LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Chandigarh News: ਚੰਡੀਗੜ੍ਹ ਦੀ ਇਸ ਮਹਿਲਾ ਡਾਕਟਰ ਨੇ ਕਮਾਇਆ ਬਾਡੀ ਬਿਲਡਿੰਗ 'ਚ ਵੱਡਾ ਨਾਮ

drmndpkor65

Chandigarh News: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਕੰਮ ਨੂੰ ਮਿੱਥ ਲਿਆ ਜਾਵੇ ਅਤੇ ਪੂਰੀ ਮੇਹਨਤ ਲਗਾ ਦਿੱਤੀ ਜਾਵੇ ਤਾਂ ਉਹ ਪੂਰਾ ਹੁੰਦਾ ਹੀ ਹੈ। ਪੇਸ਼ੇ ਵੱਜੋਂ ਦੰਦਾਂ ਦੀ ਡਾਕਟਰ ਪਰ ਆਪਣੇ ਵੱਖਰੇ ਸ਼ੌਂਕਾਂ ਰੱਖਣ ਵਾਲੀ ਡਾ. ਮਨਦੀਪ ਕੌਰ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਦੱਸ ਦੇਈਏ ਕਿ 2019 ਤੋਂ ਬਾਡੀ ਬਿਲਡਿੰਗ ਦੀ ਸ਼ੁਰੂਆਤ ਕਰਨ ਵਾਲੀ ਮਨਦੀਪ ਨੇ ਬੀਤੇ ਦਿਨ ਪੰਚਕੂਲਾ ਵਿੱਚ ਹੋਏ ਨੈਸ਼ਨਲ ਸ਼ੋਅ ਵਿੱਚ ਚੌਥਾ ਸਥਾਨ ਹਾਸਲ ਕੀਤਾ ਹੈ। ਕਈ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਚੁੱਕੀ ਮਨਦੀਪ ਲਈ ਇਸ ਲਾਈਨ ਵਿੱਚ ਆਉਣਾ ਆਸਾਨ ਨਹੀਂ ਸੀ।

ਕਿਉਂਕਿ ਬਿਕਨੀ ਪਹਿਨ ਕੇ ਸਟੇਜ ਉਤੇ ਜਾਣਾ ਅਤੇ ਪ੍ਰਦਰਸ਼ਨ ਕਰਨਾ,ਉਨ੍ਹਾਂ ਨੂੰ ਕਿਤੇ ਨਾ ਕਿਤੇ ਅਸਹਿਜ ਮਹਿਸੂਸ ਕਰਵਾ ਦਿੰਦਾ ਹੈ ਪਰ ਪਰਿਵਾਰ ਦੇ ਸਹਿਯੋਗ ਨਾਲ ਉਸ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ। 

2016 ਵਿਚ ਬੀਡੀਐਸ ਦੀ ਪੜ੍ਹਾਈ ਦੌਰਾਨ ਮਨਦੀਪ (Body Builder Doctor Mandeep Kaur) ਦਾ ਭਾਰ ਵੱਧ ਗਿਆ। ਫਿਰ ਇੱਕ ਆਮ ਕੁੜੀ ਦੀ ਤਰ੍ਹਾਂ ਜਿਮ ਜੁਆਇਨ ਕੀਤਾ। ਮਨਦੀਪ ਨੂੰ ਫੀਮੇਲ ਬਾਡੀ ਬਿਲਡਰਾਂ ਬਾਰੇ ਉਦੋਂ ਹੀ ਪਤਾ ਲੱਗਾ ਜਦੋਂ ਉਹ ਜਿੰਮ ਕਰਦੇ ਸਨ।

ਉਸ ਦਾ ਇੱਕ ਮਹੀਨੇ ਵਿੱਚ ਖੁਰਾਕ ਦਾ ਖਰਚਾ 50 ਹਜ਼ਾਰ ਹੈ। ਮਨਦੀਪ ਅਨੁਸਾਰ ਬਾਡੀ ਬਿਲਡਿੰਗ ਇੱਕ ਮਹਿੰਗੀ ਖੇਡ ਹੈ। ਬਿਕਨੀ ਪੋਸ਼ਾਕ ਦੀ ਹੀ ਕੀਮਤ 70 ਹਜ਼ਾਰ ਹੈ। ਇਸ ਤੋਂ ਇਲਾਵਾ ਇੱਕ ਮਹੀਨੇ ਵਿੱਚ 50 ਹਜ਼ਾਰ ਤੱਕ ਦੀ ਖੁਰਾਕ ਦਾ ਖਰਚਾ ਆਉਂਦਾ ਹੈ। ਸਵੇਰੇ 4.30 ਵਜੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦੀ ਖੁਰਾਕ ਆਮ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ।

ਇੰਨਾ ਹੀ ਨਹੀਂ ਸ਼ੋਅ ਤੋਂ ਇਕ ਦਿਨ ਪਹਿਲਾਂ ਪਾਣੀ ਵੀ (Body Builder) ਥੋੜਾ ਜਿਹਾ ਪੀਣਾ ਪੈਂਦਾ ਹੈ। ਮਨਦੀਪ ਦਾ ਸੁਪਨਾ ਪ੍ਰੋ ਕਾਰਡ ਐਥਲੀਟ ਬਣਨ ਦਾ ਹੈ। ਬਾਡੀ ਬਿਲਡਿੰਗ ਵਿੱਚ ਪ੍ਰੋ ਬਣਨਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ।

In The Market