LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਤੋਂ ਬਾਅਦ 13 ਸਾਲਾ ਬੱਚੀ ਦੁਨੀਆਂ ਨੂੰ ਆਖ ਗਈ ਅਲਵਿਦਾ

organ5

ਨਵੀਂ ਦਿੱਲੀ: ਚੰਡੀਗੜ੍ਹ (Chandigarh) ਦੀ ਇੱਕ 13 ਸਾਲਾ ਲੜਕੀ ਨੇ ਦੁਨੀਆ ਛੱਡਣ ਤੋਂ ਬਾਅਦ ਛੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਦੱਸ ਦੇਈਏ ਕਿ  18 ਜੁਲਾਈ ਨੂੰ ਇਸ (Child) ਬੱਚੀ ਦਾ ਬ੍ਰੇਨ ਡੈੱਡ ਹੋਣ ਤੋਂ ਬਾਅਦ ਬੱਚੀ ਦੇ ਅੰਗ ਜ਼ਰੂਰਤਮੰਦ ਮਰੀਜ਼ਾਂ ਨੂੰ ਪੀ. ਜੀ. ਆਈ. ਨੇ ਟਰਾਂਸਪਲਾਂਟ ਕੀਤੇ ਹਨ।  ਬ੍ਰੇਨ ਡੈਡ ਐਲਾਨੇ ਹੋਣ ਤੋਂ ਬਾਅਦ ਫਿਰ ਮਾਪਿਆਂ ਦੀ ਇਜਾਜ਼ਤ ਲੈ ਕੇ ਹੀ ਲੜਕੀ ਦੇ ਅੰਗ ਦਾਨ ਕੀਤੇ ਗਏ।

Read this- ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਧਾਰਾ 144 ਲਾਗੂ

ਇਸ ਨਾਲ ਪੀਜੀਆਈ (PGI) ਵਿੱਚ ਦਾਖਲ ਪੰਜ ਮਰੀਜ਼ਾਂ ਨੂੰ ਜਿਗਰ, ਗੁਰਦੇ ਤੇ ਕੋਰਨੀਆ ਦਿੱਤਾ ਗਿਆ, ਨਾਲ ਹੀ ਮੁੰਬਈ ਦੇ ਇੱਕ ਮਰੀਜ਼ ਦਾ ਦਿਲ ਟ੍ਰਾਂਸਪਲਾਂਟ ਹੋਇਆ। ਬਹਾਦਰ ਮਾਪਿਆਂ ਨੇ ਅਜਨਬੀਆਂ ਦੀ ਜਾਨ ਬਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਸਦਾ ਕੰਮ ਸ਼ਲਾਘਾਯੋਗ ਤੇ ਮਿਸਾਲੀ ਹੈ।

Read this-'ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਕੈਪਟਨ ਦੇ ਤਜ਼ਰਬੇ ਤੇ ਸਿੱਧੂ ਦੇ ਜੋਸ਼ ਦੀ ਜ਼ਰੂਰਤ'

ਪੀਜੀਆਈ (PGI) ਪ੍ਰਸ਼ਾਸਨ ਨੇ ਗ੍ਰੀਨ ਕੋਰੀਡੋਰ ਦੀ ਵਰਤੋਂ ਦਿਲ ਨੂੰ ਮੁੰਬਈ ਭੇਜਣ ਲਈ ਕੀਤੀ। ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਭਾਵੇਂ ਹੀ ਬੇਟੀ ਦੁਨੀਆ ਵਿਚ ਨਹੀਂ ਰਹੀ ਪਰ ਕਿਸੇ ਹੋਰ ਦੇ ਸਰੀਰ ਵਿਚ ਉਹ ਇਸ ਦੁਨੀਆ ਨੂੰ ਵੇਖੇ। ਇਸ ਸੋਚ ਦੇ ਨਾਲ ਉਨ੍ਹਾਂ ਨੇ ਇਹ ਫੈਸਲਾ ਲਿਆ।  ਪੀ. ਜੀ. ਆਈ. ਤੋਂ ਗ੍ਰੀਨ ਕੌਰੀਡੋਰ ਬਣਾ ਕੇ ਸਵੇਰੇ 6:35 ਵਜੇ ਏਅਰਪੋਰਟ ’ਤੇ ਹਾਰਟ ਭੇਜਿਆ ਗਿਆ। ਅੰਗ ਜਿੰਨਾ ਵੱਡਾ ਹੁੰਦਾ ਹੈ, ਉਸ ਦੇ ਖ਼ਰਾਬ ਹੋਣ ਦੇ ਆਸਾਰ ਓਨੇ ਵਧ ਜਾਂਦੇ ਹਨ। 

ਅਜਿਹੇ ਵਿਚ ਇਹ ਸਮੇਂ ਦੇ ਨਾਲ ਰੇਸ ਲਗਾਉਣ ਵਰਗਾ ਹੈ।ਚੰਡੀਗੜ੍ਹ ਅਤੇ ਮੋਹਾਲੀ ਪੁਲਸ, ਸੀ. ਆਈ. ਐੱਸ. ਐੱਫ਼. ਅਤੇ ਏਅਰਪੋਰਟ ਸਟਾਫ਼ ਦਾ ਇਸ ਵਿਚ ਵੱਡਾ ਸਹਿਯੋਗ ਰਿਹਾ, ਜਿਸ ਕਾਰਣ ਅਸੀਂ ਸਮੇਂ ’ਤੇ ਅੰਗ ਭੇਜ ਸਕੇ।

ਕੀ ਹੈ ਪੂਰਾ ਮਾਮਲਾ 
ਚੰਡੀਗੜ੍ਹ ਦੀ ਰਹਿਣ ਵਾਲੀ 13 ਸਾਲਾ ਬੱਚੀ 8 ਜੁਲਾਈ ਨੂੰ ਘਰ ’ਚ ਹੀ ਬੇਹੋਸ਼ ਹੋ ਗਈ ਸੀ। ਪਰਿਵਾਰ ਉਸ ਨੂੰ ਸੈਕਟਰ-16 ਹਸਪਤਾਲ ਵਿਚ ਲੈ ਕੇ ਗਿਆ ਪਰ ਸਥਿਤੀ ਜ਼ਿਆਦਾ ਖ਼ਰਾਬ ਹੋਣ ਕਾਰਣ ਉਸ ਨੂੰ ਅਗਲੇ ਦਿਨ ਪੀ. ਜੀ. ਆਈ. ਰੈਫ਼ਰ ਕੀਤਾ ਗਿਆ। 10 ਦਿਨ ਜ਼ਿੰਦਗੀ ਅਤੇ ਮੌਤ ਨਾਲ ਲੜਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਾਰੇ ਪ੍ਰੋਟੋਕਾਲ ਤੋਂ ਬਾਅਦ 18 ਜੁਲਾਈ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ ਸੀ।

Read this: ਪੈਗਾਸਸ ਮਾਮਲਾ : ਜਾਸੂਸੀ ਦੀ ਸੂਚੀ ਵਿਚ ਨਾਂ ਆਉਣ 'ਤੇ ਬੋਲੇ ਮਸ਼ਹੂਰ ਵਾਇਰੌਲਾਜਿਸਟ ਕੰਗ

 ਪੀ. ਜੀ. ਆਈ. ਕੋਆਰਡੀਨੇਟਰ ਨੇ ਜਦੋਂ ਪਰਿਵਾਰ ਨੂੰ ਅੰਗ ਦਾਨ ਬਾਰੇ ਦੱਸਿਆ ਤਾਂ ਪਿਤਾ ਨੇ ਇਸ ਮੁਸ਼ਕਿਲ ਵਕਤ ਵਿਚ ਵੀ ਹਿੰਮਤ ਨਾਲ ਫੈਸਲਾ ਲੈਂਦਿਆਂ ਅੰਗ ਦਾਨ ਲਈ ਸਹਿਮਤੀ ਦਿੱਤੀ। ਬੱਚੀ ਦੇ ਪਿਤਾ ਕਹਿੰਦੇ ਹਨ ਕਿ ਇਹ ਇਕ ਅਜਿਹਾ ਕਦਮ ਅਤੇ ਕੰਮ ਹੈ, ਜਿਸ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। 

In The Market