LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੜਕਾਂ 'ਤੇ ਸਫਰ ਕਰਨਾ ਹੁਣ ਹੋਵੇਗਾ ਮਹਿੰਗਾ, ਜਾਣੋਂ ਟੋਲ ਪਲਾਜ਼ਿਆਂ ਦੇ ਨਵੇਂ ਰੇਟ

11 dec 22

ਚੰਡੀਗੜ੍ਹ :  ਦੇਸ਼ ਵਿੱਚ ਕਿਸਾਨ ਅੰਦੋਲਨ ਖਤਮ ਹੋਣ ਦੇ ਨਾਲ ਹੀ ਕੰਪਨੀਆਂ ਨੇ ਟੋਲ ਪਲਾਜ਼ਿਆਂ (Toll Plaza) 'ਤੇ ਟੈਕਸ ਵਸੂਲਣ ਦੀਆਂ ਤਿਆਰੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦਈਏ ਕਿ 15 ਤਰੀਕ ਤੋਂ ਟੋਲ ਪਲਾਜ਼ਿਆਂ 'ਤੇ ਵਾਹਨਾਂ ਤੋਂ ਟੈਕਸ ਵਸੂਲੀ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਵਧੇ ਹੋਏ ਰੇਟ ਲਏ ਜਾਣਗੇ। ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਦੇ ਜੱਥੇ ਵਿੱਚ ਪੰਜਾਬ ਪਰਤ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਦੇ ਟੋਲ ਪਲਾਜ਼ੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਪਏ ਹਨ।

Also Read : ਜੇਕਰ ਤੁਸੀ ਵੀ Work From Home ਕਰਦੇ ਹੋਏ ਹੁੰਦੇ ਹੋ ਜ਼ਖਮੀ, ਤਾਂ ਕਰ ਸਕਦੇ ਹੋ ਇੰਸ਼ੋਰੈਂਸ ਕਲੇਮ

ਟੋਲ ਪਲਾਜ਼ਾ (Toll Plaza) ਨੂੰ ਮੁੜ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਸਫਾਈ ਕਰਵਾਈ ਜਾ ਰਹੀ ਹੈ ਅਤੇ ਪੁਰਾਣੀ ਸੜਕ ਨੂੰ ਦੁਬਾਰਾ ਬਣਾਉਣ ਦੇ ਨਾਲ-ਨਾਲ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਰਿਲਾਇੰਸ ਕੰਪਨੀ ਦੇ ਜੋ ਸਟੋਰ ਬੰਦ ਪਏ ਹਨ, ਉਨ੍ਹਾਂ ਨੂੰ ਵੀ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ।ਕਿਸਾਨ ਦਿੱਲੀ ਬਾਰਡਰ (Delhi Border) 'ਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ, ਜਿਸ ਕਾਰਨ ਇਨ੍ਹਾਂ ਸੜਕਾਂ 'ਤੇ ਪੈਂਦੇ ਟੋਲ ਪਲਾਜ਼ਿਆਂ 'ਚ ਵਸੂਲੀ ਬੰਦ ਕਰ ਦਿੱਤੀ ਗਈ ਸੀ ਅਤੇ ਸਾਰੇ ਵਾਹਨ ਬਿਨਾਂ ਕਿਸੇ ਅਦਾਇਗੀ ਦੇ ਟੋਲ ਪਲਾਜ਼ਾ ਤੋਂ ਬਾਹਰ ਚਲੇ ਗਏ ਸਨ।

Also Read : SBI ’ਚ ਨਿਕਲੀ 1226 ਅਹੁਦਿਆਂ ’ਤੇ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

ਦੱਸ ਦਈਏ ਕਿ NHAI ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਿਕ ਟੋਲ ਪਲਾਜ਼ਾ ਦੇ 1 ਸਤੰਬਰ 2021 ਨੂੰ ਨਵੇਂ ਰੇਟ ਲਾਗੂ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਰੇਟ ਤਦ ਲਾਗੂ ਕੀਤੇ ਗਏ ਸਨ ਜਦ ਕਿਸਾਨ ਅੰਦੋਲਨ ਚੱਲ ਰਿਹਾ ਸੀ।ਪਰ ਹੁਣ ਕਿਸਾਨ ਅਮਦੋਲਨ ਖਤਮ ਹੋ ਗਿਆ ਹੈ ਤਾਂ ਹੁਣ ਨਵੇਂ ਰੇਟਾਂ ਦੇ ਮੁਤਾਬਕ ਹੀ ਪੈਸੇ ਵਸੂਲੇ ਜਾਣਗੇ।

 

In The Market