LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਪਟਨ ਨੇ ਵਿਧਾਇਕਾਂ ਨੂੰ ਕਰਵਾਇਆ ਲੰਚ, ਡਾਈਨਿੰਗ ਟੇਬਲ 'ਤੇ CM ਦਾ ਸ਼ਕਤੀ ਪ੍ਰਦਰਸ਼ਨ

amarinder singh

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ਦੇ ਕਲੇਸ਼ ਵਿਚਾਲੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM captain Amrinder Singh) ਨੇ ਵਿਧਾਇਕਾਂ ਨੂੰ ਚੰਡੀਗੜ੍ਹ (Chandigarh) ਵਿਚ ਲੰਚ ਕਰਵਾਇਆ। ਸਾਰੇ ਵਿਧਾਇਕਾਂ ਅਤੇ ਸੀਨੀਅਰ ਕਾਂਗਰਸ (Congress) ਨੇਤਾਵਾਂ ਨੂੰ ਸੀ.ਐੱਮ. ਰਿਹਾਇਸ਼ (CM House) 'ਤੇ ਬੁਲਾਇਆ ਗਿਆ ਸੀ। ਇਸ ਮੀਟਿੰਗ (Meeting) ਨੂੰ ਕੈਪਟਨ ਦੇ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਮੀਟਿੰਗ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਵਿਚੋਂ ਜੋ ਵਿਧਾਇਕ ਨਜ਼ਰ ਆ ਰਹੇ ਹਨ। ਉਨ੍ਹਾਂ ਵਿਚ ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਓ.ਪੀ. ਸੋਨੀ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਵਿਜੇ ਇੰਦਰ ਸਿੰਗਲਾ, ਵਿਧਾਇਕ ਅਰੁਣਾ ਚੌਧਰੀ, ਸ਼ਮਸ਼ੇਰ ਸਿੰਘ ਦੂਲੋ ਸਮੇਤ ਹੋਰ ਨੇਤਾ ਸ਼ਾਮਲ ਹੋਏ।

Captain Amarinder Singh hails CWC resolution, questions dissenters | India  News,The Indian Express

Read this- ਡਾਕਟਰਜ਼ ਡੇਅ 2021 : ਡਾਕਟਰ ਤੇ ਨਰਸਿੰਗ ਸਟਾਫ ਵਲੋਂ ਹੜਤਾਲ, ਮਰੀਜ਼ ਬੇਹਾਲ

ਸੂਤਰਾਂ ਮੁਤਾਬਕ ਕੈਪਟਨ ਨਾਲਣ ਮਿਲਣ ਵਾਲਿਆਂ ਵਿਚ ਸ਼ਹਿਰੀ ਖੇਤਰਾਂ ਦੇ ਵਿਧਾਇਕ ਸ਼ਾਮਲ ਹਨ। ਦਰਅਸਲ ਪੰਜਾਬ ਕਾਂਗਰਸ ਦੇ ਸਾਰੇ ਵਿਵਾਦ ਜੁਲਾਈ ਦੇ ਪਹਿਲੇ ਹਫਤੇ ਵਿਚ ਖਤਮ ਕਰ ਦਿੱਤੇ ਜਾਣ ਦੇ ਪਾਰਟੀ ਪਾਰਟੀ ਹਾਈਕਮਾਨ ਦੇ ਐਲਾਨ ਤੋਂ ਬਾਅਦ ਪ੍ਰਦੇਸ਼ ਕਾਂਗਰਸ ਵਿਚ ਅੰਦਰਖਾਤੇ ਖਲਬਲੀ ਮਚੀ ਹੋਈ ਹੈ। ਖਾਸ ਤੌਰ 'ਤੇ ਕੈਪਟਨ ਖੇਮਾ ਪਿਛਲੇ ਹਫਤੇ ਤੋਂ ਕਾਫੀ ਚਿੰਤਾ ਵਿਚ ਨਜ਼ਰ ਆ ਰਿਹਾ ਹੈ ਜਦੋਂ ਤੋਂ ਕੈਪਟਨ ਤਿੰਨ ਮੈਂਬਰੀ ਕਮੇਟੀ ਤੋਂ ਨਵੀਂ ਦਿੱਲੀ ਵਿਚ ਗੱਲਬਾਤ ਕਰਕੇ ਪਰਤੇ ਹਨ। ਕਮੇਟੀ ਨੇ ਉਨ੍ਹਾਂ ਨੂੰ ਜੋ ਵੀ ਫੈਸਲਾ ਸੁਣਾਇਆ ਹੈ। ਉਸ ਤੋਂ ਖਫਾ ਹੋ ਕੇ ਕੈਪਟਨ ਸੋਨੀਆ ਅਤੇ ਰਾਹੁਲ ਨਾਲ ਮਿਲੇ ਬਿਨਾਂ ਹੀ ਪੰਜਾਬ ਪਰਤ ਆਏ ਹਨ। ਕੈਪਟਨ ਦੇ ਕਰੀਬੀ ਸਲਾਹਕਾਰਾਂ ਨੇ ਜੋ ਸੰਕੇਤ ਦਿੱਤੇ ਹਨ, ਉਸ ਤੋਂ ਸਾਫ ਹੋ ਗਿਆ ਹੈ ਕਿ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਕੀਮਤ 'ਤੇ ਪਾਰਟੀ ਤੋਂ ਵੱਖ ਕਰਨ ਨੂੰ ਤਿਆਰ ਹਨ। ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਲਈ ਪ੍ਰਦੇਸ਼ ਕਾਂਗਰਸ ਅਤੇ ਸਰਕਾਰ ਵਿਚ ਉਨ੍ਹਾੰ ਨੂੰ ਸਨਮਾਨਜਨਕ ਥਾਂ ਦੇਣ ਦੀ ਤਿਆਰੀ ਹੋ ਚੁੱਕੀ ਹੈ।

In The Market