LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Cab and Auto Driver Strike: ਚੰਡੀਗੜ੍ਹ ’ਚ ਭੁੱਖ ਹੜਤਾਲ ’ਤੇ ਬੈਠੇ ਕੈਬ ਤੇ ਆਟੋ ਰਿਕਸ਼ਾ ਚਾਲਕ, ਜਾਣੋ ਵਜ੍ਹਾ

j86235

Cab and Auto Driver Strike: ਚੰਡੀਗੜ੍ਹ ਸ਼ਹਿਰ ਵਿੱਚ ਆਉਣ ਵਾਲਿਆ ਲਈ ਇਹ ਅਹਿਮ ਖ਼ਬਰ ਹੈ। ਚੰਡੀਗੜ੍ਹ ਵਿੱਚ ਕੈਬ ਅਤੇ ਆਟੋ ਰਿਕਸ਼ਾ ਵਾਲਿਆ ਨੇ ਹੜਤਾਲ ਕੀਤੀ ਹੋਈ ਹੈ। ਚੰਡੀਗੜ੍ਹ ’ਚ ਕੁਝ ਦਿਨਾਂ ਪਹਿਲਾਂ ਹੋਈ ਕੈਬ ਡਰਾਈਵਰ ਦੇ ਕਤਲ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਜ਼ਿਆਦਾਤਰ ਕੈਬ ਅਤੇ ਆਟੋ ਚਾਲਕ ਵੀਰਵਾਰ ਯਾਨੀ ਅੱਜ ਹੜਤਾਲ 'ਤੇ ਚੱਲੇ ਗਏ ਹਨ। ਡਰਾਈਵਰ ਆਪਣਾ ਕੰਮ ਬੰਦ ਕਰਕੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ ਇਕੱਠੇ ਹੋਏ ਜਿੱਥੇ ਉਨ੍ਹਾਂ ਨੇ ਜਿੱਥੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। 

ਮੰਗਾਂ ਨੂੰ ਲੈ ਕੇ ਭੁੱਖ ਹੜਤਾਲ

ਕੈਬ ਡਰਾਈਵਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਹਤਰ ਸਫ਼ਰ ਦੀਆਂ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਦੇ ਡਰਾਈਵਰ ਅਸੁਰੱਖਿਆ ਕਾਰਨ ਇਸ ਸਮੇਂ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਰਾਈਵਰ ਦੇ ਕਤਲ ਉੱਤੇ ਕੋਈ ਠੋਸ ਕਾਰਵਾਈ ਨਹੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੈਬ ਡਰਾਈਵਰਾਂ ਨੂੰ ਕੰਪਨੀਆਂ ਵੱਲੋੇਂ ਵੀ ਤੰਗ ਕੀਤਾ ਜਾਂਦਾ ਹੈ ਕਿਉਕਿ ਕਿਰਾਇਆ ਅਤੇ ਟੈਕਸ ਨੂੰ ਲੈ ਕੇ ਸੋਸ਼ਣ ਕੀਤਾ ਜਾਂਦਾ ਹੈ।

ਯੂਨੀਅਨ ਦੇ ਬੁਲਾਰੇ ਨੇ ਕੰਪਨੀਆ ਦੀ ਬੇਰੁਖੀ ਨੂੰ ਲੈ ਕੇ ਖੁਲਾਸਾ 

ਯੂਨੀਅਨ ਆਗੂ ਇੰਦਰਜੀਤ ਸਿੰਘ ਨੇ ਦੱਸਿਆ ਕਿ ਕੰਪਨੀਆਂ ਦੀ ਬੇਰੁੱਖੀ ਵਾਲੇ ਵਤੀਰੇ ਕਾਰਨ ਉਨ੍ਹਾਂ ਦੇ ਅਨੇਕਾਂ ਮੈਂਬਰਾਂ ਨੂੰ ਅਪਰਾਧੀ ਕਿਸਮ ਦੇ ਲੋਕਾਂ ਨੇ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾ ਕੇ ਮੌਤ ਦੀ ਘਾਟ ਉਤਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਵੀ ਸਾਡੀ ਮਦਦ ਨਹੀ ਕਰਦਾ ਹੈ।

ਪ੍ਰਦਰਸ਼ਨਕਾਰੀਆਂ ਨੇ ਦਿੱਤੀ ਵੱਡੀ ਚਿਤਾਵਨੀ 

ਕੈਬ ਡਰਾਈਵਰਾਂ ਨੇ ਵੱਡੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆ ਤਾਂ  ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਸਮੇਤ ਟਰਾਈਸਿਟੀ ਦੀ ਵੱਖ ਵੱਖ ਕੈਬ ਅਤੇ ਆਟੋ ਯੂਨੀਅਨਾਂ ਵਲੋਂ ਕੈਬ ਆਟੋ ਯੂਨੀਅਨ ਫਰੰਟ ਦੇ ਬੈਨਰ ਤਲੇ ਇਕਜੁੱਟਤਾ ਨਾਲ ਭੁੱਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

 

In The Market