LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿਚ ਲੱਗੇ ਹਾਈਟੈੱਕ ਕੈਮਰੇ, ਹੁਣ ਨਿਯਮ ਤੋੜਣ ਵਾਲਿਆਂ ਦੀ ਖੈਰ ਨਹੀਂ

3rd eye

ਚੰਡੀਗੜ੍ਹ (ਇੰਟ.)- ਸਿਟੀ ਬਿਊਟੀਫੁੱਲ (City Beautiful) ਸ਼ਹਿਰ ਵਿਚ ਜੇ ਕੋਈ ਵੀ ਟ੍ਰੈਫਿਕ ਨਿਯਮਾਂ (Traffic rules) ਨੂੰ ਤੋੜਦਾ ਹੈ ਤਾਂ ਉਹ ਪੂਰੀ ਤਰ੍ਹਾਂ ਨਾਲ ਸਾਵਧਾਨ ਹੋ ਜਾਵੇ। ਸਮਾਰਟ ਸਿਟੀ ਪ੍ਰੋਜੈਕਟ (Smart City Project) ਦੇ ਤਹਿਤ ਚੰਡੀਗੜ੍ਹ ਦੇ ਸਾਰੇ ਚੌਕ ਚੌਰਾਹਿਆਂ ਸਮੇਤ ਸ਼ਹਿਰ ਨਾਲ ਲੱਗਦੀਆਂ ਹੱਦਾਂ 'ਤੇ ਹਾਈਟੈੱਕ ਕੈਮਰੇ (Hi-tech cameras) ਲਗਾ ਦਿੱਤੇ ਗਏ ਹਨ ਜੇਕਰ ਕਿਸੇ ਨੇ ਵੀ ਕੋਈ ਟ੍ਰੈਫਿਕ ਨਿਯਮ (Traffic rules) ਤੋੜਿਆ ਜਾਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਤਾਂ ਉਹ ਬਿਲਕੁਲ ਨਹੀਂ ਬਚ ਸਕਣਗੇ। ਦੱਸ ਦਈਏ ਕਿ ਇਹ ਹਾਈਟੈੱਕ ਕੈਮਰੇ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਦੇ ਨਾਲ ਹੀ ਚੌਕ ਚੌਰਾਹਿਆਂ ਅਤੇ ਹੋਰ ਥਾਵਾਂ 'ਤੇ ਲਗਾਏ ਗਏ ਹਨ। ਜਿਸ ਵਿਚ ਮੁੱਖ ਤੌਰ 'ਤੇ ਸੈਕਟਰ-35 ਕਿਸਾਨ ਭਵਨ, ਸੈਕਟਰ 16, 17 ਲਾਈਟ ਪੁਆਇੰਟ, ਸੈਕਟਰ-20 ਚੌਕ ਸ਼ਾਮਲ ਹਨ। ਪੁਲਿਸ ਦੀ ਮੰਨੀਏ ਤਾਂ ਸ਼ਹਿਰ ਵਿਚ ਜਿਸ ਚੌਕ ਅਤੇ ਸੈਕਟਰਾਂ ਵਿਚ ਅਜੇ ਹਾਈਟੈੱਕ ਕੈਮਰੇ ਨਹੀਂ ਲੱਗੇ ਹਨ ਉਥੇ ਵੀ ਬਹੁਤ ਛੇਤੀ ਲਗਾ ਦਿੱਤੇ ਜਾਣਗੇ।

Read this- ਧੋਖੇ ਦਾ ਸ਼ਿਕਰ ਹੋਏ ਮ੍ਰਿਤਕ ਲਵਪ੍ਰੀਤ ਦੇ ਘਰ ਪੁੱਜੀ ਮਨੀਸ਼ਾ ਗੁਲਾਟੀ, ਕੀਤੇ ਵੱਡੇ ਐਲਾਨ

ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਸਮੇਤ ਹੋਰ ਜ਼ਿਲਿਆਂ ਸ਼ਹਿਰ ਵਿਚ ਰੋਜ਼ਾਨਾ ਸੈਂਕੜੇ ਕਾਰ ਚਾਲਕ ਐਂਟਰੀ ਕਰਦੇ ਹਨ। ਜਿਸ ਨੂੰ ਦੇਖਦੇ ਹੋਏ ਸ਼ਹਿਰ ਦੀਆਂ ਹੱਦਾਂ 'ਤੇ ਵੀ ਹਾਈਟੈੱਕ ਕੈਮਰੇ ਲਗਾਏ ਗਏ ਹਨ। ਜਿਸ ਨਾਲ ਸ਼ਹਿਰ ਵਿਚ ਐਂਟਰੀ ਕਰਨ ਵਾਲੇ ਹਰ ਇਕ ਵਿਅਕਤੀ ਨੂੰ ਵੀ ਕੈਮਰੇ ਵਿਚ ਕੈਦ ਕੀਤਾ ਜਾ ਸਕੇ। ਇਸ ਤੋਂ ਪਹਿਲਆਂ ਕਈ ਵਾਰ ਪੰਜਾਬ ਅਤੇ ਹਰਿਆਣਾ ਤੋਂ ਲੋਕ ਆ ਕੇ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇ ਕੇ ਇਥੋਂ ਭੱਜਣ ਵਿਚ ਕਾਮਯਾਬ ਰਹੇ ਹਨ। ਪਰ ਹੁਣ ਇਨ੍ਹਾਂ ਹਾਈਟੈੱਕ ਕੈਮਰਿਆਂ ਨਾਲ ਪੁਲਿਸ ਨੂੰ ਕਾਫੀ ਮਦਦ ਮਿਲੇਗੀ। ਇਨ੍ਹਾਂ ਕੈਮਰਿਆਂ ਦੀ ਖਾਸ ਗੱਲ ਇਹ ਹੈ ਕਿ ਰਾਤ ਨੂੰ ਵੀ ਪੂਰੀ ਤਰ੍ਹਾਂ ਨਾਲ ਇਹ ਕੈਮਰੇ ਨੂੰ ਕੈਦ ਕਰਨ ਵਿਚ ਕਾਮਯਾਬ ਹਨ। ਸ਼ਹਿਰ ਵਿਚ ਇਨ੍ਹਾਂ ਹਾਈਟੈੱਕ ਕੈਮਰਿਆਂ ਨਾਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿਚ ਕਾਫੀ ਹੱਦ ਤੱਕ ਮਦਦ ਮਿਲੇਗੀ। ਨਾਲ ਹੀ ਬਾਹਰ ਤੋਂ ਆਉਣ ਵਾਲੇ ਲੋਕਾਂ ਨੂੰ ਵੀ ਇਕ ਤਰ੍ਹਾਂ ਨਾਲ ਚਿਤਾਵਨੀ ਦਿੰਦੇ ਹਨ ਕਿ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰੇ। ਨਹੀਂ ਤਾਂ ਮੋਟਾ ਚਲਾਨ ਹੋ ਸਕਦਾ ਹੈ।

In The Market