਤਾ ਹੈ।”
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

