LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੁਲੜਬਾਜ਼ਾਂ ਦੀ ਖੈਰ ਨਹੀਂ ! ਕਿਸੇ ਨੂੰ ਆਂਡੇ ਮਾਰ ਖੇਡੀ ਹੋਲੀ ਤਾਂ ਹੋਵੇਗੀ ਕਾਰਵਾਈ, ਪੁਲਿਸ ਨੇ ਕੀਤੇ ਸਖ਼ਤ ਇੰਤਜ਼ਾਮ

holi celebration

ਚੰਡੀਗੜ੍ਹ : ਹੋਲੀ ਦੇ ਤਿਓਹਾਰ ਦਾ ਚਾਅ ਕਿਸ ਨੂੰ ਨਹੀਂ ਹੈ ਪਰ ਕਿਤੇ ਇਹ ਤਿਉਹਾਰ ਪਰੇਸ਼ਾਨੀ ਦਾ ਸਬਬ ਨਾ ਬਣ ਜਾਵੇ। ਕਿਉਂਕਿ ਤਿਉਹਾਰ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਸਖ਼ਤ ਨਜ਼ਰ ਆ ਰਹੀ ਹੈ। ਜੇਕਰ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਿਸ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਜ਼ਿਆਦਾਤਰ ਵਿਦਿਆਰਥੀ ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ. ਯੂ. ਵਿਚ ਆਂਡੇ ਮਾਰ ਕੇ ਹੋਲੀ ਖੇਡਦੇ ਹਨ। ਇਸ ਕਾਰਨ ਚੰਡੀਗੜ੍ਹ ਪੁਲਸ ਵੱਲੋਂ ਸ਼ਹਿਰ ਭਰ ਵਿਚ 102 ਵਿਸ਼ੇਸ਼ ਨਾਕੇ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਨੇ ਹੋਲੀ ਦੇ ਤਿਉਹਾਰ ਮੌਕੇ ਸੁਰੱਖਿਆ ਲਈ ਸ਼ਹਿਰ ਭਰ ਵਿਚ ਇੱਕ ਹਜ਼ਾਰ ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤੇ ਹਨ।
ਇਸ ਤੋਂ ਇਲਾਵਾ ਗਲਤ ਤਰੀਕੇ ਨਾਲ ਗੱਡੀ ਚਲਾਉਣ ਵਾਲੇ ਅਤੇ ਛੇੜਛਾੜ ਕਰਨ ਵਾਲਿਆਂ ’ਤੇ ਵੀ ਪੁਲਿਸ ਤਿੱਖੀ ਨਜ਼ਰ ਰੱਖੇਗੀ। ਸਿਵਲ ਡਰੈੱਸ ਵਿਚ ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੀਆਂ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੰਗਾਮਾ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਟਰੈਫਿਕ ਪੁਲਸ ਸੈਕਟਰਾਂ ਵਿਚ ਨਾਕੇ ਲਾਏਗੀ। ਐੱਸਐੱਸਪੀ ਕੰਵਰਦੀਪ ਕੌਰ ਅਤੇ ਐੱਸਪੀ ਸਿਟੀ ਮ੍ਰਿਦੁਲ ਦੀ ਹੁੱਲੜਬਾਜ਼ੀ ਅਤੇ ਗੇੜੀ ਰੂਟ ’ਤੇ ਵਿਸ਼ੇਸ਼ ਨਜ਼ਰ ਰਹੇਗੀ।
ਲੀਜ਼ਰ ਵੈਲੀ, ਸੁਖਨਾ ਝੀਲ, ਰੋਜ਼ ਗਾਰਡਨ, ਮਾਰਕੀਟ, ਸੈਕਟਰ, ਕਾਲੋਨੀਆਂ ਅਤੇ ਲੜਕੀਆਂ ਦੇ ਹੋਸਟਲ ਦੇ ਬਾਹਰ ਪੀਸੀਆਰ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਾਲੋਨੀਆਂ ਵਿਚ ਚੀਤਾ ਮੋਟਰਸਾਈਕਲਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਗੇੜੀ ਰੂਟ ’ਤੇ 11/12 ਟੀ-ਪੁਆਇੰਟ ਤੋਂ ਛੋਟਾ ਚੌਂਕ ਸੈਕਟਰ-9/10 ਵਨ-ਵੇਅ ਰਹੇਗਾ। ਸੁਖਨਾ ਝੀਲ, ਏਲਾਂਟੇ ਮਾਲ, ਸੈਕਟਰ-15, 11, 17, 22, 20 ਦੇ ਰੁਝੇਵਿਆਂ ਭਰੇ ਬਾਜ਼ਾਰਾਂ, ਹੋਸਟਲਾਂ ਅਤੇ ਹੋਰ ਅਦਾਰਿਆਂ ਵਿਚ ਵਿਸ਼ੇਸ਼ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸਲੱਮ ਏਰੀਆ ’ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ
ਸ਼ਹਿਰ ਦੀਆਂ ਸਾਰੀਆਂ ਮਹੱਤਵਪੂਰਨ ਸੜਕਾਂ, ਸਥਾਨਾਂ ਅਤੇ ਲਾਈਟ ਪੁਆਇੰਟਾਂ ਦੇ ਨੇੜੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਲਈ ਨਾਕੇ ਲਗਾਏ ਜਾਣਗੇ। ਕਾਲੋਨੀਆਂ ਅਤੇ ਸਲੱਮ ਏਰੀਆ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਜਨਤਕ ਥਾਵਾਂ ’ਤੇ ਛੇੜਛਾੜ, ਗੁੰਡਾਗਰਦੀ ਅਤੇ ਸ਼ਰਾਬ ਪੀਣ ’ਤੇ ਰੋਕ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

In The Market