LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿੱਚ ਮਕਾਨ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ, ਜਾਣੋ ਕਿਹੜੇ ਪ੍ਰੋਜੈਕਟ ਹੋਏ ਰੱਦ

housing25369

ਚੰਡੀਗੜ੍ਹ: ਚੰਡੀਗੜ੍ਹ 'ਚ ਘਰ ਖਰੀਦਣ ਵਾਲੇ ਲੋਕਾਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਆਈਟੀ ਪਾਰਕ ਵਿੱਚ ਬਣਾਏ ਜਾਣ ਵਾਲੇ ਹਾਊਸਿੰਗ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਈਕੋ-ਸੈਂਸਟਿਵ ਜ਼ੋਨ ਹੋਣ ਕਾਰਨ ਚੰਡੀਗੜ੍ਹ ਹਾਊਸਿੰਗ ਬੋਰਡ ਨੂੰ ਇਸ ਪ੍ਰਾਜੈਕਟ ਨੂੰ ਬਣਾਉਣ ਦੀ ਮਨਜ਼ੂਰੀ ਨਹੀਂ ਮਿਲੀ ਹੈ। ਇਸ ਹਾਊਸਿੰਗ ਪ੍ਰੋਜੈਕਟ ਤੋਂ ਇਲਾਵਾ ਇੱਥੇ ਇੱਕ ਹਸਪਤਾਲ, ਇੱਕ ਸਕੂਲ ਅਤੇ ਇੱਕ ਪੰਜ ਤਾਰਾ ਹੋਟਲ ਬਣਾਉਣ ਦੀ ਵੀ ਯੋਜਨਾ ਸੀ।

ਉੱਚੀ ਇਮਾਰਤ ਪੰਛੀਆਂ ਦੇ ਰਾਹ ਵਿਚ ਰੁਕਾਵਟ
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਜਦੋਂ ਇਸ ਪ੍ਰਾਜੈਕਟ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਸੀ ਤਾਂ ਕੇਂਦਰ ਸਰਕਾਰ ਨੇ ਇਸ ’ਤੇ ਇਤਰਾਜ਼ ਉਠਾਇਆ ਸੀ। ਇਤਰਾਜ਼ ਵਜੋਂ ਉਨ੍ਹਾਂ ਕਿਹਾ ਕਿ ਇੱਥੇ ਸੁਖਨਾ ਵਾਈਲਡ ਲਾਈਫ ਸੈਂਚੂਰੀ ਹੈ। ਇਸ ਦੇ ਨੇੜੇ ਉੱਚੀਆਂ ਇਮਾਰਤਾਂ ਪਰਵਾਸੀ ਪੰਛੀਆਂ ਦੇ ਰਾਹ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਜੇਕਰ ਇੱਥੇ ਰਿਹਾਇਸ਼ੀ ਮਕਾਨ ਬਣਾਏ ਜਾਂਦੇ ਹਨ ਤਾਂ ਇਸ ਤੋਂ ਪੈਦਾ ਹੋਣ ਵਾਲਾ ਕੂੜਾ, ਸ਼ੋਰ ਅਤੇ ਹਵਾ ਪ੍ਰਦੂਸ਼ਣ ਪੰਛੀਆਂ ਦਾ ਆਮ ਜੀਵਨ ਪ੍ਰਭਾਵਿਤ ਕਰ ਸਕਦਾ ਹੈ।

1.25 ਕਿਲੋਮੀਟਰ ਦੂਰ ਬਣਾਇਆ ਜਾਣਾ ਸੀ ਹਾਊਸਿੰਗ ਪ੍ਰੋਜੈਕਟ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਈਟੀ ਪਾਰਕ ਵਿੱਚ ਇਸ ਪ੍ਰਾਜੈਕਟ ਨੂੰ ਬਣਾਉਣ ਲਈ ਇਹ ਦਲੀਲ ਦਿੱਤੀ ਗਈ ਸੀ ਕਿ ਬਣਨ ਵਾਲਾ ਹਾਊਸਿੰਗ ਪ੍ਰਾਜੈਕਟ ਈਕੋ ਸੈਂਸਟਿਵ ਜ਼ੋਨ ਤੋਂ 1.25 ਕਿਲੋਮੀਟਰ ਦੂਰ ਹੈ। ਇੱਥੇ ਉਸਾਰੀ ਦੇ ਕੰਮ ਦੀ ਇਜਾਜ਼ਤ ਹੈ। 2017 'ਚ 2.75 ਕਿਲੋਮੀਟਰ ਤੱਕ ਦੇ ਖੇਤਰ ਨੂੰ ਈਕੋ-ਸੰਵੇਦਨਸ਼ੀਲ ਜ਼ੋਨ ਐਲਾਨਿਆ ਗਿਆ ਸੀ ਪਰ ਬਾਅਦ 'ਚ ਵਿਭਾਗ ਨੇ ਇੱਥੇ ਉਸਾਰੀ ਦੇ ਕੰਮ ਦੀ ਮਨਜ਼ੂਰੀ ਦੇ ਦਿੱਤੀ।

728 ਘਰ ਬਣਾਉਣ ਦੀ ਸੀ ਯੋਜਨਾ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਇੱਥੇ ਤਿੰਨ ਸ਼੍ਰੇਣੀਆਂ ਦੇ 728 ਘਰ ਬਣਾਏ ਜਾਣੇ ਸਨ। ਇਸ ਵਿੱਚ ਚਾਰ ਬੈੱਡਰੂਮ, ਤਿੰਨ ਬੈੱਡਰੂਮ ਅਤੇ ਦੋ ਬੈੱਡਰੂਮ ਵਾਲੇ ਮਕਾਨ ਬਣਾਏ ਜਾਣੇ ਸਨ। ਇਸ 'ਚ ਚਾਰ ਬੈੱਡਰੂਮ ਦੀ ਕੀਮਤ 2.75 ਕਰੋੜ ਰੁਪਏ, ਤਿੰਨ ਬੈੱਡਰੂਮ ਦੀ ਕੀਮਤ 1.90 ਕਰੋੜ ਰੁਪਏ ਅਤੇ ਦੋ ਬੈੱਡਰੂਮ ਦੀ ਕੀਮਤ 1.30 ਕਰੋੜ ਰੁਪਏ ਰੱਖੀ ਗਈ ਸੀ।

ਸੈਕਟਰ 53 ਦਾ ਪ੍ਰਾਜੈਕਟ ਵੀ ਰੱਦ 
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਸੈਕਟਰ 53 ਵਿੱਚ ਕਿਫਾਇਤੀ ਰਿਹਾਇਸ਼ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਿੱਚ ਹਾਊਸਿੰਗ ਬੋਰਡ ਨੇ 340 ਦੋ ਬੈੱਡਰੂਮ ਅਤੇ ਤਿੰਨ ਬੈੱਡਰੂਮ ਵਾਲੇ ਫਲੈਟ ਬਣਾਉਣ ਦਾ ਫੈਸਲਾ ਕੀਤਾ ਸੀ ਪਰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਪ੍ਰਾਜੈਕਟ ’ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।

In The Market