ਸੀਆਈਏ ਸਟਾਫ ਨੇ 5 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ‘ਚ ਇਨ੍ਹਾਂ ਦਿਨੀਂ ਨਸ਼ੇ ਸੰਬੰਧੀ ਬਹੁਤੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੀ ਹੁਣ ਤਰਨਤਾਰਨ ‘ਚ ਵੀ ਸੀਆਈਏ ਸਟਾਫ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੰਜਾਬ ‘ਚ ਇਨ੍ਹਾਂ ਦਿਨੀਂ ਨਸ਼ੇ ਸੰਬੰਧੀ ਬਹੁਤੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੀ ਹੁਣ ਤਰਨਤਾਰਨ ‘ਚ ਵੀ ਸੀਆਈਏ ਸਟਾਫ ਵਲੋਂ 5 ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਕਈ ਜ਼ਿਲਿਆਂ ‘ਚ ਨਸ਼ੇ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ ਹੈ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਹਰਕਤ ‘ਚ ਹੈ ਅਤੇ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰ ਹਰੇਕ ਆਉਂਦੀ-ਜਾਉਂਦੀ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਇਨ੍ਹਾਂ ਆਰੋਪੀਆਂ ਨੂੰ ਸੀਆਈਏ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਹੀ ਫੜਿਆ ਗਿਆ ਹੈ, ਜਿਨ੍ਹਾਂ ਕੋਲੋਂ 676 ਗ੍ਰਾਮ ਹੈਰੋਇਨ ,ਇੱਕ ਵਰਨਾ ਕਾਰ ,ਇੱਕ ਬੁੱਲਟ ਮੋਟਰ ਸਾਈਕਲ ਬਰਾਮਦ ਹੋਏ ਹਨ, ਜੋ ਕਿ ਠੱਗੀ ਦੇ ਸਨ। ਉਕਤ ਆਰੋਪੀਆਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ, ਇਨ੍ਹਾਂ ਨੇ ਕਈ ਵੱਡੀ ਵਾਰਦਾਤਾਂ ਨੂੰ ਵੀ ਅੰਜਾਮ ਦਿਆ ਹੋ ਸਕਦਾ ਹੈ।

ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆ ਡੀਐਸਪੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆਂ ਕਿ,ਐੱਸਐੱਸਪੀ ਧਰੁਵ ਦਹੀਆ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸੀਆਈਏ ਸਟਾਫ ਦੀ ਪੁਲਿਸ ਨੇ ਵੱਖ ਵੱਖ ਨਾਕੇਬੰਦੀ ਦੌਰਾਨ 5 ਦੋਸ਼ੀਆਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ।

 

Leave a Reply

Your email address will not be published. Required fields are marked *