LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਤਾਜਪੋਸ਼ੀ ਵਿਚ ਅਣਪਛਾਤਿਆਂ 'ਤੇ ਮਾਮਲਾ ਦਰਜ ਕਰ ਕੇ ਬੁਰੀ ਫਸੀ ਚੰਡੀਗੜ੍ਹ ਪੁਲਿਸ 

crowd

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC Navjot Singh Sidhu) ਦੀ ਤਾਜਪੋਸ਼ੀ ਦੌਰਾਨ ਸੈਕਟਰ 15 ਚੰਡੀਗੜ੍ਹ ਵਿਚ ਕਾਂਗਰਸ ਭਵਨ (congress Bhawan) ਦੇ ਬਾਹਰ ਕਾਫੀ ਭੀੜ ਇਕੱਠੀ ਹੋਈ। ਚੰਡੀਗੜ੍ਹ ਪੁਲਿਸ (Chandigarh Police) ਨੇ ਇਸ ਵਿਵਸਥਾ ਨੂੰ ਪਹਿਲਾਂ ਤਾਂ ਨਜ਼ਰਅੰਦਾਜ਼ ਕੀਤਾ, ਪਰ ਜਦੋਂ ਵਿਰੋਧੀ ਧਿਰ ਵਲੋਂ ਮਾਮਲੇ ਨੂੰ ਚੁੱਕਿਆ ਗਿਆ ਤਾਂ ਚਿਹਰੇ ਜਾਣੇ-ਪਛਾਣੇ ਹੋਣ ਦੇ ਬਾਵਜੂਦ ਵੀ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ। ਸੈਕਟਰ 11 ਥਾਣਾ ਪੁਲਿਸ (Sector 11 Police Station) ਨੇ ਅਣਪਛਾਤੇ ਲੋਕਾਂ 'ਤੇ ਧਾਰਾ 144, 188 ਸਮੇਤ 51 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Navjot Singh Sidhu takes over as Punjab Congress chief | Top developments -  India News

read this- ਭਾਰਤ ਯਾਤਰਾ ਦੌਰਾਨ ਮਨੁੱਖੀ ਅਧਿਕਾਰਾਂ ਦੀ ਮਾਮਲਾ ਚੁੱਕਣਗੇ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ

ਜਦੋਂ ਕਿ 15 ਜੂਨ ਨੂੰ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕਰਨ 'ਤੇ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ 'ਤੇ ਨਾਮਜ਼ਦ ਮਾਮਲਾ ਦਰਜ ਕੀਤਾ ਗਿਆ ਸੀ। ਬੀਤੀ 26 ਜੂਨ ਨੂੰ ਪ੍ਰਦਰਸ਼ਨ ਕਰਨ 'ਤੇ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ 'ਤੇ ਸੈਕਟਰ-3 ਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਸੈਕਟਰ-17 ਥਾਣਾ ਪੁਲਿਸ ਨੇ ਬਲਵੀਰ ਰਾਜੇਵਾਲ, ਸਤਨਾਮ ਬੈਹਰੂ ਸਮੇਤ ਹੋਰ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। ਉਥੇ ਹੀ ਬੀਤੀ 3 ਜੁਲਾਈ ਨੂੰ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ 'ਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ ਹੋਰਾਂ 'ਤੇ ਮੋਹਾਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਅਜਿਹੇ ਵਿਚ ਨਵਜੋਤ ਸਿੱਧੂ ਦੇ ਖਿਲਾਫ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ?

Watch: Navjot Sidhu takes charge as Punjab Congress' chief, takes stage in  cricketer style | Latest News India - Hindustan Times

read this- ਨਵਜੋਤ ਸਿੰਘ ਸਿੱਧੂ ਦਾ ਕਿਸਾਨਾਂ ਵਲੋਂ ਕੀਤਾ ਜਾ ਰਿਹੈ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ

ਕੀ ਯੂ.ਟੀ. ਪੁਲਿਸ ਨਵਜੋਤ ਸਿੱਧੂ ਸਮੇਤ ਬਾਕੀ ਕਾਂਗਰਸੀ ਨੇਤਾਵਾਂ ਨੂੰ ਨਹੀਂ ਪਛਾਣਦੀ ਜਾਂ ਫਿਰ ਬੇਬਸ ਹੈ, ਇਸ ਲਈ ਸਿੱਧੂ ਅਤੇ ਕਾਂਗਰਸੀਆਂ ਦੇ ਖਿਲਾਫ ਕਾਰਵਾਈ ਤੋਂ ਬਚ ਰਹੀ ਹੈ। ਜਦੋਂ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈਆਂ ਨੇ ਫੋਨ ਨਹੀਂ ਚੁੱਕਿਆ ਤਾਂ ਕਈ ਨੇ ਅੱਗੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਜਦੋਂ ਕਿ ਸੈਂਟਰਲ ਡੀ.ਐੱਸ.ਪੀ. ਚਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਵਰਕਰਾਂ ਦੇ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ, ਪਰ ਇੰਨੀ ਜ਼ਿਆਦਾ ਗਿਣਤੀ ਵਿਚ ਲੋਕ ਆਉਣਗੇ, ਇਹ ਨਹੀਂ ਦੱਸਿਆ ਗਿਆ ਸੀ। ਡੀ.ਐੱਸ.ਪੀ. ਨਾਮਜ਼ਦ ਐੱਫ.ਆਈ.ਆਰ. ਕਰਨ ਦੇ ਮਾਮਲੇ ਵਿਚ ਵੀ ਚੁੱਪੀ ਸਾਧਦੇ ਹੋਏ ਨਜ਼ਰ ਆਏ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਚੰਡੀਗੜ੍ਹ ਪੁਲਿਸ ਦੇਰ ਰਾਤ ਤੱਕ ਮੰਥਨ ਕਰਦੀ ਰਹੀ। ਜਿਸ ਤੋਂ ਬਾਅਦ ਅਣਪਛਾਤਿਆਂ 'ਤੇ ਮਾਮਲਾ ਦਰਜ ਕਰਨ ਦਾ ਫੈਸਲਾ ਲਿਆ ਗਿਆ।

In The Market