LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Chandigarh Metro ਨੂੰ ਲੈ ਕੇ ਹਰਿਆਣਾ ਦੇ CM ਨੇ ਦਿੱਤੇ ਸੁਝਾਅ, ਪੰਜਾਬ ਨੇ ਮੰਗਿਆ ਸਮਾਂ

chandigarh 16march

Chandigarh Metro news: ਅੱਜ ਦੇ ਸਮੇਂ ਟਰੈਫਿਕ ਨਾਲ ਨਜਿੱਠਣਾ ਹਰ ਇੱਕ ਦੇਸ਼ ਲਈ ਬਹੁਤ ਹੀ ਵੱਡੀ ਸਮੱਸਿਆ ਬਣੀ ਹੋਈ ਹੈ। ਇੰਡੀਆ ਦੇ ਕਈ ਰਾਜ ਵੀ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੇਂ-ਨਵੇਂ ਉਪਰਾਲੇ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਵੱਡੇ-ਵੱਡੇ ਟਰੈਫਿਕ ਜਾਮ ਅਤੇ ਸੜਕ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਜਿਸ ਕਰਕੇ ਪੰਚਕੂਲਾ, ਚੰਡੀਗੜ੍ਹ ਤੇ ਮੁਹਾਲੀ (ਟਰਾਈਸਿਟੀ) ਵਿੱਚ ਟਰੈਫਿਕ ਵਿਵਸਥਾ 'ਚ ਸੁਧਾਰ ਲਈ ਹਰਿਆਣਾ, ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੇ ਮੰਥਨ ਸ਼ੁਰੂ ਕਰ ਦਿੱਤਾ ਹੈ। ਤਿੰਨੇ ਸ਼ਹਿਰਾਂ ਵਿੱਚ ਮੈਟਰੋ ਦੀ ਤਿਆਰੀ ਸਬੰਧੀ ਚੰਡੀਗੜ੍ਹ ਸਕੱਤਰੇਤ ਵਿਖੇ ਹੋਈ ਮੀਟਿੰਗ ਵਿੱਚ ਮੈਟਰੋ ਦੀ ਵਿਆਪਕ ਗਤੀਸ਼ੀਲਤਾ ਯੋਜਨਾ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਤੇ ਪੰਚਕੂਲਾ ਲਈ ਹੋਵੇਗੀ ਲਾਹੇਵੰਦ

ਵਿਆਪਕ ਗਤੀਸ਼ੀਲਤਾ ਯੋਜਨਾ ਚੰਡੀਗੜ੍ਹ ਦੇ ਨਾਲ-ਨਾਲ ਮੁਹਾਲੀ ਤੇ ਪੰਚਕੂਲਾ ਲਈ ਵੀ ਲਾਹੇਵੰਦ ਹੋਵੇਗੀ। ਮੈਟਰੋ ਪ੍ਰੋਜੈਕਟ ਦੀ ਰੂਪ-ਰੇਖਾ 'ਤੇ ਸਹਿਮਤੀ ਅਤੇ ਸੜਕ ਦੁਆਰਾ ਤਿੰਨ ਸ਼ਹਿਰਾਂ ਵਿੱਚ ਇੱਕੋ ਜਿਹਾ ਸੁਧਾਰ ਕਰਨਾ ਹੋਵੇਗਾ। ਪੂਰੇ ਪ੍ਰੋਜੈਕਟ 'ਤੇ ਪੰਚਕੂਲਾ, ਮੋਹਾਲੀ ਤੇ ਚੰਡੀਗੜ੍ਹ ਦੀ ਅਨੁਮਾਨਿਤ ਲਾਗਤ 10,570 ਕਰੋੜ ਰੁਪਏ ਹੈ।

ਮੈਟਰੋ 'ਤੇ ਸਭ ਤੋਂ ਵੱਧ 7680 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚੋਂ 4080 ਕਰੋੜ ਰੁਪਏ ਮੋਹਾਲੀ ਵਿੱਚ, 2320 ਕਰੋੜ ਰੁਪਏ ਚੰਡੀਗੜ੍ਹ ਤੇ 1280 ਕਰੋੜ ਰੁਪਏ ਪੰਚਕੂਲਾ ਵਿੱਚ ਖਰਚ ਕੀਤੇ ਜਾਣਗੇ। ਇਸ ਯੋਜਨਾ ਨੂੰ ਅੰਤਮ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਇਸ ਤੋਂ ਬਾਅਦ ਯੋਜਨਾ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ।

ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੇ ਕੀਤੀ। ਇਸ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੀਟਿੰਗ ਤੋਂ ਦੂਰੀ ਬਣਾਉਂਦੇ ਹੋਏ ਆਪਣੀ ਥਾਂ ‘ਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੂੰ ਭੇਜਿਆ। ਰਾਜਪਾਲ ਨਾਲ ਇਸ ਮੀਟਿੰਗ ਵਿੱਚ ਦੋਵਾਂ ਰਾਜ ਸਰਕਾਰਾਂ ਦੇ ਪ੍ਰਮੁੱਖ ਸਕੱਤਰ (ਸੀਐੱਸ) ਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਰਾਈਟਸ ਕੰਪਨੀ ਦੇ ਅਧਿਕਾਰੀਆਂ ਨੇ ਪ੍ਰਜੈਂਟੇਸ਼ਨ ਦਿੱਤੀ। ਟ੍ਰਾਈਸਿਟੀ ਨਾਲ ਸਬੰਧਤ ਸਮੁੱਚੀ ਯੋਜਨਾ ਦੀ ਪੇਸ਼ਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਤੇ ਹੋਰ ਅਧਿਕਾਰੀਆਂ ਨੇ ਆਪਣੇ-ਆਪਣੇ ਵਿਚਾਰ ਤੇ ਸੁਝਾਅ ਦਿੱਤੇ।

ਬੈਠਕ 'ਚ ਹਰਿਆਣਾ ਦੇ ਸੀਐਮ ਨੇ ਕੁਝ ਸੁਝਾਅ ਦਿੱਤੇ ਹਨ ਜਦੋਂਕਿ ਪੰਜਾਬ ਨੇ ਇਸ ਉੱਤੇ ਵਿਚਾਰ ਕਰਨ ਲਈ ਕੁਝ ਸਮਾਂ ਮੰਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਝਾਅ ਦਿੱਤਾ ਹੈ ਕਿ ਜ਼ੀਰਕਪੁਰ ਨੂੰ ਪਿੰਜੋਰ- ਕਾਲਕਾ ਤੱਕ ਮੈਟਰੋ ਨਾਲ ਜੋੜਿਆ ਜਾਵੇ। ਚੰਡੀਗੜ੍ਹ ਤੋਂ ਵੀ ਪਿੰਜੋਰ-ਕਾਲਕਾ ਤੱਕ ਜੋੜਨ ਦਾ ਕੰਮ ਮੈਟਰੋ ਕਰੇ। ਮੈਟਰੋ ਦੇ ਪਹਿਲੇ ਫੇਜ਼ 'ਚ ਹੀ ਇਹ ਰੂਟ ਸ਼ਾਮਿਲ ਕੀਤੇ ਜਾਵੇ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਸਕੱਤਰੇਤ, ਵਿਧਾਨ ਸਭਾ, ਹਾਈਕੋਰਟ, ਏਅਰਪੋਰਟ ਜਿਹੇ ਮਹੱਤਵਪੂਰਨ ਸਥਾਨਾਂ ਨੂੰ ਪਹਿਲੇ ਫੇਜ 'ਚ ਹੀ ਮੈਟਰੋ ਨਾਲ ਜੋੜਿਆ ਜਾਵੇ।

In The Market