ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਜਨਾਲਾ ਦੇ ਪਿੰਡ ਦਾਡਪੁਰ ਵਿੱਚ ਦੋ ਧਿਰਾਂ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਦਾਡਪੁਰ ਵਿੱਖੇ ਦੋ ਧਿਰਾਂ ਵਿਚਾਲੇ ਝੱੜਪ ਹੋ ਗਈ
https://www.facebook.com/LivingIndiaNewschannel/videos/284695912249575/
ਜਿਸ ਕਾਰਨ ਦੋ ਧਿਰਾਂ ਵਿਚਾਲੇ ਖੂਬ ਇੱਟਾਂ ਰੋੜੇ ਚੱਲੇ ਜਿਸ ਕਾਰਨ ਮੌਕੇ ਤੇ ਮੌਜੂਦ ਪੁਲਿਸ ਨੇ ਕਾਫੀ ਮੁਸ਼ਕਤ ਤੋਂ ਬਾਅਦ ਇਹਨਾਂ ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਵੋਟਿੰਗ ਦੇ ਦੌਰਾਨ ਹੀ ਦੋ ਧਿਰਾਂ ਵਿਚਾਲੇ ਝੱੜਪ ਹੋ ਗਈ ਸੀ ਜਿਸ ਕਾਰਨ ਇਹਨਾਂ ਨੇ ਇਕ ਦੂਜੇ ਤੇ ਇੱਟ ਰੋੜੇ ਬਰਸਾਏ।
ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਪਿੰਡਾ ਵਿੱਚ ਕਰੀਬ 13,276 ਪੰਚਾਇਤਾਂ ਦੇ ਲ਼ਈ ਵੋਟਿੰਗ ਹੋ ਰਹੀ ਹੈ। ਇਹ ਵੋਟਿੰਗ ਸ਼ਾਮ 4 ਵਜੇ ਤੱਕ ਚੱਲੇਗੀ।




