LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

NIA ਵਿੱਚ ਨੌਕਰੀ ਕਰਨ ਦਾ ਖ਼ਾਸ ਮੌਕਾ,22 ਅਤੇ 23 ਮਈ ਨੂੰ ਹੋਵਗਾ ਇੰਟਰਵਿਊ

nia23

NIA Job Update: ਸੇਵਾ ਮੁਕਤ ਹੋ ਚੁੱਕੇ ਪੁਲਿਸ ਅਧਿਕਾਰੀਆਂ ਲਈ ਇੱਕ ਖਾਸ ਖਬਰ ਸਾਹਮਣੇ ਆ ਰਹੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਸੇਵਾ ਮੁਕਤ ਹੋ ਚੁੱਕੇ ਅਧਿਕਾਰੀਆਂ ਲਈ ਨੌਕਰੀ ਲਈ ਅਸਾਮੀਆਂ ਕੱਢੀਆਂ ਗਈਆਂ ਹਨ। 

ਦੱਸ ਦੇਈਏ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਚੰਡੀਗੜ੍ਹ ਸ਼ਾਖਾ ਦਫ਼ਤਰ ਨੇ ਇੱਕ ਨਵਾਂ ਸਰਕੂਲਰ ਜਾਰੀ ਕਰਦਿਆਂ ਕਿਹਾ ਹੈ ਕਿ ਸੇਵਾਮੁਕਤ ਪੁਲਿਸ ਅਧਿਕਾਰੀ (NIA Job Update) ਐਨਆਈਏ ਵਿੱਚ ਜਾਂਚ ਮਾਹਿਰ (ਸਲਾਹਕਾਰ) ਵਜੋਂ ਕੰਮ ਕਰ ਸਕਦੇ ਹਨ। ਪੁਲਿਸ ਅਧਿਕਾਰੀਆਂ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੇਵਾਮੁਕਤ ਅਧਿਕਾਰੀਆਂ ਨੂੰ ਵਾਕ-ਇਨ-ਇੰਟਰਵਿਊ ਲਈ ਬੁਲਾਇਆ ਗਿਆ ਹੈ।

ਏਜੰਸੀ ਕੋਲ ਇਨਵੈਸਟੀਗੇਸ਼ਨ ਸਪੈਸ਼ਲਿਸਟ (ਸਲਾਹਕਾਰ) ਦੀਆਂ ਤਿੰਨ ਅਸਾਮੀਆਂ ਹਨ, ਪੋਸਟਿੰਗ ਸਿਰਫ ਚੰਡੀਗੜ੍ਹ ਵਿੱਚ ਹੋਵੇਗੀ। ਇੰਸਪੈਕਟਰ, ਡੀਐਸਪੀ, ਐਸਪੀ ਅਤੇ ਕੇਂਦਰੀ ਪੁਲਿਸ ਸੰਸਥਾਵਾਂ ਵਿੱਚ ਇੱਕੋ ਰੈਂਕ ਦੇ ਸੇਵਾਮੁਕਤ ਅਧਿਕਾਰੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਸੀਬੀਆਈ, ਐਨਸੀਬੀ, (NIA Job Update) ਆਈਬੀ, ਕੈਬਨਿਟ ਸਕੱਤਰੇਤ, ਐਨਟੀਆਰਓ, ਕਸਟਮ, ਇਨਕਮ ਟੈਕਸ, ਡੀਆਰਆਈ ਤੋਂ ਸੇਵਾਮੁਕਤ ਅਧਿਕਾਰੀ ਵੀ ਅਪਲਾਈ ਕਰ ਸਕਦੇ ਹਨ।

ਬਿਨੈਕਾਰ ਦੀ ਉਮਰ 65 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਿਨੈਕਾਰ ਕੋਲ ਅਪਰਾਧਿਕ ਮਾਮਲਿਆਂ, ਖੁਫੀਆ ਜਾਂ ਦਹਿਸ਼ਤ ਨਾਲ ਨਜਿੱਠਣ ਲਈ ਘੱਟੋ-ਘੱਟ 10 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਬਿਨੈਕਾਰ ਵਾਕ-ਇਨ-ਇੰਟਰਵਿਊ ਲਈ 22 ਅਤੇ 23 ਮਈ ਨੂੰ ਸਵੇਰੇ 11.00 ਵਜੇ ਬੁੜੈਲ ਜੇਲ੍ਹ, (NIA Job Update) ਸੈਕਟਰ 51 ਸਥਿਤ ਐਨਆਈਏ ਦੇ ਦਫ਼ਤਰ ਵਿੱਚ ਦਸਤਾਵੇਜ਼ਾਂ ਸਮੇਤ ਪਹੁੰਚ ਸਕਦੇ ਹਨ। ਇਹ ਸਰਕੂਲਰ ਐਨਆਈਏ ਦੇ ਸ਼ਾਖਾ ਦਫ਼ਤਰ ਦੇ ਐਸਪੀ ਦਿਨੇਸ਼ ਗਰਗ ਨੇ ਜਾਰੀ ਕੀਤਾ ਹੈ।

In The Market