LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਪਾਹਜ ਵਿਅਕਤੀ 'ਤੇ ਪਾਲਤੂ ਕੁੱਤੇ ਨੇ ਕੀਤਾ ਹਮਲਾ, ਨੋਚਿਆ ਮੂੰਹ, ਲੱਗੇ 34 ਟਾਂਕੇ

apahij

ਚੰਡੀਗੜ੍ਹ: ਦੇਸ਼ ਵਿਚ ਹਰ ਵਿਅਕਤੀ ਨੂੰ ਘਰ ਵਿਚ (Dogs) ਕੁੱਤੇ ਰੱਖਣ ਦਾ ਸ਼ੋਂਕ ਹੁੰਦਾ ਪਰ ਕਿ ਅਵਾਰਾ ਕੁਤੇ ਲੋਕਾਂ ਨੂੰ ਨੁਕਸਾਨ ਵੀ ਪਹੁੰਚਾ ਦਿੰਦੇ ਹਨ।  ਕੁਝ ਅਜਿਹਾ ਹੀ ਮਾਮਲਾ ਚੰਡੀਗੜ੍ਹ ਦੇ ਧਨਾਸ ਤੋਂ ਸਾਹਮਣੇ ਆਇਆ ਹੈ ਜਿਥੇ  ਪਾਲਤੂ ਕੁੱਤੇ (Pet Dog) ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਪਾਲਤੂ ਕੁੱਤੇ ਨੇ ਵਿਅਕਤੀ ਦੇ ਮੂੰਹ 'ਤੇ ਇਸ ਤਰ੍ਹਾਂ ਕੱਟਿਆ (Badly Cut on face) ਕਿ ਉਸਦੇ ਅੱਧੇ ਤੋਂ ਵੱਧ ਮੂੰਹ ਦਾ ਮਾਸ ਨਿਕਲ ਗਿਆ। ਜ਼ਖਮੀ ਵਿਅਕਤੀ ਦਾ GMSH-16 ਵਿਖੇ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਮੂੰਹ ਵਿਚ 34 ਟਾਂਕੇ ਲਗੇ (34 stitches) ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Read this:  ਗੁਰਨਾਮ ਸਿੰਘ ਚੜੂਨੀ ਮਗਰੋਂ ਰੁਲਦੂ ਸਿੰਘ ਮਾਨਸਾ ਸਸਪੈਂਡ, ਫਿਰ ਦਿੱਤਾ ਵੱਡਾ ਬਿਆਨ

ਦੱਸ ਦੇਈਏ ਕਿ ਜ਼ਖਮੀ ਵਿਅਕਤੀ ਦੀ ਪਛਾਣ ਰਿਸਲਾਦ ਹੁਸੈਨ (36) ਵਾਸੀ ਧਨਾਸ (Dhanas) ਵਜੋਂ ਹੋਈ ਹੈ। ਰਿਸਾਲਦ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਅਤੇ ਉਸਦੇ ਘਰ 4 ਬੱਚੇ ਹਨ। ਭਰਾ ਮੁਹੰਮਦ ਸ਼ਫੀਕ ਦੇ ਅਨੁਸਾਰ ਹੁਸੈਨ ਸਿਰਫ ਇੱਕ ਸਾਲ ਪਹਿਲਾਂ ਉਸਦੇ ਪਿੰਡ ਹਰਦੋਈ ਆਇਆ ਹੈ। ਉਸਦਾ ਇਕ ਹੱਥ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਅਤੇ ਉਸਦੀ ਆਮਦਨ ਵੀ ਥੋੜੀ ਹੈ। ਭਰਾ ਨੇ ਦੱਸਿਆ ਕਿ ਕੁੱਤੇ ਨੇ ਅੱਖ ਦੇ ਨੇੜੇ ਵੀ ਬੁਰੀ ਤਰ੍ਹਾਂ ਕੱਟਿਆ ਹੈ, ਜਿਸ ਕਾਰਨ ਭਰਾ ਨੂੰ ਹੁਣ ਧੁੰਦਲਾ ਦਿਖਣ (Blur Vision) ਲੱਗ ਗਿਆ ਹੈ।

Read this: ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਵੱਡਾ ਹਾਦਸਾ, ਨੌਂ ਦੀ ਮੌਤ, ਤਿੰਨ ਜ਼ਖ਼ਮੀ

ਇਹੀ ਕਾਰਨ ਸੀ ਕਿ ਜਦੋਂ ਕੁੱਤੇ ਨੇ ਰਿਸਾਲਦ ਉੱਤੇ ਹਮਲਾ ਕੀਤਾ ਤਾਂ ਉਹ ਆਪਣਾ ਬਚਾਅ ਨਹੀਂ ਕਰ ਸਕਿਆ। ਕੁੱਤੇ ਦੇ ਹਮਲੇ ਦੌਰਾਨ ਲੋਕਾਂ ਨੇ ਸਖਤ ਮਿਹਨਤ ਤੋਂ ਬਾਅਦ ਰਿਸਲਾਦ ਨੂੰ ਕੁੱਤੇ ਦੇ ਚੁੰਗਲ ਤੋਂ ਬਚਾਇਆ, ਪਰ ਜਦੋਂ ਲੋਕ ਉਸ ਨੂੰ ਬਚਾਉਣ ਲਈ ਪਹੁੰਚੇ, ਕੁੱਤੇ ਨੇ ਉਸਦਾ ਚਿਹਰਾ ਪੂਰੀ ਤਰ੍ਹਾਂ ਖੁਰਚਿਆ ਹੋਇਆ ਸੀ। ਡਾਕਟਰਾਂ ਦੇ ਅਨੁਸਾਰ, ਰਿਸਲਾਦ ਦੇ ਚਿਹਰੇ 'ਤੇ 34 ਟਾਂਕੇ ਲਗਾਏ ਗਏ ਹਨ। ਚਿਹਰੇ 'ਤੇ ਸੋਜ ਕਾਰਨ, ਮੂੰਹ ਵੀ ਬੰਦ ਹੋ ਗਿਆ ਹੈ ਅਤੇ ਹੁਣ ਉਹ ਗੱਲ ਵੀ ਨਹੀਂ ਕਰ ਸਕਦਾ। 

Read this: ਲੰਬੇ ਸਮੇਂ ਬਾਅਦ ਪੰਜਾਬ ਸਣੇ ਇਨ੍ਹਾਂ ਰਾਜਾਂ ’ਚ ਅੱਜ ਖੁੱਲ੍ਹੇ ਸਕੂਲ, ਬੱਚਿਆਂ 'ਚ ਦਿਖਿਆ ਉਤਸ਼ਾਹ

In The Market