LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਜ ਚੰਡੀਗੜ੍ਹੀਆਂ ਨੇ ਘੇਰ ਲਿਆ ਭਾਜਪਾ ਦਾ ਵੱਡਾ ਲੀਡਰ! ਭੰਨ੍ਹੇ ਸ਼ੀਸ਼ੇ, ਹੋਈ ਧੱਕਾਮੁੱਕੀ

kisan ekta protest bjps

ਚੰਡੀਗੜ੍ਹ: ਖੇਤੀ ਕਾਨੂੰਨਾਂ (Farm law) ਦੇ ਖਿਲਾਫ ਕਿਸਾਨਾਂ ਦਾ (kisan adolan) ਅੰਦੋਲਨ ਲਗਾਤਾਰ ਜਾਰੀ ਹੈ। ਦੂਜੇ ਪਾਸੇ ਅੱਜ ਚੰਡੀਗੜ੍ਹ (Chandigarh) ਵਿੱਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਕਾਫਲੇ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਚੰਡੀਗੜ੍ਹ (Chandigarh)ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਇੱਟਾਂ, ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕਰਕੇ ਭਾਜਪਾ ਨੇਤਾਵਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ।

Read this- ਬੈਂਸ ਦੀਆਂ ਵਧੀਆਂ ਮੁਸ਼ਕਿਲਾਂ, ਰੇਪ ਕੇਸ ਦਰਜ ਕਰਾਉਣ ਇਕ ਹੋਰ ਮਹਿਲਾ ਆਈ ਅੱਗੇ

ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰਦਿਆਂ ਲੋਕਾਂ ਨੇ ਚੰਡੀਗੜ੍ਹ ਦੇ ਸੈਕਟਰ -48 ਸਥਿਤ ਮੋਟਰ ਮਾਰਕੀਟ ਵਿਖੇ ਹੰਗਾਮਾ ਕੀਤਾ। ਚੰਡੀਗੜ੍ਹ (Chandigarh)ਦੇ ਮੇਅਰ ਰਵੀਕਾਂਤ ਸ਼ਰਮਾ, ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਹਿਮਾਚਲ ਦੇ ਸਹਿ ਇੰਚਾਰਜ ਸੰਜੇ ਟੰਡਨ ਸਮੇਤ ਮੰਡਲ ਪ੍ਰਧਾਨ ਅਭੀ ਭਸੀਨ ਦੇ ਵਾਹਨ ‘ਤੇ ਡੰਡੇ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ।

ਇਸ ਦੌਰਾਨ ਅਖੌਤੀ ਕਿਸਾਨਾਂ ਨੇ ਲੰਬੇ ਸਮੇਂ ਤੋਂ ਮੇਅਰ ਸਣੇ ਭਾਜਪਾ ਦੇ ਹੋਰ ਨੇਤਾਵਾਂ ਦੇ ਕਾਫਲੇ ਦਾ ਘਿਰਾਓ ਕੀਤਾ। ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਮੇਅਰ ਅਤੇ ਹੋਰ ਨੇਤਾਵਾਂ ਨੂੰ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। 

Read this- ਫੇਸਬੁੱਕ ਤੋਂ ਨਾਰਾਜ਼ ਹੋਏ ਜੋ ਬਾਈਡੇਨ, ਲਗਾਇਆ ਵੱਡਾ ਇਲਜ਼ਾਮ

ਕਿਸਾਨ ਮੋਰਚਾ ਵੱਲੋਂ ਭਾਜਪਾ ਦੇ ਪ੍ਰੋਗਰਾਮ ਦੇ ਵਿਰੋਧ ਵਿੱਚ ਵੀਡੀਓ ਅਤੇ ਆਡੀਓ ਜਾਰੀ ਕੀਤੀ ਗਈ ਸੀ। ਸਾਵਧਾਨੀ ਦੇ ਉਪਾਅ ਵਜੋਂ ਸ਼ਨੀਵਾਰ ਨੂੰ ਪੁਲਿਸ ਫੋਰਸ ਤਾਇਨਾਤ ਕੀਤੀ ਗਈ।

 

 

ਇਸ ਦੇ ਬਾਵਜੂਦ ਕਿਸਾਨਾਂ ਨੇ ਹਮਲਾ ਕੀਤਾ। ਘਟਨਾ ਤੋਂ ਬਾਅਦ ਭਾਜਪਾ ਆਗੂ ਅਤੇ ਸਮਰਥਕ ਸੈਕਟਰ 31 ਥਾਣੇ ਪਹੁੰਚੇ ਅਤੇ ਘੇਰਾਬੰਦੀ ਕੀਤੀ। 

In The Market