LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

80 % ਲੋਕਾਂ ਦਾ ਬਿਜਲੀ ਬਿਲ ਪੰਜਾਬ ਵਿਚ ਹੋ ਜਾਏਗਾ ਜ਼ੀਰੋ: ਅਰਵਿੰਦ ਕੇਜਰੀਵਾਲ

kejeiqal

ਚੰਡੀਗੜ੍ਹ:  ਆਮ ਆਦਮੀ ਪਾਰਟੀ (AAP) ਦੇ ਲੀਡਰ ਪੰਜਾਬ ਆਉਣ ਦੀ ਤਿਆਰੀ ਵਿਚ ਹਨ। ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal)ਹੁਣ ਵਾਰ-ਵਾਰ ਟਵੀਟ ਕਰਕੇ ਪਲ-ਪਲ ਦੀ ਜਾਣਕਾਰੀ ਦੇ ਰਹੇ ਹਨ।  

kejriwalf

Read this: ਕੁੰਵਰ ਵਿਜੇ ਪ੍ਰਤਾਪ ਦੀ ਰਿਹਾਇਸ਼ 'ਤੇ ਯੂਥ ਅਕਾਲੀ ਦਲ ਨੇ ਬੋਲਿਆ ਧਾਵਾ, ਪੁਲਿਸ ਨਾਲ ਹੋਈ ਝੜਪ

ਦੂਜੇ ਪਾਸੇ ਆਉਣ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।  ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਲਿਖਿਆ ਕਿ ਪੰਜਾਬ ਇੱਕ ਨਵੀਂ ਸਵੇਰ ਲਈ ਤਿਆਰ ਹੋ ਰਿਹਾ ਹੈ ਤੇ ਮੈਂ ਪੰਜਾਬ ਪਹੁੰਚਣ ਲਈ...ਮਿਲਦੇ ਹਾਂ ਕੁਝ ਘੰਟਿਆਂ ਬਾਅਦ...।

ਅਰਵਿੰਦ ਕੇਜਰੀਵਾਲ ਦੇ ਚੰਡੀਗੜ੍ਹ ਦੌਰੇ ਦੀਆਂ LIVE UPDATES:  

    • ਇਸ ਵਿਚਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਏਅਰਪੋਰਟ ਪਹੁੰਚ ਗਏ ਹਨ। ਕੇਜਰੀਵਾਲ ਨੂੰ ਏਅਰਪੋਟ ਤੋਂ ਲੈਣ ਸੰਦੋਆ, ਸੰਧਵਾ ਸਣੇ ਹੋਰ ਆਗੂ ਪੁੱਜੇ। ਕਿਹਾ ਜਾ ਰਿਹਾ ਹੈ ਕਿ ਅੱਜ ਵੱਡੇ ਐਲਾਨ ਹੋ ਸਕਦੇ ਹਨ। 

    •  ਅਰਵਿੰਦ ਕੇਜਰੀਵਾਲ ਦੇ  ਏਅਰਪੋਰਟ ਪੁੱਜਣ 'ਤੇ ਭਰਵਾ ਸਵਾਗਤ ਕੀਤਾ ਗਿਆ ਹੈ। ਅਰਵਿੰਦ ਕੇਜਰੀਵਾਲ  ਦਾ ਕਾਫਲਾ ਹੁਣ ਏਅਰਪੋਰਟ ਤੋਂ ਰਵਾਨਾ ਹੋ ਗਿਆ ਹੈ।
    •  ਕੇਜਰੀਵਾਲ ਹੁਣ UT ਗੈਸਟ ਹਾਊਸ ਪਹੁੰਚ ਗਏ ਹਨ।  ਇਸ ਦੌਰਾਨ ਪਾਰਟੀ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ।  
    • ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਦੁਪਹਿਰੇ 1 ਵਜੇ ਪ੍ਰੈਸ ਕਾਨਫਰੰਸ ਕਰਨਗੇ।
    • ਪ੍ਰੈਸ ਕਲੱਬ ਲਈ ਅਰਵਿੰਦ ਕੇਜਰੀਵਾਲ ਰਵਾਨਾ ਹੋ ਗਏ  ਹਨ ਅਤੇ  ਜਲਦ ਪ੍ਰੈਸ ਕਾਨਫਰੰਸ ਸ਼ੁਰੂ ਹੋ ਸਕਦੀ ਹੈ।
    • ਇਸ ਦੌਰਾਨ ਪ੍ਰੈੱਸ ਵਾਰਤਾ ਕਰ ਪੰਜਾਬ ਲਈ ਵੱਡੇ ਐਲਾਨ ਕਰ ਸਕਦੇ ਹਨ। 
    • ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਅੱਜ ਇਸ ਕਾਨਫਰੰਸ ਦੌਰਾਨ ਵੱਡੇ ਐਲਾਨ ਕਰਨ ਜਾ ਰਹੇ ਹਨ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਈ ਵੱਡੇ ਐਲਾਨ ਕੀਤੇ। 
    •  ਉਹਨਾਂ ਨੇ ਕਿਹਾ ਕਿ ਇਸ ਵੱਡੇ ਐਲਾਨਾਂ ਨਾਲ ਮਹਿਲਾਵਾਂ ਨੂੰ ਖੁਸ਼ੀ ਮਿਲੇਗੀ। ਇਸ ਦੌਰਾਨ ਆਪ ਨੇ ਖੋਲ੍ਹਿਆ ਚੋਣ ਵਾਅਦਿਆਂ ਦਾ ਪਿਟਾਰਾ। 

  • ਇਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਜਿਆਦਾ ਬਿਜਲੀ ਪੈਦਾ ਹੁੰਦੀ ਹੈ ਪਰ ਫਿਰ ਵੀ ਦੇਸ਼ ਨਾਲੋਂ ਪੰਜਾਬ ਵਿਚ ਬਿਜਲੀ ਕਿਉਂ ਮਹਿੰਗੀ ਹੈ?
  • ਪੰਜਾਬ ਵਿਚ 70 ਤੋਂ 80 % ਲੋਕਾਂ ਦਾ ਬਿਜਲੀ ਬਿਲ ਜ਼ੀਰੋ ਹੋ ਜਾਏਗਾ।

  • ਬਿਜਲੀ ਆਵੇਗੀ ਪਰ ਬਿਲ ਨਹੀਂ ਆਵੇਗਾ।

  • ਪੁਰਾਣੇ ਬਿਜਲੀ ਦੇ ਬਿਲ ਸਭ ਮਾਫ ਕੀਤੇ ਜਾਣਗੇ।  

  • ਹਰ ਪਰਿਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਦਵਾਂਗੇ।   

  • ਪੰਜਾਬ ਵਿਚ 24 ਘੰਟੇ  ਬਿਜਲੀ ਦਿੱਤੀ ਜਾਵੇਗੀ ਪਰ ਤਿੰਨ - ਚਾਰ ਮਹੀਨਿਆਂ ਦਾ ਸਮਾਂ ਲੱਗੇਗਾ।

  • ਪੁਰਾਣੇ ਸਾਰੇ ਬਿੱਲ ਮਾਫ ਕੀਤੇ ਜਾਣਗੇ ਅਤੇ ਕੱਟਿਆ ਹੋਇਆ ਕਨੈਕਸ਼ਨ ਬਹਾਲ ਹੋਵੇਗਾ।   

     

In The Market