Skip to content
Home »
oldnews »
several important decisions taken at a meeting of the punjab cabinet punjab 2020
ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਦਿਨੀ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਕਈ ਅਹਿਮ ਫੈਸਲੇ ਲਏ ਗਏ, ਜਿਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ, ਬੀਤੇ ਕੁਝ ਸਮੇਂ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ ‘ਤੇ ਕੀਤੀ ਜਾ ਰਹੀ ਜਾਂਚ ਦੇ ਖਰਚੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਦੱਸ ਦਈਏ ਚੀਨ ‘ਚ ਇਸਕਾਵ ਕੰਟਰੋਲ ਕਿੱਤਾ ਗਿਆ ਸੀ ਪਰ ਭਾਰਤ ਜਾਂ ਸਾਡੇ ਸੂਬੇ ‘ਚ ਪਰੇਸ਼ਾਨੀ ਹੋ ਸਕਦੀ ਸੀ। ਨਾਲ ਹੀ ਲੁਧਿਆਣਾ ਦੇ ਪੁਰਾਣੇ ਡਰੇਨੇਜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ , ਜੋ ਕਿ 650 ਕਰੋੜ ਦੇ ਖਰਚ ਨਾਲ ਬਣਾਇਆ ਗਿਆ ਹੈ। ਪੰਜਾਬ ਮੰਤਰੀ ਮੰਡਲ ਨੇ ਜਿਸ ਨੂੰ ਮਨਜੂਰ ਕੀਤਾ ਹੈ। ਬਜਟ ‘ਚ ਵੀ ਇਸ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਜੋ ਇਸ ਵਿਚ ਆਉਣ ਵਾਲੀ ਗੰਦਗੀ ਨੂੰ ਸਾਫ ਕੀਤਾ ਜਾ ਸਕੇ। ਐਨਜੀਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪ੍ਰਾਜੈਕਟ 2 ਸਾਲਾਂ ਵਿਚ ਪੂਰਾ ਹੋਣ ਦੀ ਉਮੀਦ ਹੈ।

ਕੈਬਨਿਟ ਵਿੱਚ ਮੈਡੀਕਲ ਕਾਲਜ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਗਏ, ਜਿਸ ‘ਚ ਮੁਹਾਲੀ ਦੇ ਮੈਡੀਕਲ ਕਾਲਜ ਨੂੰ ਇਕ ਸੁਸਾਇਟੀ ਬਣਾ ਕੇ ਅੱਗੇ ਵਿਕਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਮੈਡੀਕਲ ਕਾਲਜ ਦਾ ਨਾਮ ਡਾਕਟਰ ਬੀਆਰ ਅੰਬੇਦਕਰ ਦੇ ਨਾਮ ਤੋਂ ਰੱਖੇ ਜਾਣ ਦਾ ਫੈਸਲਾ ਲਿਆ ਗਿਆ ਹੈ। ਨਾਲ ਹੀ ਮੈਡੀਕਲ ਕਾਲਜ ‘ਚ ਸਟਾਫ ਦੀ ਘਾਟ ਨੂੰ ਵੀ ਪੂਰਾ ਕਰਨ ਬਾਰੇ ਚਰਚਾ ਕੀਤੀ ਗਈ ਹੈ। ਦੱਸ ਦਈਏ 550 ਖਾਲੀ ਪਈ ਅਸਾਮੀਆਂ ਭਰੀਆਂ ਜਾਣਗੀਆਂ, ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ।
ਕੋਰੋਨਾ ਤੋਂ ਪੰਜਾਬ ਦੇ ਬਚਾਅ ਦੀ ਤਿਆਰੀ
ਉੱਥੇ ਹੀ ਪੰਜਾਬ ‘ਚ ਪਿਛਲੇ ਕੁਝ ਸਮੇਂ ਤੋਂ ਲਾਇਲਾਜ ਬਿਮਾਰੀ ਕੋਰੋਨਾ ਵਿਸ਼ਾਣੂ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ਪੱਧਰ ‘ਤੇ ਵੀ ਮੰਤਰੀ ਮੰਡਲ ਦੀ ਬੈਠਕ ‘ਚ ਫੈਸਲੇ ਲਏ ਗਏ ਹਨ ਅਤੇ ਕਿਹਾ ਗਿਆ ਹੈ ਕਿ, ਦੇਸ਼ ਦੀ ਜਨਤਾ ਨੂੰ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਭਾਰਤ ਸਰਕਾਰ ਨੂੰ ਵਿਦੇਸ਼ਾ ਬਾਰੇ ਪੂਰੀ ਜਾਣਕਾਰੀ ਮਿਲ ਸਕੇ। ਨਾਲ ਹੀ ਖਜਾਨਾ ਮੰਤਰੀ ਨੇ ਕਿਹਾ ਕਿ, ਕੁੱਲ ਬਜਟ ਵਿੱਚ ਨਿਸ਼ਚਤ ਤੌਰ ‘ਤੇ ਰਾਹਤ ਦਿੱਤੀ ਜਾ ਸਕਦੀ ਹੈ।

ਮਾਂ ਬੋਲੀ ਬਾਰੇ ਖਜਾਨਾ ਮੰਤਰੀ ਦੇ ਵਿਚਾਰ
ਪੰਜਾਬੀ ਭਾਸ਼ਾ ਬਾਰੇ ਖਜਾਨਾ ਮੰਤਰੀ ਨੇ ਕਿਹਾ ਕਿਸ, ਇੱਕ ਵਿਸ਼ੇਸ਼ ਸਦਨ ਮਨਾਇਆ ਜਾਵੇਗਾ ਤਾਂ ਜੋ ਇਸ ਨੂੰ ਦੇਸ਼-ਵਿਦੇਸ਼ ਦੇ ਲੋਕਾਂ ਦਰਮਿਆਨ ਨੇੜੇ ਲਿਆਇਆ ਜਾਏ। ਇਸ ਬਾਰੇ ਗੱਲ ਕੀਤੀ ਗਈ ਹੈ ਅਤੇ ਇਸ ਨੂੰ ਸਰਕਾਰੀ ਕੰਮਾਂ ਵਿੱਚ ਵੀ ਚੰਗੀ ਤਰ੍ਹਾਂ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਸ ਬਾਰੇ ਸਦਨ ‘ਚ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਹਾਲਾਂਕਿ ਮਨਪ੍ਰੀਤ ਬਾਦਲ ਨੇ ਸਪੱਸ਼ਟ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ, ਬਜਟ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੇਰੀ ਮਿਹਨਤ ਸਫਲ ਹੁੰਦੀ ਜਾਪਦੀ ਹੈ। ਦੱਸ ਦਈਏ ਜਦੋਂ ਮਨਪ੍ਰੀਤ ਬਾਦਲ ਤੋਂ ਪੁੱਛਿਆ ਗਿਆ ਕਿ, ਕੀ 3 ਸਾਲਾਂ ਬਾਅਦ ਪੰਜਾਬ ਕਰਜਾ ਮੁਕਤ ਹੋਵੇਗਾ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ, 3 ਸਾਲ ਬਾਅਦ ਆਉਣ ਵਾਲਾ ਬਜਟ ਲਾਭਕਾਰੀ ਹੋਵੇਗਾ।

ਐਮਐਸਪੀ ‘ਤੇ ਮਨਪ੍ਰੀਤ ਬਾਦਲ ਦਾ ਕੀ ਸੀ ਜਵਾਬ
ਐਮਐਸਪੀ ‘ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ, ਜਾਪਦਾ ਹੈ ਕਿ, ਕੇਂਦਰ ਸਰਕਾਰ ਜਿਹੜੀਆਂ ਚੀਜ਼ਾਂ ਫੂਡ ਸੇਫਟੀ ਨੂੰ ਲੈ ਕੇ ਕਰਦੇ ਹਨ। ਉਨ੍ਹਾਂ ਲਈ ਖਤਰਾ ਪੈਦਾ ਹੋ ਗਿਆ ਹੈ ਅਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ, ਫੂਡ ਸਰਪਸ ਬਾਰੇ ਜੋ ਕਿਹਾ ਜਾ ਰਿਹਾ ਹੈ, ਉਹ ਨਹੀਂ ਕਿਹਾ ਜਾ ਸਕਦਾ। ਦੇਸ਼ ਦੇ ਸਾਰੇ ਲੋਕ ਅੱਜ ਢਿੱਡ ਭਰ ਖਾਣਾ ਖਾ ਰਹੇ ਹਨ। ਨਾਲ ਹੀ ਮਨਪ੍ਰੀਤ ਬਾਦਲ ਨੇ ਕਿਹਾ ਕਿ, ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨੇ ਕੇਂਦਰ ਦੇ ਖਿਲਾਫ ਜਾ ਕੇ ਪੰਜਾਬ ਦੇ ਹਿੱਤ ਦੀ ਗੱਲ ਕੀਤੀ ਹੈ।

ਉਨ੍ਹਾਂ ਕਿਹਾ ਕਿ, ਜਿਸ ਤਰ੍ਹਾਂ ਭੋਜਨ ਦੇ ਭੰਡਾਰ ਵੱਡੀ ਪੱਧਰ ‘ਤੇ ਪੰਜਾਬ ਦੀ ਧਰਤੀ ‘ਤੇ ਹੈ। ਇਹ ਪੰਜਾਬ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਤਬਦੀਲ ਕੀਤਾ ਜਾਵੇ ਕਿਉਂਕਿ ਅਨਾਜ 1 ਲੱਖ ਕਰੋੜ ਰੁਪਏ ਦਾ ਹੈ, ਜੇਕਰ ਇਹ ਮਾੜਾ ਜਾਂ ਗੁਣਵੱਤਾ ‘ਤੇ ਘੱਟ ਹੈ ਤਾਂ ਇਸ ਦਾ ਜ਼ੁਰਮਾਨਾ ਪੰਜਾਬ ਨੂੰ ਭਰਨਾ ਹੋਵੇਗਾ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਨਾਜ ਕੇਂਦਰ ਸਰਕਾਰ ਵਲੋਂ ਖਰੀਦਿਆ ਗਿਆ ਹੈ, ਜਿਸ ‘ਤੇ ਮੁੱਖ ਮੰਤਰੀ ਖੁਰਾਕ ਸਪਲਾਈ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਨਾਲ ਮੁਲਾਕਾਤ ਕਰਨਗੇ।
ਮਹਿੰਗੀ ਬਿਜਲੀ ‘ਤੇ ਵੀ ਕੀਤੇ ਗਏ ਵਿਚਾਰ
ਸਰਕਾਰ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਵ੍ਹਾਈਟ ਪੇਪਰ ਲਿਆਏਗੀ। ਇਸ ਬਾਰੇ ਮੰਤਰੀ ਮੰਡਲ ਵਿੱਚ ਵੀ ਵਿਚਾਰ ਵਟਾਂਦਰੇ ਕੀਤੇ ਗਏ ਹਨ ਅਤੇ ਮੁੱਖ ਮੰਤਰੀ ਇਸ ਨੂੰ ਚਾਹੁੰਦੇ ਹਨ ਤਾਂ ਜੋ ਇਹ ਸੱਚ ਹੋ ਸਕੇ ਕਿ ਮਹਿੰਗੀ ਬਿਜਲੀ ਹੈ ਜੋ ਸੈਸ਼ਨ ਵਿਚ ਲਿਆਂਦੀ ਜਾ ਸਕਦੀ ਹੈ ਪਰ ਯਕੀਨ ਨਾਲ ਇਸ ਬਾਰੇ ਨਹੀਂ ਕਿਹਾ ਜਾ ਸਕਦਾ।
